ਪੰਜਾਬ ਵਿੱਚ ਫਿਲਹਾਲ ਨਵੀਆਂ ਪਾਬੰਦੀਆਂ ਨਹੀਂ! ਲਾਕਡਾਊਨ ਬਾਰੇ ਸਰਕਾਰ ਨੇ ਕਹੀ ਇਹ ਗੱਲ

ਪੰਜਾਬ ਦੇ ਵਿੱਚ ਕਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਰੀਵਿਊ ਮੀਟਿੰਗ ਕੀਤੀ. 

ਪੰਜਾਬ ਵਿੱਚ ਫਿਲਹਾਲ ਨਵੀਆਂ ਪਾਬੰਦੀਆਂ ਨਹੀਂ! ਲਾਕਡਾਊਨ ਬਾਰੇ ਸਰਕਾਰ ਨੇ ਕਹੀ ਇਹ ਗੱਲ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਦੇ ਵਿੱਚ ਕਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਰੀਵਿਊ ਮੀਟਿੰਗ ਕੀਤੀ. ਇਹ ਮੀਟਿੰਗ ਵਰਚੁਅਲ ਸੀ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਨੇ ਸੂਬੇ ਦੇ ਬਾਕੀ ਮੰਤਰੀਆਂ ਤੋਂ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲਿਆ  ਮੀਟਿੰਗ ਵਿੱਚ ਆਕਸੀਜਨ ਵੈਕਸੀਨ ਬੈੱਡ ਵੈਂਟੀਲੇਟਰ ਅਤੇ ਮੈਡੀਸਿਨ ਨੂੰ ਲੈ ਕੇ ਚਰਚਾ ਹੋਈ  

 ਸਿਹਤ ਮੰਤਰੀ ਨੇ ਦਿੱਤੀ ਅਹਿਮ ਜਾਣਕਾਰੀ  
 ਸਿਹਤ ਮੰਤਰੀ ਬਲਬੀਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ਵਿੱਚ ਹਨ. ਸੂਬੇ ਵਿੱਚ ਨਵੀਆਂ ਪਾਬੰਦੀਆਂ ਵੀ ਨਹੀਂ ਲਗਾਈਆਂ ਜਾਣਗੀਆਂ.   ਹਾਲਾਂਕਿ ਪਹਿਲਾਂ ਤੋਂ ਜੋ ਪਾਬੰਦੀਆਂ ਚੱਲ ਰਹੀਆਂ ਹਨ ਉਹ ਜ਼ਰੂਰ ਜਾਰੀ ਰਹਿਣਗੀਆਂ. ਸਿਹਤ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਚ 56 ਹਜ਼ਾਰ ਲੋਕਾਂ ਦਾ ਘਰੋਂ ਨੂੰ ਟੈਸਟ ਕੀਤਾ ਗਿਆ ਹੈ.

ਕੇਂਦਰ ਤੋਂ ਆਈਆਂ 4 ਲੱਖ ਡੋਜ਼  
 ਕੇਂਦਰ ਦੇ ਵੱਲੋਂ ਪੰਜਾਬ ਵਿੱਚ ਵੈਕਸੀਨੇਸ਼ਨ ਦੀ 4 ਲੱਖ ਡੋਜ਼ ਭੇਜ ਦਿੱਤੀਆਂ ਗਈਆਂ ਹਨ.  ਹੁਣ ਪੰਜਾਬ ਚ ਫਿਰ ਤੋਂ ਵੈਕਸੀਨੇਸ਼ਨ ਸ਼ੁਰੂ ਹੋ ਸਕੇਗੀ

WATCH LIVE TV