ਪੰਜਾਬ ਵਿੱਚ ਡਿਊਟੀ 'ਤੇ ਨਾ ਆਉਣ ਵਾਲੇ NHM ਕਰਮਚਾਰੀ ਕੀਤੇ ਬਰਖ਼ਾਸਤ ! ਨਵੀਂ ਭਰਤੀ ਦੇ ਹੁਕਮ

ਕੋਰੋਨਾ ਵਾਇਰਸ ਦਾ ਸਮਾਂ ਚੱਲ ਰਿਹਾ ਹੈ ਇਸ ਵਿਚਕਾਰ ਜਿੱਥੇ ਇਕ ਪਾਸੇ ਹੈਲਥ ਵਰਕਰਾਂ ਦੀ ਜ਼ਰੂਰਤ ਹੈ ਤਾਂ ਦੂਜੇ ਪਾਸੇ ਹੈਲਥ ਵਰਕਰ  ਆਪਣੀ ਮੰਗਾਂ ਮਨਵਾਉਣ ਦੇ ਲਈ ਹੜਤਾਲ ਤੇ ਸਨ.

ਪੰਜਾਬ ਵਿੱਚ ਡਿਊਟੀ 'ਤੇ ਨਾ ਆਉਣ ਵਾਲੇ NHM ਕਰਮਚਾਰੀ ਕੀਤੇ ਬਰਖ਼ਾਸਤ ! ਨਵੀਂ ਭਰਤੀ ਦੇ ਹੁਕਮ

ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਸਮਾਂ ਚੱਲ ਰਿਹਾ ਹੈ ਇਸ ਵਿਚਕਾਰ ਜਿੱਥੇ ਇਕ ਪਾਸੇ ਹੈਲਥ ਵਰਕਰਾਂ ਦੀ ਜ਼ਰੂਰਤ ਹੈ ਤਾਂ ਦੂਜੇ ਪਾਸੇ ਹੈਲਥ ਵਰਕਰ  ਆਪਣੀ ਮੰਗਾਂ ਮਨਵਾਉਣ ਦੇ ਲਈ ਹੜਤਾਲ ਤੇ ਸਨ. ਜਿਨ੍ਹਾਂ ਨੂੰ ਸਿਹਤ ਮੰਤਰੀ ਨੇ ਆਸ਼ਵਾਸਨ ਦੇ ਕੇ ਕੰਮ ਤੇ ਆਉਣ ਦੀ ਅਪੀਲ ਕੀਤੀ ਸੀ.  ਹਾਲਾਂਕਿ ਇਨ੍ਹਾਂ ਵਿੱਚੋਂ ਅੱਧੇ ਕਾਮੇ ਤਾਂ ਆਪਣੇ ਕੰਮ ਉੱਤੇ ਵਾਪਸ ਪਰਤ ਆਏ ਸਨ ਪਰ 1000 ਦੇ ਕਰੀਬ ਕਾਮਿਆਂ ਨੇ ਸ਼ਰਤਾਂ ਮੰਨਣ ਤਕ ਕੰਮ ਤੇ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ.  ਜਿਸ ਨੂੰ ਲੈ ਕੇ ਸਿਹਤ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਜੋ ਕਾਮੇ ਕੰਮ ਤੇ ਨਹੀਂ ਪਰਤੇ ਹਨ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਜਾਏ.  ਇਸ ਬਾਬਤ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਅਜਿਹੇ ਕਰਮਚਾਰੀ ਦੀ ਜਗ੍ਹਾ ਦੂਜੇ ਕਰਮਚਾਰੀਆਂ ਨੂੰ ਰੱਖਿਆ ਜਾਵੇ ਉਥੇ ਹੀ ਵੱਧਦੇ ਕਰੋਨਾ ਦੇ ਕੇਸ ਨੂੰ ਦੇਖਦੇ ਹੋਏ ਲੈਟਰ ਦੇ ਵਿਚ ਇਹ ਵੀ ਲਿਖਿਆ ਗਿਆ ਕਿ ਜ਼ਰੂਰਤ ਦੇ ਮੁਤਾਬਕ ਹੋਰ ਕਰਮਚਾਰੀਆਂ ਦੀ ਭਰਤੀ ਵੀ ਕੀਤੀ ਜਾ ਸਕਦੀ ਹੈ. ਜਿਨ੍ਹਾਂ ਨੂੰ 1000 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਿਹਨਤਾਨਾ ਦਿੱਤਾ ਜਾਵੇਗਾ.

  ਦੱਸ ਦਈਏ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਐਤਵਾਰ ਨੂੰ ਇਨ੍ਹਾਂ ਕਾਮਿਆਂ ਨੂੰ ਹੜਤਾਲ ਖਤਮ ਕਰ ਕੇ ਦੁਬਾਰਾ ਡਿਊਟੀ ਤੇ ਆਉਣ ਦੀ ਅਪੀਲ ਕੀਤੀ ਸੀ ਨਾਲ ਹੀ ਮੰਤਰੀ ਨੇ ਕਿਹਾ ਸੀ ਹੜਤਾਲੀ ਕਰਮਚਾਰੀ ਹੜਤਾਲ ਨਹੀਂ ਖਤਮ ਕਰਦੇ ਤਾਂ ਉਨ੍ਹਾਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਏਗੀ  ਇਸ ਨੂੰ ਮੰਨਦੇ ਹੋਏ ਸੋਮਵਾਰ ਨੂੰ ਨੈਸ਼ਨਲ ਰੂਰਲ ਹੈਲਥ ਮਿਸ਼ਨ ਐਂਪਲਾਈਜ਼ ਐਸੋਸੀਏਸ਼ਨ ਨੇ ਆਪਣੀ ਹੜਤਾਲ ਨੂੰ ਖਤਮ ਕਰ ਦਿੱਤਾ ਸੀ  

ਇਸ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਸਵੇਰੇ ਹੀ ਹੜਤਾਲ ਖ਼ਤਮ ਕਰ ਦਿੱਤੀ ਗਈ ਸੀ ਮੁਲਜ਼ਮਾਂ ਨੇ ਆਪਣੇ ਆਪਣੇ ਕੰਮ ਤੇ ਵਾਪਸ ਪਰਤਣ ਲਈ ਕਿਹਾ ਸੀ ਇਸ ਦੇ ਬਾਵਜੂਦ ਕਈ ਜਗ੍ਹਾ ਤੇ ਮੁਲਾਜ਼ਮਾਂ ਨੇ ਹੜਤਾਲ ਖਤਮ ਨਹੀਂ ਕੀਤੀ ਅਤੇ ਕੰਮ ਤੇ ਵਾਪਸ ਨਹੀਂ ਲੌਟੇ ਜਿਸ ਤੋਂ ਬਾਅਦ NHM ਨੇ ਸਾਰੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਸਨ ਨਾਲ ਹੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਸੀ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਬਰਖਾਸਤ ਕਰਕੇ ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣ.

WATCH LIVE TV