ਕੈਪਟਨ ਦੀ ਚਾਹ ਦੇ ਸੱਦੇ 'ਤੇ ਪਹੁੰਚੇ ਨਵਜੋਤ ਸਿੱਧੂ!

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਸਾਰੇ ਵਿਧਾਇਕਾਂ ਸੰਸਦਾਂ ਅਤੇ ਆਗੂਆਂ ਨੂੰ ਪੰਜਾਬ ਭਵਨ ਚਾਹ ਤੇ ਸੱਦਾ ਦਿੱਤਾ ਗਿਆ ਸੀ.

ਕੈਪਟਨ ਦੀ ਚਾਹ ਦੇ ਸੱਦੇ 'ਤੇ ਪਹੁੰਚੇ ਨਵਜੋਤ ਸਿੱਧੂ!

ਅਨਮੋਲ ਗੁਲ੍ਹਾਟੀ/ਚੰਡੀਗੜ੍ਹ :  ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਸਾਰੇ ਵਿਧਾਇਕਾਂ ਸੰਸਦਾਂ ਅਤੇ ਆਗੂਆਂ ਨੂੰ ਪੰਜਾਬ ਭਵਨ ਚਾਹ ਤੇ ਸੱਦਾ ਦਿੱਤਾ ਗਿਆ ਸੀ.  ਮੁੱਖ ਮੰਤਰੀ ਵੱਲੋਂ ਦਿੱਤੇ ਗਏ ਸੱਦੇ ਤੇ ਸਾਰੇ ਹੀ ਸਮੇਂ ਸਿਰ ਪਹੁੰਚ ਰਹੇ ਸਨ. ਇਸ ਵਿਚਕਾਰ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਭਵਨ ਪਹੁੰਚੇ .

ਉਮੀਦ ਲਗਾਈ ਜਾ ਰਹੀ ਹੈ ਕਿ ਸਿੱਧੂ ਅਤੇ ਕੈਪਟਨ ਵਿਚਕਾਰ ਦੀ ਇਹ ਮੁਲਾਕਾਤ ਉਨ੍ਹਾਂ ਦੇ ਰਿਸ਼ਤਿਆਂ ਚ ਆਈ ਦੂਰੀਆਂ ਨੂੰ ਵੀ ਮਿਟਾਏਗੀ. ਕੈਪਟਨ ਦੀ ਚਾਹ ਦੀ ਮਿਠਾਸ ਇਨ੍ਹਾਂ ਦੇ ਆਪਸੀ ਕੜਵਾਹਟ ਨੂੰ ਵੀ ਦੂਰ ਕਰੇਗੀ .ਕੈਪਟਨ ਵੱਲੋਂ ਪਿਆਈ ਜਾ ਰਹੀ ਚਾਹ ਦੇ ਸੱਦੇ ਤੇ ਵੱਡੀ ਗਿਣਤੀ ਚ ਕਾਂਗਰਸੀ ਆਗੂ ਪਹੁੰਚ ਰਹੇ ਹਨ. ਉਥੇ ਹੀ ਪੰਜਾਬ ਪ੍ਰਭਾਰੀ ਹਰੀਸ਼ ਰਾਵਤ ਵੀ ਮੌਜੂਦ ਹਨ

ਦੱਸ ਦੇਈਏ ਕਿ ਗਿਆਰਾਂ ਵਜੇ ਕਾਂਗਰਸ ਦਫ਼ਤਰ ਦੇ ਵਿਚ ਨਵਜੋਤ ਸਿੰਘ ਸਿੱਧੂ ਸਣੇ ਬਾਕੀ ਕਾਰਜਕਾਰੀ ਪ੍ਰਧਾਨਾਂ ਦੀ ਤਾਜਪੋਸ਼ੀ ਹੋਵੇਗੀ  ਤੇ ਸਭ ਇੱਥੇ ਹੀ ਕਾਂਗਰਸੀ ਦਫ਼ਤਰ ਪਹੁੰਚਣਗੇ  ਬੀਤੇ ਦਿਨ ਮੁੱਖ ਮੰਤਰੀ ਦਾ ਵੱਲੋਂ ਬਕਾਇਦਾ ਟਵੀਟ ਕਰਕੇ ਸਾਰੇ ਕਾਂਗਰਸੀ ਆਗੂਆਂ ਨੂੰ ਪੰਜਾਬ ਭਵਨ ਵਿਖੇ ਚਾਹ ਤੇ ਬੁਲਾਇਆ ਗਿਆ ਸੀ

WATCH LIVE TV