ਇਸ ਦਸਤਾਵੇਜ਼ ਜ਼ਰੀਏ Driving Licence, RC ਲਈ RTO ਜਾਣ ਦੀ ਜ਼ਰੂਰਤ ਨਹੀਂ,ਘਰ ਬੈਠੇ ਮਿਣਗੀਆਂ 18 ਸੇਵਾਵਾਂ
Advertisement

ਇਸ ਦਸਤਾਵੇਜ਼ ਜ਼ਰੀਏ Driving Licence, RC ਲਈ RTO ਜਾਣ ਦੀ ਜ਼ਰੂਰਤ ਨਹੀਂ,ਘਰ ਬੈਠੇ ਮਿਣਗੀਆਂ 18 ਸੇਵਾਵਾਂ

Driving License Online :  ਡਰਾਈਵਿੰਗ ਲਾਈਸੈਂਸ ਬਣਵਾਉਣ ਲਈ ਹੁਣ ਤੁਹਾਨੂੰ RTO ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਆਧਾਰ ਵੈਰੀਫਿਕੇਸ਼ਨ ਰਾਹੀਂ ਆਨਲਾਈਨ ਸਰਵਿਸ ਲਈ ਜਾ ਸਕੇਗੀ। ਸਰਕਾਰ ਦੇ ਇਸ ਕਦਮ ਨਾਲ RTO ਉੱਤੇ ਲੱਗਣ ਵਾਲੀ ਭੀੜ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ।  

Driving License Online :  ਡਰਾਈਵਿੰਗ ਲਾਈਸੈਂਸ ਬਣਵਾਉਣ ਲਈ ਹੁਣ ਤੁਹਾਨੂੰ RTO ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਆਧਾਰ ਵੈਰੀਫਿਕੇਸ਼ਨ ਰਾਹੀਂ ਆਨਲਾਈਨ ਸਰਵਿਸ ਲਈ ਜਾ ਸਕੇਗੀ। ਸਰਕਾਰ ਦੇ ਇਸ ਕਦਮ ਨਾਲ RTO ਉੱਤੇ ਲੱਗਣ ਵਾਲੀ ਭੀੜ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ।

ਚੰਡੀਗੜ੍ਹ :   ਡਰਾਈਵਿੰਗ ਲਾਈਸੈਂਸ (Driving Licence)  ਬਣਵਾਉਣ ਲਈ ਹੁਣ ਤੁਹਾਨੂੰ RTO ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।  RTO ਨਾਲ ਜੁੜੀਆਂ 18 ਸੇਵਾਵਾਂ ਹੁਣ ਆਨਲਾਈਨ  ( RTO Online Services )  ਹੋ ਗਈਆਂ ਹਨ, ਸੜਕ ਤੇ ਆਵਾਜਾਹੀ ਮੰਤਰਾਲੇ  (Ministry of Road Transport and Highways) ਵਲੋਂ ਇੱਕ ਨਵੀਂ ਜਾਣਕਾਰੀ ਜਾਰੀ ਕੀਤੀ ਗਈ ਹੈ,  ਜਿਸ ਵਿੱਚ ਕਿਹਾ ਗਿਆ ਹੈ ਕਿ RTO ਵਲੋਂ ਦਿੱਤੀਆਂ ਜਾਣ ਵਾਲੀਆਂ ਕਈ ਜ਼ਰੂਰੀ ਸੇਵਾਵਾਂ ਡਿਜਿਟਲ ਕਰ ਦਿੱਤੀਆਂ ਗਈਆਂ ਹਨ।

ਬਿਨਾਂ ਪਰੇਸ਼ਾਨੀ ਮਿਲਣਗੀਆਂ ਸੁਵਿਧਾਵਾਂ

Ministry of Road Transport and Highways ਵਲੋਂ ਜਾਰੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਾਂ ਨੂੰ ਸੁਵਿਧਾਜਨਕ ਅਤੇ ਬਿਨਾਂ ਪਰੇਸ਼ਾਨੀ ਸੇਵਾਵਾਂ ਦੇਣ ਦੇ ਲਈ, ਮੰਤਰਾਲਾ ਇਨ੍ਹਾਂ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਰਾਹੀਂ ਸੰਪਰਕ ਰਹਿਤ ਸੇਵਾਵਾਂ ਪ੍ਰਾਪਤ ਕਰਨ ਲਈ ਨਾਗਰਿਕਾਂ ਨੂੰ ਆਧਾਰ ਦੀਆਂ ਜਰੂਰਤਾਂ ਤੋਂ ਜਾਣੂ ਕਰਵਾਏਗਾ ਅਤੇ  ਮੀਡੀਆ ਅਤੇ ਨਿੱਜੀ ਨੋਟਿਸਾਂ ਰਾਹੀਂ ਵਿਆਪਕ ਪ੍ਰਚਾਰ ਲਈ ਸਾਰੇ ਜ਼ਰੂਰੀ ਪ੍ਰਬੰਧ ਕਰੇਗਾ।

ਆਧਾਰ ਨਾਲ ਡਰਾਈਵਿੰਗ ਲਾਈਸੈਂਸ,  RC ਨੂੰ ਲਿੰਕ ਕਰਨਾ ਹੋਵੇਗਾ

ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਡਰਾਈਵਿੰਗ ਲਾਈਸੈਂਸ ਅਤੇ ਗੱਡੀ  ਦੀ RC ਨੂੰ ਆਧਾਰ ਨਾਲ ਲਿੰਕ ਕਰਨ ਲਈ ਕਿਹਾ ਹੈ, ਇਸ ਤੋਂ ਬਾਅਦ ਹੁਣ ਆਧਾਰ ਵੈਰੀਫਿਕੇਸ਼ਨ ਰਾਹੀਂ ਆਨਲਾਈਨ ਸੇਵਾਵਾਂ ਲਈਆਂ ਜਾ ਸਕਣਗੀਆਂ, ਸਰਕਾਰ ਦੇ ਇਸ ਕਦਮ ਨਾਲ RTO 'ਤੇ ਲੱਗਣ ਵਾਲੀ ਭੀੜ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ, ਲੋਕ ਆਧਾਰ-ਲਿੰਕਡ ਵੈਰਿਫਿਕੇਸ਼ਨ ਨਾਲ ਕਈ ਸੇਵਾਵਾਂ ਘਰ ਬੈਠੇ ਹੀ ਹਾਸਲ ਕਰ ਸਕਣਗੇ।  

ਇਹ 18 ਸੇਵਾਵਾਂ ਹੋਈ ਆਨਲਾਇਨ

ਆਧਾਰ ਲਿੰਕਡ ਵੈਰੀਫਿਕੇਸ਼ਨ ਰਾਹੀਂ  18 ਸੁਵਿਧਾਵਾਂ ਆਨਲਾਈਨ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚ ਲਰਨਿੰਗ ਡਰਾਈਵਿੰਗ ਲਾਈਸੈਂਸ, ਡਰਾਈਵਿੰਗ ਲਾਈਸੈਂਸ ਦਾ ਨਵੀਨੀਕਰਣ( ਜਿਸ ਵਿੱਚ ਡਰਾਈਵਿੰਗ ਟੇਸਟ ਦੀ ਜ਼ਰੂਰਤ ਨਹੀਂ ਪੈਂਦੀ ),  ਡੁਪਲੀਕੇਟ ਡਰਾਈਵਿੰਗ ਲਾਈਸੈਂਸ , ਡਰਾਈਵਿੰਗ ਲਾਈਸੈਂਸ ਅਤੇ ਗੱਡੀਆਂ ਦੀ RC ਵਿੱਚ ਪਤੇ ਦਾ ਬਦਲਾਅ, ਇੰਟਰਨੈਸ਼ਨਲ ਡਰਾਈਵਿੰਗ ਪਰਮਿਟ, ਅਸਥਾਈ ਵਾਹਨ ਦਾ ਰਜਿਸਟ੍ਰੇਸ਼ਨ, ਪੂਰੀ ਤਰ੍ਹਾਂ ਨਾਲ ਤਿਆਰ ਮੋਟਰ ਵਾਹਨ ਦੇ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਦੇਣ ਵਰਗੀਆਂ ਸੇਵਾਵਾਂ ਸ਼ਾਮਿਲ ਹਨ।

ਇਹ ਜ਼ਰੂਰੀ ਸੁਵਿਧਾਵਾਂ ਵੀ ਘਰ ਬੈਠੇ ਮਿਲਣਗੀਆਂ

ਹੋਰ ਸੇਵਾਵਾਂ ਵਿੱਚ ਰਜਿਸਟ੍ਰੇਸ਼ਨ ਦਾ ਡੁਪਲਿਕੇਟ ਪ੍ਰਮਾਣ ਪੱਤਰ ਜਾਰੀ ਕਰਣ ਲਈ ਐਪਲੀਕੇਸ਼ਨ,  ਰਜਿਸਟ੍ਰੇਸ਼ਨ ਦੇ ਪ੍ਰਮਾਣ ਪੱਤਰ ਲਈ NOC ਦੇਣ ਲਈ ਐਪਲੀਕੇਸ਼ਨ, ਮੋਟਰ ਵਾਹਨ ਕਿਸੇ ਹੋਰ ਦੇ ਨਾਂ ਕਰਨ ਸੰਬੰਧੀ, ਮੋਟਰ ਵਾਹਨ  ਦੇ ਮਾਲਿਕਾਨਾ ਹੱਕ  ਦੇ ਟਰਾਂਸਫਰ ਲਈ ਐਪਲੀਕੇਸ਼ਨ,  ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਵਿੱਚ ਪਤਾ ਬਦਲਣ ਦੀ ਸੂਚਨਾ, ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸਿਖਲਾਈ ਕੇਂਦਰ ਤੋਂ ਡਰਾਈਵਰ ਸਿਖਲਾਈ ਲਈ ਰਜਿਸਟ੍ਰੇਸ਼ਨ ਲਈ ਅਰਜ਼ੀ ਤੇ ਹੋਰ ਵੀ ਕਈ ਸੇਵਾਵਾਂ ਸ਼ਾਮਿਲ ਹਨ।

ਹੁਣ ਬਹੁਤ ਸਾਰੇ ਦਸਤਾਵੇਜ਼ ਨਹੀਂ, ਬਲਕਿ ਸਿਰਫ਼ ਆਧਾਰ ਹੀ ਕਾਫ਼ੀ ਹੈ

ਹੁਣ ਡਰਾਈਵਿੰਗ ਲਾਈਸੈਂਸ ਅਤੇ ਵਾਹਨ ਦੀ ਰਜਿਸਟਰੇਸ਼ਨ ਲਈ ਕੋਈ ਹੋਰ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਜ਼ਰੂਰਤ ਨਹੀਂ ਹੋਏਗੀ। ਤੁਹਾਨੂੰ ਸਿਰਫ parivahan.gov.in 'ਤੇ ਜਾ ਕੇ ਆਪਣੇ ਅਧਾਰ ਕਾਰਡ ਦੀ ਤਸਦੀਕ ਕਰਵਾਉਣੀ ਪਵੇਗੀ, ਅਤੇ ਤੁਸੀਂ ਇਨ੍ਹਾਂ ਸਾਰੀਆਂ 18 ਸਹੂਲਤਾਂ ਦਾ ਲਾਹਾ ਲੈ ਸਕੋਗੇ।

 

 

 

Trending news