ਕੈਪਟਨ ਨੂੰ ਮਿਲਣ ਤੋਂ ਪਹਿਲਾਂ ਨਵਜੋਤ ਸਿੱਧੂ ਦੇ 2 ਵੱਡੇ ਧਮਾਕੇਦਾਰ ਬਿਆਨ, ਸਿਆਸੀ ਇਸ਼ਾਰੇ ਨੇ ਛੇੜੀ ਵੱਡੀ ਹਲਚਲ
Advertisement

ਕੈਪਟਨ ਨੂੰ ਮਿਲਣ ਤੋਂ ਪਹਿਲਾਂ ਨਵਜੋਤ ਸਿੱਧੂ ਦੇ 2 ਵੱਡੇ ਧਮਾਕੇਦਾਰ ਬਿਆਨ, ਸਿਆਸੀ ਇਸ਼ਾਰੇ ਨੇ ਛੇੜੀ ਵੱਡੀ ਹਲਚਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ 17 ਮਾਰਚ ਨੂੰ ਲੰਚ 'ਤੇ ਸੱਦਾ ਦਿੱਤਾ ਹੈ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ 17 ਮਾਰਚ ਨੂੰ ਲੰਚ 'ਤੇ ਸੱਦਾ ਦਿੱਤਾ ਹੈ

ਚੰਡੀਗੜ੍ਹ :   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਚ 'ਤੇ ਸੱਦਾ ਦਿੱਤਾ ਹੈ ਪਰ ਇਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਇੱਕ ਤੋਂ ਬਾਅਦ ਇੱਕ 2 ਟਵੀਟ ਨੇ ਵੱਡਾ ਇਸ਼ਾਰਾ ਕਰ ਦਿੱਤਾ ਹੈ,ਨਵਜੋਤ ਸਿੰਘ ਸਿੱਧੂ  ਦੋਵੇਂ ਟਵੀਟ ਵਿੱਚ ਇਮੋਸ਼ਨਲ ਹੁੰਦੇ ਹੋਏ ਨਜ਼ਰ ਆ ਰਹੇ ਨੇ, ਉਹ ਕੁੱਝ ਵੱਡੇ ਸਿਆਸੀ ਇਸ਼ਾਰਾ ਕਰ ਰਹੇ ਨੇ

 

ਨਵਜੋਤ ਸਿੰਘ ਸਿੱਧੂ ਦਾ ਪਹਿਲਾਂ ਟਵੀਟ 

ਨਵਜੋਤ ਸਿੰਘ ਸਿੱਧੂ ਨੇ ਪਹਿਲੇ ਟਵੀਟ ਵਿੱਚ ਲਿਖਿਆ 'ਚੰਗਾ ਇਨਸਾਨ ਮਤਲਬੀ ਨਹੀਂ  ਹੁੰਦਾ, ਬੱਸ ਦੂਰ ਹੋ ਜਾਂਦਾ ਹੈ... ਉਨ੍ਹਾਂ ਲੋਕਾਂ ਤੋਂ ਜਿੰਨਾਂ ਨੂੰ ਉਨ੍ਹਾਂ ਦੀ ਕਦਰ ਨਹੀਂ ਹੁੰਦੀ' ਸਿੱਧੂ ਦਾ ਇਹ ਟਵੀਟ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ਤੋਂ ਬਾਅਦ ਆਇਆ ਹੈ,ਆਖਿਰ ਸਿੱਧੂ ਕਿਉਂ ਮਤਲਬੀ ਅਤੇ ਦੂਰ ਹੋਣ ਦੀ ਗੱਲ ਕਰ ਰਹੇ ਨੇ, ਕੀ ਸਿੱਧੂ ਨੂੰ ਹਾਈਕਮਾਨ ਵੱਲੋਂ ਜਿਸ ਅਹੁਦੇ ਦਾ ਇਸ਼ਾਰਾ ਮਿਲਿਆ ਹੈ ਉਹ ਇਸ ਤੋਂ ਖ਼ੁਸ਼ ਨਹੀਂ ਨੇ, ਇਸ ਲਈ ਉਹ ਇਸ ਨੂੰ ਲੈਣ ਤੋਂ ਸਾਫ਼ ਇਨਕਾਰ ਕਰ ਰਹੇ ਨੇ, ਇੱਕ ਘੰਟੇ ਦੇ ਅੰਦਰ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ ਹੈ ਜਿਸ ਵਿੱਚ ਉਹ ਖੁੱਲ ਕੇ ਵੱਡਾ ਇਸ਼ਾਰਾ ਕਰ ਰਹੇ ਨੇ

 

ਨਵਜੋਤ ਸਿੰਘ ਸਿੱਧੂ ਦਾ ਦੂਜਾ ਟਵੀਟ

ਨਵਜੋਤ ਸਿੰਘ ਸਿੱਧੂ ਨੇ ਦੂਜੇ ਟਵੀਟ ਵਿੱਚ ਲਿਖਿਆ ਕੀ ਕਿਵੇਂ ਕਹਿ ਦਵਾਂ ਕੀ ਮੈਂ ਥੱਕ ਗਿਆ ਹਾਂ, ਪਤਾ ਨਹੀਂ ਕਿਸ-ਕਿਸ ਦਾ ਹੌਸਲਾ ਹਾਂ ਮੈਂ ...  ਨਵਜੋਤ ਸਿੰਘ ਸਿੱਧੂ ਦਾ ਇਹ ਟਵੀਟ ਇੱਕ ਹੋਰ ਵੱਡਾ ਇਸ਼ਾਰਾ ਕਰ ਰਿਹਾ, ਕੀ ਉਹ ਸਿਆਸਤ ਤੋਂ ਹਾਰ ਨਹੀਂ ਮੰਨਣ ਵਾਲੇ ਨੇ ਕਿਉਂਕਿ ਕਾਫ਼ੀ ਲੋਕਾਂ ਦਾ ਉਨ੍ਹਾਂ 'ਤੇ ਭਰੋਸਾ ਹੈ, ਸਾਫ਼ ਹੈ ਲੰਚ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਇਹ 2 ਟਵੀਟ ਪੰਜਾਬ ਦੀ ਵੱਡੀ ਸਿਆਸੀ ਹਲਚਲ ਵੱਲ ਇਸ਼ਾਰਾ ਕਰ ਰਹੇ ਨੇ, ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਸਿੱਧੂ ਨੇ ਕੈਪਟਨ ਵੱਲੋਂ ਜਿਸ ਅਹੁਦੇ ਦੀ ਆਫ਼ਰ ਹੋਈ ਹੈ ਉਸ ਨੂੰ ਲੈਕੇ ਸਿੱਧੂ ਸ਼ਾਇਦ ਆਪਣੀ ਨਰਾਜ਼ਗੀ ਵਿਖਾ ਰਹੇ ਨੇ

ਮੰਨਿਆ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਉਨ੍ਹਾਂ ਦਾ ਮਨਪਸੰਦ  ਸਥਾਨਕ ਸਰਕਾਰਾਂ ਬਾਰੇ ਮੰਤਰਾਲੇ ਦੀ ਜ਼ਿੰਮੇਵਾਰੀ ਆਫ਼ਰ ਕਰ ਸਕਦੇ ਨੇ, ਪਰ ਸ਼ਾਇਦ ਸਿੱਧੂ ਇਸ ਤੋਂ ਖੁਸ਼ ਨਹੀਂ ਨੇ

 

 

 

Trending news