ਮੋਗਾ ਹਾਦਸੇ 'ਚ ਪੀੜਤ ਪਰਿਵਾਰਾਂ ਦਾ ਹਾਲ ਜਾਨਣ ਲਈ ਲੁਧਿਆਣਾ DMC ਪਹੁੰਚੇ ਨਵਜੋਤ ਸਿੱਧੂ

ਪੰਜਾਬ ਕਾਂਗਰਸ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਜਾ ਰਹੇ ਵਿਧਾਇਕ ਕੁਲਬੀਰ ਜ਼ੀਰਾ ਦੇ ਕਾਫ਼ਲੇ ਦਾ ਮੋਗਾ ਵਿਖੇ ਹਾਦਸਾ ਵਾਪਰ ਗਿਆ ਸੀ, 

ਮੋਗਾ ਹਾਦਸੇ 'ਚ ਪੀੜਤ ਪਰਿਵਾਰਾਂ ਦਾ ਹਾਲ ਜਾਨਣ ਲਈ ਲੁਧਿਆਣਾ DMC ਪਹੁੰਚੇ ਨਵਜੋਤ ਸਿੱਧੂ

ਭਰਤ ਸ਼ਰਮਾ/ਲੁਧਿਆਣਾ: ਪੰਜਾਬ ਕਾਂਗਰਸ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਜਾ ਰਹੇ ਵਿਧਾਇਕ ਕੁਲਬੀਰ ਜ਼ੀਰਾ ਦੇ ਕਾਫ਼ਲੇ ਦਾ ਮੋਗਾ ਵਿਖੇ ਹਾਦਸਾ ਵਾਪਰ ਗਿਆ ਸੀ, ਤਾਜਪੋਸ਼ੀ ਦੇ ਸਮਾਗਮ ਤੋਂ ਹਾਦਸੇ 'ਚ ਪੀੜਤ ਪਰਿਵਾਰ ਦਾ ਹਾਲ ਚਾਲ ਜਾਣਨ ਦੇ  ਲਈ ਡੀਐਮਸੀ  ਲੁਧਿਆਣਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਕੁਲਬੀਰ ਜ਼ੀਰਾ ਸਮੇਤ ਹੋਰ ਵਿਧਾਇਕ ਪਹੁੰਚੇ, ਜਿੱਥੇ ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਆਵਜ਼ਾ ਰਾਸ਼ੀ ਦਾ ਵੀ ਐਲਾਨ ਕੀਤਾ ਅਤੇ ਪੀੜਤ ਪਰਿਵਾਰ ਦੇ ਇਲਾਜ ਦਾ ਖਰਚ ਚੁੱਕਣ ਦੀ ਗੱਲ ਕਹੀ ਹੈ।