ਕਿਸਾਨਾਂ ਦੇ ਇਸ ਮੁੱਦੇ 'ਤੇ ਨਵਜੋਤ ਸਿੱਧੂ ਦੀ ਆਪਣੀ ਸਰਕਾਰ ਨੂੰ ਨਸੀਹਤ,ਹਰਿਆਣਾ ਨੂੰ ਥਾਪੜਾ
Advertisement

ਕਿਸਾਨਾਂ ਦੇ ਇਸ ਮੁੱਦੇ 'ਤੇ ਨਵਜੋਤ ਸਿੱਧੂ ਦੀ ਆਪਣੀ ਸਰਕਾਰ ਨੂੰ ਨਸੀਹਤ,ਹਰਿਆਣਾ ਨੂੰ ਥਾਪੜਾ

: ਨਵਜੋਤ ਸਿੰਘ ਸਿੱਧੂ ਨੇ ਕਿਹਾ ਸੂਬਾ ਸਰਕਾਰ ਫ਼ਸਲਾਂ 'ਤੇ MSP ਦਾ ਐਲਾਨ ਕਰੇ ਕਿਸਾਨ ਆਪਣੇ ਆਪ ਹੀ ਦੂਜੀ ਫਸਲਾ ਵੱਲ ਜਾਣ ਨੂੰ ਤਿਆਰ ਹੋ ਜਾਣਗੇ 

: ਨਵਜੋਤ ਸਿੰਘ ਸਿੱਧੂ ਨੇ ਕਿਹਾ ਸੂਬਾ ਸਰਕਾਰ ਫ਼ਸਲਾਂ 'ਤੇ MSP ਦਾ ਐਲਾਨ ਕਰੇ ਕਿਸਾਨ ਆਪਣੇ ਆਪ ਹੀ ਦੂਜੀ ਫਸਲਾ ਵੱਲ ਜਾਣ ਨੂੰ ਤਿਆਰ ਹੋ ਜਾਣਗੇ

ਚੰਡੀਗੜ੍ਹ  : ਤਕਰੀਬਨ 2 ਸਾਲ ਬਾਅਦ ਮੀਡੀਆ ਦੇ ਸਾਹਮਣੇ ਆਏ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ  ਨੇ ਖੇਤੀ ਕਾਨੂੰਨ ਨੂੰ ਲੈਕੇ ਖੁੱਲ ਕੇ ਆਪਣੀ ਰਾਏ ਰੱਖੀ, ਉਨ੍ਹਾਂ ਨੇ ਮੋਦੀ ਸਰਕਾਰ ਨੂੰ ਤਾਂ ਘੇਰਿਆ ਹੀ ਨਾਲ ਹੀ ਆਪਣੀ ਸਰਕਾਰ ਦੀ ਕਿਸਾਨਾਂ ਨੂੰ ਲੈਕੇ ਨੀਤੀ 'ਤੇ ਵੀ ਵੱਡੇ ਸਵਾਲ ਚੁੱਕ ਦੇ ਹੋਏ ਹਰਿਆਣਾ ਤੋਂ ਸੇਦ ਲੈਣ ਦੀ ਨਸੀਹਤ ਦਿੱਤੀ 

ਸਿੱਧੂ ਦੀ ਸੂਬਾ ਸਰਕਾਰ ਨੂੰ ਨਸੀਹਤ 

ਨਵਜੋਤ ਸਿੰਘ ਸਿੱਧੂ ਨੇ MSP ਨੂੰ ਲੈਕੇ ਆਪਣੀ ਸਰਕਾਰ 'ਤੇ ਸਵਾਲ ਚੁੱਕੇ, ਉਨ੍ਹਾਂ ਕਿਹਾ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਕਣਕ ਝੋਨੇ ਤੋਂ ਇਲਾਵਾ ਹੋਰ ਫਸਲਾਂ 'ਤੇ  MSP ਦਾ ਕਾਨੂੰਨ ਆਪ ਲੈਕੇ ਆਏ, ਇਸ ਦਾ ਫਾਇਦਾ ਹੋਵੇਗਾ ਕੀ ਕਿਸਾਨ ਆਪ ਹੀ ਕਣਕ ਅਤੇ ਝੋਨੇ ਦੀ ਥਾਂ ਦਾਲਾਂ ਅਤੇ ਹੋਰ ਦੂਜੀਆਂ ਫ਼ਸਲਾਂ ਵੱਲ ਜਾਣਗੇ, ਜਦੋਂ ਕਿਸਾਨ ਨੂੰ ਯਕੀਨ ਹੋ ਜਾਵੇਗਾ ਕੀ ਉਸ ਦੀ ਫ਼ਸਲ ਚੁੱਕੀ ਜਾਵੇਗੀ ਤਾਂ ਕਿਸਾਨ ਡਾਇਵਰਸੀਫਿਕੇਸ਼ਨ  ਵੱਲ ਜਾਵੇਗਾ, ਸਿੱਧੂ ਨੇ ਝੋਨੇ ਅਤੇ ਕਣਕ 'ਤੇ ਹੀ MSP ਮਿਲ ਦੀ ਹੈ ਜਿਸ ਨਾਲ ਕਿਸਾਨ ਇੰਨਾਂ ਦੋਵਾਂ ਫਸਲਾਂ ਨੂੰ ਵੱਲ ਹੀ ਜ਼ਿਆਦਾ ਜਾਂਦੇ ਨੇ, ਉਨ੍ਹਾਂ ਕਿਹਾ ਇਸ ਦਾ ਬੁਰਾ ਅਸਰ ਇਹ ਹੋ ਰਿਹਾ ਹੈ ਕਿ ਪੰਜਾਬ ਦੀ ਖੇਤੀ 'ਤੇ ਭਾਰ ਤਾਂ ਵਧ ਰਿਹਾ ਹੈ ਨਾਲ ਹੀ ਪੰਜਾਬ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਹੈ

ਹਰਿਆਣਾ ਸਰਕਾਰ ਦੀ ਤਾਰੀਫ਼

 ਸਿੱਧੂ ਨੇ ਕਿਹਾ 4 ਤੋਂ 5 ਪਿੰਡਾਂ ਨੂੰ ਮਿਲਾਕੇ ਇੱਕ ਕੋਲਡ ਸਟੋਰੇਜ ਬਣਾਇਆ ਜਾਵੇ ਤਾਕੀ ਕਿਸਾਨ ਆਪਣੀ ਫਸਲ ਨੂੰ ਸੁਰੱਖਿਅਤ ਰੱਖ ਸਕਣ ਅਤੇ ਪ੍ਰਾਈਵੇਟ ਖਰੀਦਦਾਰ ਤੋਂ ਫਸਲ ਦਾ ਚੰਗਾ ਮੁੱਲ ਲੈ ਸਕਣ, ਨਵਜੋਤ ਸਿੱਧੂ ਨੇ ਹਰਿਆਣਾ ਦਾ ਉਦਾਰਣ ਦਿੰਦੇ ਹੋਏ ਕਿਹਾ ਕੀ ਜਿਸ ਤਰ੍ਹਾਂ ਨਾਲ ਹਰਿਆਣਾ ਸਰਕਾਰ ਨੇ ਆਇਲ ਸੀਡ 'ਤੇ MSP ਦਿੰਦੇ ਹੋਏ ਆਪ ਖ਼ਰੀਦ ਰਹੀ ਹੈ ਤਾਂ ਪੰਜਾਬ ਸਰਕਾਰ ਨੂੰ ਹੀ ਅਜਿਹਾ ਹੀ ਚਾਹੀਦਾ ਹੈ, ਪੰਜਾਬ ਕਿਉਂ ਨਹੀਂ ਆਪਣਾ MSP ਕਾਨੂੰਨ ਲੈਕੇ ਆਉਂਦਾ ਹੈ 

 

 

 

Trending news