ਬਾਗੀ ਸਿੱਧੂ ਦੇ ਫਿਰ ਦਿਖੇ ਤਿੱਖੇ ਤੇਵਰ ਕਿਹਾ-ਮੈਂ ਦੁਬਾਰਾ ਹਾਈ ਕਮਾਨ ਨਾਲ ਮੀਟਿੰਗ ਕਰਨ ਨਹੀਂ ਜਾ ਰਿਹਾ

ਨਵਜੋਤ ਸਿੰਘ ਸਿੱਧੂ ਨੇ ਦੁਬਾਰਾ ਹਾਈ ਕਮਾਨ ਨਾਲ ਹੋਣ ਵਾਲੀ ਕਿਸੇ ਵੀ ਮੀਟਿੰਗ ਤੋਂ ਇਨਕਾਰ ਕੀਤਾ ਹੈ

ਬਾਗੀ ਸਿੱਧੂ ਦੇ ਫਿਰ ਦਿਖੇ ਤਿੱਖੇ ਤੇਵਰ ਕਿਹਾ-ਮੈਂ ਦੁਬਾਰਾ ਹਾਈ ਕਮਾਨ ਨਾਲ ਮੀਟਿੰਗ ਕਰਨ ਨਹੀਂ ਜਾ ਰਿਹਾ

ਚੰਡੀਗੜ੍ਹ :  ਪੰਜਾਬ ਕਾਂਗਰਸ ਵਿੱਚ ਚਲਦਾ ਕਲੇਸ਼ ਕਦੋਂ ਸੁਲਝੇਗਾ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਪਰ ਹਾਈ ਕਮਾਨ ਆਪਣੇ ਲੈਵਲ ਤੇ ਇਸ ਮਸਲੇ ਨੂੰ ਸੁਲਝਾਉਣ ਵਿਚ ਲੱਗੀ ਹੋਈ ਹੈ.  ਇਸ ਵਿਚਕਾਰ ਨਵਜੋਤ ਸਿੰਘ ਸਿੱਧੂ ਦਾ ਇਕ ਵਾਰ ਫਿਰ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ. ਦਰਅਸਲ ਨਵਜੋਤ ਸਿੰਘ ਸਿੱਧੂ ਨੂੰ ਵੀ ਹਾਈ ਕਮਾਨ ਨੇ  ਦਿੱਲੀ ਤਲਬ ਕੀਤਾ ਸੀ ਪਰ ਉਨ੍ਹਾਂ ਤੋਂ ਵੀ ਜਾਣਕਾਰੀ ਲਈ ਗਈ ਸੀ ਪਰ ਇੱਕ ਇਕ ਅਖਬਾਰ ਦੇ ਹਵਾਲੇ ਤੋਂ ਇਹ ਖਬਰ ਲਗਾਈ ਗਈ ਸੀ ਕਿ 22 ਜੂਨ ਨੂੰ ਜਦੋਂ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਨੂੰ ਹਾਈਕਮਾਨ ਨੇ ਦੁਬਾਰਾ ਦਿੱਲੀ ਸੱਦਿਆ ਹੈ ਤਾਂ ਇਸ ਵਿਚਕਾਰ ਸਿੱਧੂ ਵੀ ਦਿੱਲੀ ਜਾਣਗੇ ਪੇਪਰ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਇਸ ਖ਼ਬਰ ਨੂੰ ਖਾਰਜ ਕਰ ਦਿੱਤਾ.  

ਟਵੀਟ ਵਿੱਚ ਸਿੱਧੂ ਨੇ ਲਿਖਿਆ ਹੈ ਕਿ 2 ਜੂਨ ਜਦੋਂ ਉਨ੍ਹਾਂ ਨੂੰ ਦਿੱਲੀ ਬੁਲਾਇਆ ਗਿਆ ਸੀ ਉਦੋਂ ਜ਼ਰੂਰ ਤਿੰਨ ਮੈਂਬਰੀ ਕਮੇਟੀ ਨੂੰ ਮਿਲੇ ਸੀ. ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ  ਨਹੀਂ ਬੁਲਾਇਆ ਗਿਆ ਅਤੇ ਨਾ ਹੀ ਉਹ ਹੁਣ ਦਿੱਲੀ ਜਾਣ ਦੇ ਹੱਕ ਵਿੱਚ ਨੇ  ਅਜਿਹੀਆਂ  ਖ਼ਬਰਾਂ ਜਾਣਬੁੱਝ ਕੇ ਚਲਾਈਆਂ ਜਾ ਰਹੀਆਂ ਹਨ  

ਨਵਜੋਤ ਸਿੰਘ ਸਿੱਧੂ ਨੇ ਦੁਬਾਰਾ ਹਾਈ ਕਮਾਨ ਨਾਲ ਹੋਣ ਵਾਲੀ ਕਿਸੇ ਵੀ ਮੀਟਿੰਗ ਤੋਂ ਇਨਕਾਰ ਕੀਤਾ ਹੈ. ਉਨ੍ਹਾਂ ਨੇ ਕਿਹਾ ਕਿ ਮੈਨੂੰ ਦੁਬਾਰਾ ਕਿਸੇ ਮੀਟਿੰਗ ਲਈ ਸੱਦਾ ਨਹੀਂ ਆਇਆ  ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਵੱਲੋਂ ਅੱਜ ਫੇਰ ਦਿੱਲੀ ਮੁੱਖ ਮੰਤਰੀ ਦੇ ਨਾਲ ਕਈ ਹੋਰ ਵਿਧਾਇਕ ਅਤੇ ਮੰਤਰੀ ਸੱਦੇ ਗਏ ਹਨ ਜਿਨ੍ਹਾਂ ਨਾਲ  ਮੁਲਾਕਾਤ ਜਾਰੀ ਹੈ  ਦੇਖਣਾ ਹੋਵੇਗਾ  ਕੀ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਹੈ