ਕੋਰੋਨਾ ਨਾਲ ਲੋਕਾਂ ਦੀ ਜਾਨ ਜਾਣ ਦੀ ਫ਼ਿਕਰ ਨਹੀਂ, ਕੈਪਟਨ ਅਤੇ ਕਾਂਗਰਸੀਆਂ ਨੂੰ ਕੁਰਸੀ ਦੀ ਵੱਧ ਪਰਵਾਹ : ਹਰਪਾਲ ਸਿੰਘ ਚੀਮਾ
Advertisement

ਕੋਰੋਨਾ ਨਾਲ ਲੋਕਾਂ ਦੀ ਜਾਨ ਜਾਣ ਦੀ ਫ਼ਿਕਰ ਨਹੀਂ, ਕੈਪਟਨ ਅਤੇ ਕਾਂਗਰਸੀਆਂ ਨੂੰ ਕੁਰਸੀ ਦੀ ਵੱਧ ਪਰਵਾਹ : ਹਰਪਾਲ ਸਿੰਘ ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਕੋਰੋਨਾ ਮਹਾਮਾਰੀ ਨਾਲ ਲੋਕਾਂ ਦੀ ਜਾਨ ਜਾਣ ਦੀ ਫ਼ਿਕਰ ਨਹੀਂ, ਸਗੋਂ ਕੈਪਟਨ ਅਤੇ ਹੋਰ ਕਾਂਗਰਸੀਆਂ ਨੂੰ ਕੁਰਸੀ ਦੀ ਵੱਧ ਪ੍ਰਵਾਹ ਹੈ

ਕੋਰੋਨਾ ਨਾਲ ਲੋਕਾਂ ਦੀ ਜਾਨ ਜਾਣ ਦੀ ਫ਼ਿਕਰ ਨਹੀਂ, ਕੈਪਟਨ ਅਤੇ ਕਾਂਗਰਸੀਆਂ ਨੂੰ ਕੁਰਸੀ ਦੀ ਵੱਧ ਪਰਵਾਹ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਕੋਰੋਨਾ ਮਹਾਮਾਰੀ ਨਾਲ ਲੋਕਾਂ ਦੀ ਜਾਨ ਜਾਣ ਦੀ ਫ਼ਿਕਰ ਨਹੀਂ, ਸਗੋਂ ਕੈਪਟਨ ਅਤੇ ਹੋਰ ਕਾਂਗਰਸੀਆਂ ਨੂੰ ਕੁਰਸੀ ਦੀ ਵੱਧ ਪ੍ਰਵਾਹ ਹੈ । ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸੱਤਾ ਦੀ ਕੁਰਸੀ ਬਚਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਣ ਦੀ ਪ੍ਰਵਾਹ ਕਰਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਕੋਰੋਨਾ ਦੀ ਮਾਰ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਉਥੇ ਹੀ ਦੂਜੇ ਪਾਸੇ ਕਾਂਗਰਸੀ ਆਗੂਆਂ ਦੀ ਕੁੱਕੜ ਲੜਾਈ ਵੀ ਦਿਨੋਂ ਦਿਨ ਤੇਜ਼ ਹੋ ਰਹੀ ਹੈ। ਉਨ੍ਹਾਂ ਕਿਹਾ ਹਰ ਰੋਜ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਇਕ ਦੂਜੇ ਨੂੰ ਦੇਖਣ ਦਿਖਾਉਣ ਦੇ ਲਲਕਾਰੇ ਮਾਰ ਰਹੇ ਹਨ। ਪਰ ਪੰਜਾਬ ਦੇ ਲੋਕ ਕੋਰੋਨਾ ਮਹਾਮਾਰੀ ਨਾਲ ਤੜਪ ਰਹੇ ਹਨ। ਕੈਪਟਨ ਸਰਕਾਰ ਦਾ ਲੋਕਾਂ ਦੀ ਜਾਨ ਬਚਾਉਣ ਵੱਲ ਕੋਈ ਧਿਆਨ ਹੀ ਨਹੀਂ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਵਈਆ ਤਾਨਾਸ਼ਾਹੀ ਵਾਲਾ ਹੈ ਅਤੇ ਉਹ ਵੀ ਮੋਦੀ ਵਾਂਗ ਸਿਆਸੀ ਵਿਰੋਧੀਆਂ ਨੂੰ ਡਰਾਉਣ ਤੇ ਧਮਕਾਉਣ ’ਤੇ ਹੋਏ ਉਤਾਰੂ ਹੋ ਗਏ ਹਨ। ਇਸ ਲਈ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ’ਤੇ ਕਾਨੂੰਨੀ ਕਾਰਵਾਈ ਦਾ ਜਾਲ ਪਾਇਆ ਜਾ ਰਿਹਾ ਹੈ। ਚੀਮਾ ਨੇ  ਮੁੱਖ ਮੰਤਰੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਜੇਕਰ ਕਿਸੇ ਮੰਤਰੀ ਜਾਂ ਵਿਧਾਇਕ ਖ਼ਿਲਾਫ਼ ਪਹਿਲਾਂ ਤੋਂ ਹੀ ਕੋਈ ਕੇਸ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ? ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਉਸ ਮੰਤਰੀ ਜਾਂ ਵਿਧਾਇਕ ਦਾ ਕਿਉਂ ਬਚਾਅ ਕਰ ਰਹੇ ਸੀ?

ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀਆਂ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਕੀ ਸਹੂਲਤਾਂ ਦਿੱਤੀਆਂ ਅਤੇ ਕੀ ਇਨਸਾਫ਼ ਦਿੱਤਾ ਹੈ। ਸਾਰੇ ਕਾਂਗਰਸੀ ਕੇਵਲ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਆਪਣੀ ਕੁਰਸੀ ਸਲਾਮਤ ਰੱਖਣ ਲਈ ਲੜ ਰਹੇ ਹਨ।

WATCH LIVE TV

Trending news