ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਵਪਾਰੀਆਂ ਨੂੰ ਦਿੱਤੀ ਰਾਹਤ,GST ਨਾਲ ਜੁੜਿਆ ਹੈ ਮਾਮਲਾ
Advertisement

ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਵਪਾਰੀਆਂ ਨੂੰ ਦਿੱਤੀ ਰਾਹਤ,GST ਨਾਲ ਜੁੜਿਆ ਹੈ ਮਾਮਲਾ

ਵਪਾਰੀਆਂ ਨੂੰ GST ਵਿੱਚ ਦਿੱਤੀ ਰਾਹਤ 

ਵਪਾਰੀਆਂ ਨੂੰ GST ਵਿੱਚ ਦਿੱਤੀ ਰਾਹਤ

ਦਿੱਲੀ : ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ GST ਭਰਨ ਵਾਲਿਆਂ ਨੂੰ ਲੇਟ ਪੇਮੈਂਟ ਕਰਨ ਵਿੱਚ ਵੱਡੀ ਰਾਹਤ ਦਿੱਤੀ ਹੈ, ਟੈਕਟ ਦੇਣ ਵਾਲੇ ਛੋਟੇ ਵਪਾਰੀ ਜਿਨ੍ਹਾਂ ਦੀ ਟਰਨ ਓਵਰ 5 ਕਰੋੜ ਹੈ ਉਹ ਫਰਵਰੀ,ਮਾਰਚ, ਅਪ੍ਰੈਲ 2020 ਦਾ ਟੈਕਟ ਰਿਟਰਨ 6 ਜੁਲਾਈ ਤੱਕ ਭਰ ਸਕਦੇ ਨੇ ਇਸ 'ਤੇ ਕੋਈ ਵਿਆਜ ਨਹੀਂ ਲੱਗੇਗਾ, ਉਸ ਦੇ ਬਾਅਦ 30 ਸਤੰਬਰ ਤੱਕ 9 ਫ਼ੀਸਦੀ ਵਿਆਜ ਲਗੇਗਾ, ਇਸ ਵਿਆਜ ਨੂੰ 18 ਤੋਂ ਘੱਟਾ ਕੇ 9 ਫ਼ੀਸਦੀ ਕਰ ਦਿੱਤਾ ਗਿਆ ਹੈ

ਜੁਲਾਈ 2017 ਤੋਂ ਜਨਵਰੀ 2020 ਤੱਕ ਦਾ GST ਭਰਨ ਵਾਲਿਆਂ ਨੂੰ ਮੈਕਸਿਮਮ 500 ਰੁਪਏ ਲੇਟ ਪੇਮੈਂਟ ਫ਼ੀਸ ਭਰਨੀ ਹੋਵੇਗੀ,ਜਿਹੜੇ ਟੈਕਸ ਭਰਨ ਵਾਲਿਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਉਹ ਮਈ, ਜੂਨ,ਜੁਲਾਈ ਵਿੱਚ ਟੈਕਸ ਨਹੀਂ ਭਰ ਪਾਏ ਉਹ ਸਤੰਬਰ ਤੱਕ ਬਿਨਾਂ ਵਿਆਜ ਜਾਂ ਲੇਟ ਫ਼ੀਸ ਦੇ ਰਿਟਰਨ ਭਰ ਸਕਦੇ ਨੇ

ਤੁਹਾਨੂੰ ਦੱਸ ਦੇਈਏ ਕਿ ਲੌਕਡਾਊਨ ਦੌਰਾਨ ਕੇਂਦਰ ਸਰਕਾਰ ਨੇ ਸਨਅਤਾਂ ਨੂੰ ਕਈ ਤਰ੍ਹਾਂ ਦੀ ਰਾਹਤ ਦੇਣ ਦਾ ਐਲਾਨ ਕੀਤਾ ਸੀ, ਇਸ ਵਿੱਚ ਜ਼ਿਆਦਾਤਰ ਕਾਰੋਬਾਰੀਆਂ ਦੀ ਮੰਗ ਸੀ ਕਿ ਮਾਲ ਅਤੇ ਸੇਵਾ ਕਰ (GST) ਵਿੱਚ ਵੀ ਰਾਹਤ ਮਿਲਣੀ ਚਾਹੀਦੀ ਹੈ, ਅਜਿਹੇ ਵਿੱਚ ਕੇਂਦਰ ਸਰਕਾਰ ਵੀ Good and Service Tax ਵਿੱਚ ਕੁੱਝ ਹੋਰ ਪੋਜ਼ੀਟਿਵ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ

ਖ਼ਜਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਫਰਵਰੀ,ਮਾਰਚ, ਅਪ੍ਰੈਲ ਅਤੇ ਮਈ 2020 ਦੇ GST ਰਿਟਰਨ ਦਾਖ਼ਲ ਕਰਨ ਦਾ ਸਮਾਂ ਜੂਨ 2020 ਤੱਕ ਵਧਾਉਣ ਦਾ ਐਲਾਨ ਕੀਤਾ ਸੀ, ਇਸ ਸਮੇਂ ਦੌਰਾਨ ਕੋਈ ਵੀ ਲੇਟ ਫ਼ੀਸ ਨਹੀਂ ਲਈ ਜਾਵੇਗੀ 

 

 

Trending news