ਹੁਣ ਪੰਜਾਬ ਦੇ ਇਸ ਸਕੂਲ 'ਚ ਕੋਰੋਨਾ ਦਾ ਕਹਿਰ, ਇਮਤਿਹਾਨਾਂ 'ਤੇ ਬਾਲ ਕਮਿਸ਼ਨ ਦੀ ਸਰਕਾਰ ਨੂੰ ਵੱਡੀ ਸਿਫਾਰਸ਼

ਲੁਧਿਆਣਾ,ਪਟਿਆਲਾ, ਬਠਿੰਡਾ ਤੋਂ ਬਾਅਦ ਹੁਣ ਤਰਨਤਾਰਨ ਦੇ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ

ਹੁਣ ਪੰਜਾਬ ਦੇ ਇਸ ਸਕੂਲ 'ਚ ਕੋਰੋਨਾ ਦਾ ਕਹਿਰ, ਇਮਤਿਹਾਨਾਂ 'ਤੇ ਬਾਲ ਕਮਿਸ਼ਨ ਦੀ ਸਰਕਾਰ ਨੂੰ ਵੱਡੀ ਸਿਫਾਰਸ਼
ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਵਧਣ ਦਾ ਅਸਰ ਸਕੂਲਾਂ 'ਤੇ ਨਜ਼ਰ ਆ ਰਿਹਾ ਹੈ

ਮੁਨੀਸ਼ ਸ਼ਰਮਾ/ ਤਰਨਤਾਰਨ : ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਵਧਣ ਦਾ ਅਸਰ ਸਕੂਲਾਂ 'ਤੇ ਨਜ਼ਰ ਆ ਰਿਹਾ ਹੈ,ਲੁਧਿਆਣਾ,ਪਟਿਆਲਾ, ਬਠਿੰਡਾ ਤੋਂ ਬਾਅਦ ਹੁਣ ਤਰਨਤਾਰਨ ਦੇ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ  ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਉਧਰ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ 8ਵੀਂ ਤੱਕ ਦੇ ਵਿਦਿਆਰਥੀਆਂ ਦੀ  ਪ੍ਰੀਖਿਆਵਾਂ ਆਨਲਾਈਨ ਲਈਆਂ ਜਾਣ

ਤਰਨਤਾਰਨ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 
 
 ਤਰਨਤਾਰਨ ਦੇ ਸੀਨੀਅਰ ਸੈਕੰਡਰੀ ਸਕੂਲ ਦੇ 7, ਆਰੀਆ ਸਕੂਲ ਦੇ 2 ਅਤੇ ਕਿਰਤੋਵਾਲ ਸਰਕਾਰੀ ਸਕੂਲ ਤੋਂ 4 ਅਤੇ ਨਿੱਜੀ ਸਕੂਲਾਂ ਤੋਂ 8 ਵਿਦਿਆਰਥੀਆਂ ਦੇ ਕੋਰੋਨਾ ਪੋਜ਼ੀਟਿਵ ਦੀ ਖ਼ਬਰ ਹੈ,ਵਿਦਿਆਰਥੀਆਂ ਦੇ ਨਾਲ  1 ਅਧਿਆਪਕ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਿਆ ਹੈ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੋਰੋਨਾ ਪੋਜ਼ੀਟਿਵ ਹੋਣ ਦਾ ਪਤਾ ਚਲਦਿਆਂ ਹੀ ਸਕੂਲ ਨੂੰ 5 ਦਿਨ ਦੇ ਲਈ ਬੰਦ ਕਰ ਦਿੱਤਾ ਗਿਆ ਹੈ

BSNL ਦੇ Recharge ਨਾਲ ਮਿਲੇਗੀ OTT ਦੀ ਧਮਾਕੇਦਾਰ ਆਫ਼ਰ, ਮਨੋਰੰਜਨ ਦਾ ਸੁਪਰ ਡੋਜ਼ ਸਿਰਫ਼ ਇੰਨੇ ਰੁਪਏ 'ਚ

ਡਾਕਟਰ ਨੇ ਦਿੱਤੀ ਜਾਣਕਾਰੀ 

ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਸਕੈਨਿੰਗ ਕੀਤੀ  ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ, ਰਿਪੋਰਟ ਦੇ ਵਿੱਚ ਕੁੱਲ 17 ਵਿਦਿਆਰਥੀ ਅਤੇ ਇਕ ਅਧਿਆਪਕ ਕੋਰੋਨਾ ਪੋਜ਼ੀਟਿਵ ਨੇ, ਇਸ ਤੋਂ ਪਹਿਲਾਂ ਲੁਧਿਆਣਾ ਵਿੱਚ 20 ਵਿਦਿਆਰਥੀਆਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ,ਬਠਿੰਡਾ ਅਤੇ ਪਟਿਆਲਾ ਦੇ ਸਕੂਲਾਂ ਵਿੱਚ ਵੀ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ

ਫਰਵਰੀ ਵਿੱਚ ਵਧੇ ਪੰਜਾਬ ਵਿੱਚ ਮਾਮਲੇ

ਸੂਬੇ ਵਿੱਚ ਫਰਵਰੀ ਦੇ ਦੂਜੇ ਹਫ਼ਤੇ ਵਿੱਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋਏ ਸਨ, ਪੰਜਾਬ ਸਰਕਾਰ ਦੇ ਕੋਵਿਡ ਟੀਮ ਦੇ ਮੁਖੀ ਡਾਕਟਰ ਤਲਵਾਰ ਨੇ ਜਾਣਕਾਰੀ ਦਿੱਤੀ ਸੀ ਕਿ ਨੌਜਵਾਨਾਂ ਵਿੱਚ ਕੋਰੋਨਾ ਦੇ ਵਧ ਮਾਮਲੇ ਸਾਹਮਣੇ ਆ ਰਹੇ ਨੇ, ਅਗਲੇ 2 ਹਫ਼ਤਿਆ ਵਿੱਚ ਇਸ ਦੀ ਰਫ਼ਤਾਰ 4 ਫ਼ੀਸਦੀ ਹੋਵੇਗੀ ਜਿਸ ਤੋਂ ਬਾਅਦ ਰੋਜ਼ਾਨਾ 800 ਨਵੇਂ ਮਾਮਲੇ ਸਾਹਮਣੇ ਆ ਸਕਦੇ ਨੇ, ਫਰਵਰੀ ਦੇ ਚੌਥੇ ਹਫ਼ਤੇ ਪਹਿਲਾਂ ਚਾਰ ਦਿਨ ਇਹ ਅੰਕੜਾ 600 ਦੇ ਕਰੀਬ ਪਹੁੰਚ ਗਿਆ ਹੈ,ਕੋਰੋਨਾ ਦੇ ਵਧ ਰਹੇ ਮਾਮਲਿਆਂ ਦੀ ਵਜ੍ਹਾਂ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਆਂ ਗਾਈਡ ਲਾਈਨ ਵੀ ਜਾਰੀ ਕੀਤੀਆਂ ਨੇ.

ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਵਿੱਚ ਮਦਦ ਕਰੇਗੀ ਇਹ ਐੱਪ,ਪੰਜਾਬ ਦੇ ਵਿੱਚ ਸ਼ੁਰੂ ਸੁਵਿਧਾ,ਇਸ ਤਰ੍ਹਾਂ ਡਾਊਨਲੋਡ ਕਰੋ

WATCH LIVE TV