ਸ਼ਰਧਾਲੂਆਂ ਦੇ ਪੋਜ਼ੀਟਿਵ ਆਉਣ ਪਿੱਛੇ ਅਕਾਲੀ ਦਲ ਜ਼ਿੰਮੇਵਾਰ,ਸਿਹਤ ਮੰਤਰੀ ਬਲਬੀਰ ਸਿੱਧੂ ਦਾ ਵੱਡਾ ਇਲਜ਼ਾਮ
Advertisement

ਸ਼ਰਧਾਲੂਆਂ ਦੇ ਪੋਜ਼ੀਟਿਵ ਆਉਣ ਪਿੱਛੇ ਅਕਾਲੀ ਦਲ ਜ਼ਿੰਮੇਵਾਰ,ਸਿਹਤ ਮੰਤਰੀ ਬਲਬੀਰ ਸਿੱਧੂ ਦਾ ਵੱਡਾ ਇਲਜ਼ਾਮ

ਸ਼ਰਧਾਲੂਆਂ ਦੇ ਕੋਰੋਨਾ ਪੋਜ਼ੀਟਿਵ ਆਉਣ ਨੂੰ ਲੈਕੇ ਕਾਂਗਰਸ ਅਤੇ ਅਕਾਲੀ ਦਲ ਵਿੱਚ ਵਾਰ-ਪਲਟਵਾਰ 

ਸ਼ਰਧਾਲੂਆਂ ਦੇ ਕੋਰੋਨਾ ਪੋਜ਼ੀਟਿਵ ਆਉਣ ਨੂੰ ਲੈਕੇ ਕਾਂਗਰਸ ਅਤੇ ਅਕਾਲੀ ਦਲ ਵਿੱਚ ਵਾਰ-ਪਲਟਵਾਰ

ਕੁਲਬੀਰ ਦੀਵਾਨ/ ਚੰਡੀਗੜ੍ਹ : ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਕੋਰੋਨਾ ਪੋਜ਼ੀਟਿਵ ਨੂੰ ਲੈਕੇ ਪੰਜਾਬ ਵਿੱਚ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ, ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ 'ਤੇ ਗੰਭੀਰ ਅਣਗੈਲੀ ਵਰਤਣ ਦਾ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਅਸਤੀਫ਼ਾ ਮੰਗਿਆ ਸੀ ਤਾਂ ਬਲਬੀਰ ਸਿੱਧੂ ਨੇ ਵੀ ਹੁਣ ਪਲਟਵਾਰ ਕੀਤਾ ਹੈ, ਉਨ੍ਹਾਂ ਕਿਹਾ ਸ਼ਰਧਾਲੂਆਂ ਦੇ ਕੋਰੋਨਾ ਫੈਲਣ ਲਈ ਅਕਾਲੀ ਦਲ ਜ਼ਿੰਮੇਵਾਰ ਹੈ, ਸਿੱਧੂ ਨੇ ਸਾਫ਼ ਕੀਤਾ ਕੀ ਪੰਜਾਬ ਸਰਕਾਰ ਵੱਲੋਂ ਜਿਹੜੀ ਬੱਸਾਂ ਸ਼ਰਧਾਲੂਆਂ ਨੂੰ ਲੈਣ ਦੇ ਲਈ ਭੇਜਿਆ ਗਈਆਂ ਸਨ ਉਨ੍ਹਾਂ ਨੂੰ ਪੰਜਾਬ ਦੀ ਸਰਹੱਦ 'ਤੇ ਰੋਕਿਆ ਗਿਆ ਸੀ ਅਤੇ ਸਾਰੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਪਰ ਅਕਾਲੀ ਦਲ ਵੱਲੋਂ ਭੇਜੀਆਂ 13 ਬੱਸਾਂ ਵਿੱਚ ਆਏ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਸਮੇਂ ਸਿਰ ਨਹੀਂ ਕਰਵਾਇਆ ਗਿਆ ਜਿਸ ਦੀ ਵਜ੍ਹਾਂ ਕਰਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਪੋਜ਼ੀਟਿਵ ਆਏ ਨੇ ਅਤੇ ਪੂਰੇ ਸੂਬੇ ਵਿੱਚ ਹੁਣ ਕੋਰੋਨਾ ਫੈਲ ਲਿਆ ਹੈ

 ਸ਼ਰਧਾਲੂਆਂ 'ਤੇ ਹੁਣ ਤੱਕ ਕਿੰਨੇ ਕੀ ਕਿਹਾ ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਪੰਜਾਬ  ਕੋਰੋਨਾ ਨਾਲ ਤੀਜੀ ਚੁਨੌਤੀ ਦਾ ਸਾਹਮਣਾ ਕਰ ਰਿਹਾ,ਪਹਿਲਾਂ NRI ਫਿਰ ਤਬਲੀਗ਼ੀ ਅਤੇ ਹੁਣ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ,ਮੁੱਖ ਮੰਤਰੀ ਨੇ ਕਿਹਾ ਸੀ ਕੀ ਹੁਣ ਤੱਕ 1 ਹਜ਼ਾਰ ਸ਼ਰਧਾਲੂਆਂ ਵਿੱਚੋਂ 20 ਫ਼ੀਸਦੀ ਸ਼ਰਧਾਲੂਆਂ ਦਾ ਕੋਰੋਨਾ ਪੋਜ਼ੀਟਿਵ ਆ ਚੁੱਕਾ ਹੈ ਜਿਸ ਨੇ ਇੱਕ ਦਮ ਸੂਬੇ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 4 ਗੁਣਾਂ ਵਧਾ ਦਿੱਤੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਇਸ ਮਾਮਲੇ 'ਤੇ ਸਿਆਸਤ ਨਾ ਕਰਨ ਦੀ ਨਸੀਅਤ ਵੀ ਦਿੱਤੀ ਸੀ ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਦੀ ਗਾਈਡ ਲਾਈਨ ਨੂੰ ਨਾ ਮੰਨਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ਼ੀ ਦੀ ਮੰਗ ਕੀਤੀ ਸੀ ਅਤੇ ਸਿਹਤ ਮੰਤਰੀ ਦਾ ਅਸਤੀਫ਼ਾ ਮੰਗਿਆ ਸੀ, ਉਧਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ 'ਤੇ ਸਖ਼ਤ ਟਿੱਪਣੀ ਕਰਦੇ ਹੋਏ ਸੂਬਾ ਸਰਕਾਰ ਦੀ ਟੈਸਟ ਪ੍ਰਕਿਆ 'ਤੇ ਵੀ ਸਵਾਲ ਚੁੱਕੇ ਸਨ,ਜਥੇਦਾਰ ਨੇ ਕਿਹਾ ਸੀ ਕੀ ਹਜ਼ੂਰ ਸਾਹਿਬ ਵਿੱਚ ਜਦੋਂ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਸੀ ਤਾਂ ਪੰਜਾਬ ਵਿੱਚ ਆਉਣ ਤੋਂ ਬਾਅਦ ਪੋਜ਼ੀਟਿਵ ਕਿਵੇਂ ਹੋ ਗਿਆ 

 

 

Trending news