ਹੁਣ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤੀ ਕੈਪਟਨ ਦੀ ਹਿਮਾਇਤ,Tweet ਕਰ ਕਹੀ ਇਹ ਵੱਡੀ ਗੱਲ
Advertisement

ਹੁਣ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤੀ ਕੈਪਟਨ ਦੀ ਹਿਮਾਇਤ,Tweet ਕਰ ਕਹੀ ਇਹ ਵੱਡੀ ਗੱਲ

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਕੈਪਟਨ ਦੀ ਹਮਾਇਤ ਵਿੱਚ ਟਵੀਟ ਕੀਤਾ ਹੈ.

ਹੁਣ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤੀ ਕੈਪਟਨ ਦੀ ਹਿਮਾਇਤ,Tweet ਕਰ ਕਹੀ ਇਹ ਵੱਡੀ ਗੱਲ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੌਰੇ ਉਤੇ ਹਨ. ਜਿੱਥੇ ਉਨ੍ਹਾਂ ਨੇ ਬੀਤੀ ਸ਼ਾਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ.  ਇਸ ਮਗਰੋਂ ਉਨ੍ਹਾਂ ਦੇ ਭਾਜਪਾ ਜੁਆਇਨ ਕਰਨ ਦੀਆਂ ਅਟਕਲਾਂ ਨੇ ਤੇਜ਼ੀ ਫੜ ਲਈ ਹੈ. ਦੇਖਣ ਨੂੰ ਮਿਲ ਰਿਹਾ ਹੈ ਕਿ ਜਦੋਂ ਦਾ ਕੈਪਟਨ ਨੇ ਪੰਜਾਬ ਕਾਂਗਰਸ ਤੋਂ ਅਸਤੀਫਾ ਦਿੱਤਾ ਹੈ ਉਦੋਂ ਤੋਂ ਹੀ ਬੀਜੇਪੀ ਉਨ੍ਹਾਂ ਨੂੰ ਲੈ ਕੇ ਨਰਮ ਹੋ ਗਈ ਹੈ ਲਗਾਤਾਰ ਬੀਜੇਪੀ ਦੇ ਵੱਡੇ ਆਗੂਆਂ ਦੇ ਵੱਲੋਂ ਕੈਪਟਨ ਦੀ ਹਮਾਇਤ  ਦੇ ਵਿੱਚ ਟਵੀਟ ਕੀਤੇ ਗਏ ਹਨ ਉਹ ਭਾਵੇਂ ਅਸ਼ਵਨੀ ਸ਼ਰਮਾ ਹੋਣ, ਜੇ ਪੀ ਨੱਡਾ ਹੋਣ,  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਣ ਸਭ ਨੇ ਹੀ ਕਾਂਗਰਸ ਵੱਲੋਂ ਕੈਪਟਨ ਨਾਲ ਕੀਤੇ ਗਏ ਵਤੀਰੇ 'ਤੇ ਇਤਰਾਜ਼ ਜਤਾਇਆ ਹੈ,   

ਹੁਣ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਕੈਪਟਨ ਦੀ ਹਮਾਇਤ ਵਿੱਚ ਟਵੀਟ ਕੀਤਾ ਹੈ.

ਯੋਗੀ ਨੇ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਭ ਤੋਂ ਕੱਦਾਵਰ ਆਗੂ ਹਨ ਉਨ੍ਹਾਂ ਨੇ ਕਾਂਗਰਸ ਨੂੰ ਪੰਜਾਬ ਦੇ ਵਿੱਚ ਦੁਬਾਰਾ ਜਿਊਂਦਾ ਕੀਤਾ ਕਾਂਗਰਸ ਨੇ ਜਿਸ ਤਰ੍ਹਾਂ ਉਨ੍ਹਾਂ ਦੇ ਨਾਲ ਵਤੀਰਾ ਕੀਤਾ ਹੈ ਕੋਈ ਵੀ ਚੰਗਾ ਸਮਾਜ ਇਸ ਨੂੰ ਨਹੀਂ ਸਵਿਕਾਰੇਗਾ 

ਦੱਸ ਦੇਈਏ ਕਿ ਕੈਪਟਨ ਦੇ ਕਾਂਗਰਸ ਚੋਂ ਅਸਤੀਫਾ ਦੇਣ ਮਗਰੋਂ ਬੀਜੇਪੀ ਨੇ ਕੈਪਟਨ ਪ੍ਰਤੀ ਆਪਣਾ ਨਰਮ ਰਵੱਈਆ ਅਪਣਾਇਆ ਹੋਇਆ ਹੈ  ਉਥੇ ਹੀ ਕੈਪਟਨ ਅਮਰਿੰਦਰ ਸਿੰਘ ਕਪੂਰਥਲਾ ਹਾਊਸ ਖਾਲੀ ਕਰਨ ਦੇ ਲਈ ਦਿੱਲੀ ਪਹੁੰਚੇ ਸਨ ਜਿਥੇ ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੁਣ ਦੇਖਣਾ ਹੋਵੇਗਾ ਕਿ ਕੈਪਟਨ ਪਾਲਾ ਬਦਲਦੇ ਹਨ ਜਾਂ ਫਿਰ ਨਹੀਂ

WATCH LIVE TV

Trending news