ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ ਪ੍ਰਧਾਨਮੰਤਰੀ ਮੋਦੀ ਨੇ ਸੀਸ ਗੰਜ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ
Advertisement

ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ ਪ੍ਰਧਾਨਮੰਤਰੀ ਮੋਦੀ ਨੇ ਸੀਸ ਗੰਜ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਸਿੱਖਾਂ ਦੇ ਨੌਵੇਂ  ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਦਿੱਲੀ ਵਿਖੇ ਸੀਸਗੰਜ ਗੁਰਦੁਆਰਾ ਸਾਹਿਬ ਪਹੁੰਚੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੱਥਾ ਟੇਕਿਆ  

ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ ਪ੍ਰਧਾਨਮੰਤਰੀ ਮੋਦੀ ਨੇ ਸੀਸ ਗੰਜ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਵੇਂ ਪ੍ਰਕਾਸ਼ ਦਿਹਾੜੇ ਤੇ ਰਾਜਧਾਨੀ ਦਿੱਲੀ ਵਿਖੇ ਸੀਸਗੰਜ ਗੁਰਦੁਆਰਾ ਸਾਹਿਬ  ਜਾ ਕੇ ਮੱਥਾ ਟੇਕਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਮੋਦੀ ਨੇ ਟਵੀਟ ਕਰ ਦੱਸਿਆ ਕਿ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਮੈਂ ਅਰਦਾਸ ਕੀਤੀ ਹੈ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਆਦਰਸ਼ ਅਤੇ ਉਨ੍ਹਾਂ ਦੇ  ਉੱਚੇ ਸੁੱਚੇ ਬਲੀਦਾਨ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਇਸ ਦੇ ਨਾਲ ਹੀ ਉੱਥੇ ਹੀ ਇਸ ਮੌਕੇ ਬੀਜੇਪੀ ਦੇ ਕੌਮੀ ਸਕੱਤਰ ਆਰ ਪੀ ਸਿੰਘ ਵੀ ਮੌਜੂਦ ਸਨ 

ਕੋਰੋਨਾ ਪ੍ਰੋਟੋਕੋਲ ਦੀ ਕੀਤੀ ਗਈ ਪਾਲਣਾ
ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਕੁਝ ਫੋਟੋਆਂ ਵੀ ਭੇਟ ਕੀਤੀਆਂ ਹਨ ਜਿਸਦੇ ਵਿੱਚੋਂ ਮੱਥਾ ਟੇਕਦੇ ਨਜ਼ਰ ਆ ਰਹੇ ਹਨ ਪ੍ਰਧਾਨਮੰਤਰੀ ਆਫਿਸ ਦੇ ਸੂਤਰਾਂ ਦੇ ਮੁਤਾਬਕ ਮੋਦੀ ਜਿਸ ਵੇਲੇ ਗੁਰਦੁਆਰਾ ਸਾਹਿਬ ਗਏ ਉਸ ਵੇਲੇ ਸੜਕਾਂ ਉੱਤੇ ਕਿਸੇ ਤਰ੍ਹਾਂ ਦਾ ਪੁਲੀਸ ਬੰਦੋਬਸਤ ਨਹੀਂ ਸੀ ਕੀਤਾ ਗਿਆ  ਤਕੀਆ ਲੋਕ ਦੀ ਸੁਵਿਧਾ ਹੀ ਵੇਖਦੇ ਹੋਏ ਬੈਰੀਕੇਡ ਨਹੀਂ ਲਗਾਏ ਗਏ ਸਨ ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਮਾਸਕ ਪਾ ਰੱਖਿਆ ਸੀ ਅਤੇ ਉਨ੍ਹਾਂ ਨੇ  ਪੂਰੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ 

ਪੀਐਮ ਨੇ ਮੰਗਿਆ ਅਸ਼ੀਰਵਾਦ

fallback

  ਇਸ ਤੋਂ ਪਹਿਲਾਂ ਮੋਦੀ ਦੇ ਵਲੋਂ ਇਕ ਹੋਰ ਟਵੀਟ ਵਿੱਚ ਕਿਹਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਚਾਰ ਸੌ ਵੇਂ ਪ੍ਰਕਾਸ਼ ਦਿਹਾੜੇ ਤੇ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ ਮਜ਼ਲੂਮਾਂ ਦੀ ਸੇਵਾ ਕਰਨ ਦਾ ਪਰਿਯਾਸ ਅਤੇ ਉਨ੍ਹਾਂ ਦਾ ਸਾਹਸ ਦੇ ਲਈ ਦੁਨੀਆਂ ਵਿੱਚ ਉਨ੍ਹਾਂ ਦਾ ਸਨਮਾਨ ਹੈ ਉਨ੍ਹਾਂ ਨੇ ਅਨਿਆਂ ਅਤੇ ਚਹਿਲ ਖ਼ਿਲਾਫ਼ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ ਉਨ੍ਹਾਂ ਦਾ ਇਹ ਸਰਵੋਤਮ  ਬਲੀਦਾਨ ਕਈ ਲੋਕਾਂ ਨੂੰ ਮਜ਼ਬੂਤੀ ਅਤੇ ਪ੍ਰੇਰਨਾ ਦਿੰਦਾ ਹੈ  

ਇਸ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿਖੇ ਲਗਾ ਚੁੱਕੇ ਹਨ ਹਾਜ਼ਰੀ

ਪ੍ਰਧਾਨਮੰਤਰੀ ਪਿਛਲੇ ਸਾਲ ਗੁਰੂ ਤੇਗ ਬਹਾਦਰ ਜੀ ਦੇ  ਸ਼ਹੀਦੀ ਦਿਵਸ ਮੌਕੇ ਵੀ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਅਚਾਨਕ ਪਹੁੰਚ ਗਏ ਸਨ ਅਤੇ ਉਦੋਂ ਵੀ ਉੱਥੇ ਮੱਥਾ ਟੇਕਿਆ ਸੀ ਕੇਂਦਰ ਸਰਕਾਰ ਨੇ ਪਿਛਲੇ ਸਾਲ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ  ਮੈਂ ਪ੍ਰਕਾਸ਼ ਪੁਰਬ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਸੀ ਇਸ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਬਣਾਈ ਗਈ ਸਮਿਤੀ ਦੀ ਪਿਛਲੇ ਦਿਨੀਂ ਇਕ ਬੈਠਕ ਵੀ ਹੋਈ ਸੀ ਪੀ ਐਮ ਨੇ ਬੈਠਕ ਚ ਕਿਹਾ ਸੀ ਕਿ ਗੁਰੂ ਤੇਗ  ਬਹਾਦੁਰ ਜੀ ਦੇ ਚਾਰ ਸੌ ਵੇਂ ਪ੍ਰਕਾਸ਼ ਪੁਰਬ ਦਾ ਅਸਰ ਇੱਕ ਕੌਮੀ ਜ਼ਿੰਮੇਵਾਰੀ ਹੈ

WATCH LIVE TV

Trending news