'ਵੰਦੇ ਭਾਰਤ ਮਿਸ਼ਨ' ਦੇ ਤਹਿਤ 87 ਯਾਤਰੀ ਅਮਰੀਕਾ ਤੋਂ ਮੁਹਾਲੀ ਪਹੁੰਚੇ,ਹੁਣ ਤੱਕ ਇੰਨੇ NRI's ਦਾ ਰਜਿਸਟ੍ਰੇਸ਼ਨ

 87 ਵਿੱਚੋਂ 62 ਪੰਜਾਬ ਦੇ NRI ਮੁਹਾਲੀ ਏਅਰਪੋਰਟ 'ਤੇ ਪਹੁੰਚੇ

'ਵੰਦੇ ਭਾਰਤ ਮਿਸ਼ਨ' ਦੇ ਤਹਿਤ 87 ਯਾਤਰੀ ਅਮਰੀਕਾ ਤੋਂ ਮੁਹਾਲੀ ਪਹੁੰਚੇ,ਹੁਣ ਤੱਕ ਇੰਨੇ NRI's ਦਾ ਰਜਿਸਟ੍ਰੇਸ਼ਨ
87 ਵਿੱਚੋਂ 62 ਪੰਜਾਬ ਦੇ NRI ਮੁਹਾਲੀ ਏਅਰਪੋਰਟ 'ਤੇ ਪਹੁੰਚੇ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਵੰਦੇ ਭਾਰਤ ਮਿਸ਼ਨ ਦੇ ਤਹਿਤ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ  87 ਭਾਰਤੀਆਂ ਨਾਲ ਪਹਿਲਾਂ ਜਹਾਜ਼ ਅਮਰੀਕਾ ਤੋਂ ਪਹੁੰਚਿਆ,ਭਾਰਤ ਸਰਕਾਰ ਨੇ ਕੋਰੋਨਾ ਦੌਰਾਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਵੰਦੇ ਭਾਰਤ ਮਿਸ਼ਨ ਅਭਿਆਨ ਦੀ ਸ਼ੁਰੂਆਤ ਕੀਤੀ ਹੋਈ ਹੈ, ਅਮਰੀਕਾ ਤੋਂ ਮੁਹਾਲੀ ਪਹੁੰਚੇ 87 ਭਾਰਤੀਆਂ ਵਿੱਚੋਂ  ਸਭ ਤੋਂ ਵਧ ਪੰਜਾਬ ਦੇ 62 ਯਾਤਰੀ ਨੇ ਜਦਕਿ ਚੰਡੀਗੜ੍ਹ ਅਤੇ ਹਰਿਆਣਾ ਦੇ  7-7 ਯਾਤਰੀ ਨੇ, ਹਿਮਾਚਲ ਦੇ 9 ਯਾਤਰੀ ਵੀ ਅਮਰੀਕਾ ਤੋਂ ਮੁਹਾਲੀ  ਵੰਦੇ ਮਾਤਰਮ ਮਿਸ਼ਨ ਦੇ ਤਹਿਤ ਪਹੁੰਚੇ ਜਦਕਿ ਉੱਤਰਾਖੰਡ ਦੇ 2 ਯਾਤਰੀ ਵੀ ਇਸ ਸਪੈਸ਼ਲ ਫਲਾਈਟ ਦੇ ਜ਼ਰੀਏ ਮੁਹਾਲੀ ਪਹੁੰਚੇ, ਇਨ੍ਹਾਂ ਸਾਰੇ ਯਾਤਰੀਆਂ  ਦਾ ਏਅਰਪੋਰਟ 'ਤੇ ਸਕ੍ਰੀਨਿੰਗ ਕੀਤੀ ਗਈ ਹੈ ਅਤੇ ਹੁਣ ਅਮਰੀਕਾ ਤੋਂ ਪਰਤੇ ਇਨ੍ਹਾਂ ਯਾਤਰੀ ਜਦੋਂ ਆਪੋ ਆਪਣੇ ਸੂਬਿਆਂ ਵਿੱਚ ਜਾਣਗੇ ਤਾਂ ਉਨ੍ਹਾਂ ਦਾ ਉੱਥੇ ਕੋਰੋਨਾ ਟੈਸਟ ਹੋਵੇਗਾ ਅਤੇ ਪੋਜ਼ੀਟਿਵ ਆਉਣ 'ਤੇ ਸੂਬਾ ਸਰਕਾਰ ਵੱਲੋਂ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ, ਜਿਨ੍ਹਾਂ ਯਾਤਰੀਆਂ ਦਾ ਕੋਰੋਨਾ ਟੈਸਟ ਨੈਗੇਟਿਵ ਆਵੇਗਾ ਉਨ੍ਹਾਂ ਨੂੰ ਵੀ 14 ਦਿਨਾਂ ਦੇ ਕੁਆਰੰਟੀਨ ਨਿਯਮ ਦਾ ਪਾਲਨ ਕਰਨਾ ਹੋਵੇਗਾ 

ਕਿੰਨੇ NRI's ਦੀ ਘਰ ਵਾਪਸੀ ਦੀ ਉਮੀਦ ? 

ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਕੌਮਾਂਤਰੀ ਏਅਰਪੋਰਟ 'ਤੇ ਵੀ ਵਿਦੇਸ਼ ਤੋਂ ਪਰਤਣ ਵਾਲੇ NRI'S ਦੇ ਲਈ 24 ਘੰਟਿਆਂ ਦੇ ਲਈ ਸੁਵਿਧਾ ਸੈਂਟਰ ਬਣਾਏ ਗਏ ਨੇ ਤਾਂ ਜੋ NRI's ਨੂੰ ਪੰਜਾਬ ਬਿਨਾਂ ਕਿਸੇ ਪਰੇਸ਼ਾਨੀ ਦੇ ਪਹੁੰਚਾਇਆ ਜਾ ਸਕੇ, ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਸੀ ਕਿ ‘ਵੰਦੇ ਮਾਤਰਮ ਮਿਸ਼ਨ’ ਤਹਿਤ 20,000 ਪੰਜਾਬੀਆਂ ਅਤੇ (NRI'S) ਐਨ.ਆਰ.ਆਈਜ਼ ਦੀ ਘਰ ਵਾਪਸੀ ਦੀ ਉਮੀਦ ਹੈ ਅਤੇ ਇਨ੍ਹਾਂ ਵਿੱਚ ਬਹੁਤੇ ਉਡਾਨਾਂ ਰਾਹੀਂ ਨਵੀਂ ਦਿੱਲੀ ਪਹੁੰਚ ਰਹੇ ਹਨ, ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਸਥਾਪਤ ਕੀਤਾ ਸੁਵਿਧਾ ਕੇਂਦਰ ਬਿਨਾਂ ਕਿਸੇ ਹਫੜਾ-ਦਫੜੀ ਜਾਂ ਦੁਬਿਧਾ ਤੋਂ ਬਿਹਤਰ ਤਾਲਮੇਲ ਯਕੀਨੀ ਬਣਾਏਗਾ,ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਸੀ ਕਿ ਇੰਨਾ ਲੋਕਾਂ ਦੇ ਏਕਾਂਤਵਾਸ ਲਈ ਸਬੰਧਿਤ ਜ਼ਿਲ੍ਹਿਆਂ ਦੇ ਹੋਟਲਾਂ ਅੰਦਰ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਜਿਹੜੇ ਵਿਦਿਆਰਥੀ ਅਤੇ ਪਰਵਾਸੀ ਹੋਟਲਾਂ ਦਾ ਖ਼ਰਚ ਨਹੀਂ ਚੁੱਕ ਸਕਦੇ, ਉਨ੍ਹਾਂ ਲਈ ਏਕਾਂਤਵਾਸ ਦੀ ਸੁਵਿਧਾ ਮੁਫ਼ਤ ਉਪਲਬਧ ਕਰਵਾਈ ਜਾਵੇਗੀ