ਲਾਲ ਕਿਲ੍ਹੇ ਹਿੰਸਾ ਮਾਮਲੇ ਵਿਚ ਨਾਮਜ਼ਦ ਇੱਕ ਆਰੋਪੀ ਚੰਡੀਗੜ੍ਹ ਤੋਂ ਗਿਰਫ਼ਤਾਰ, ਦਿੱਲੀ ਕ੍ਰਾਈਮ ਬ੍ਰਾਂਚ ਨੇ ਕੀਤੀ ਇਹ ਕਾਰਵਾਈ
Advertisement

ਲਾਲ ਕਿਲ੍ਹੇ ਹਿੰਸਾ ਮਾਮਲੇ ਵਿਚ ਨਾਮਜ਼ਦ ਇੱਕ ਆਰੋਪੀ ਚੰਡੀਗੜ੍ਹ ਤੋਂ ਗਿਰਫ਼ਤਾਰ, ਦਿੱਲੀ ਕ੍ਰਾਈਮ ਬ੍ਰਾਂਚ ਨੇ ਕੀਤੀ ਇਹ ਕਾਰਵਾਈ

ਕਿਸਾਨ ਅੰਦੋਲਨ ਦੇ ਦੌਰਾਨ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਹਿੰਸਾ ਫੈਲਾਉਣ ਵਾਲੇ ਇਕ ਆਰੋਪੀ  ਨੂੰ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਤੋਂ ਗ੍ਰਿਫ਼ਤਾਰ ਕੀਤਾ ਹੈ.

ਲਾਲ ਕਿਲ੍ਹੇ ਹਿੰਸਾ ਮਾਮਲੇ ਵਿਚ ਨਾਮਜ਼ਦ ਇੱਕ ਆਰੋਪੀ ਚੰਡੀਗੜ੍ਹ ਤੋਂ ਗਿਰਫ਼ਤਾਰ, ਦਿੱਲੀ ਕ੍ਰਾਈਮ ਬ੍ਰਾਂਚ ਨੇ ਕੀਤੀ ਇਹ ਕਾਰਵਾਈ

ਬਜ਼ਮ ਵਰਮਾ/ਚੰਡੀਗੜ੍ਹ : ਕਿਸਾਨ ਅੰਦੋਲਨ ਦੇ ਦੌਰਾਨ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਹਿੰਸਾ ਫੈਲਾਉਣ ਵਾਲੇ ਇਕ ਆਰੋਪੀ  ਨੂੰ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਤੋਂ ਗ੍ਰਿਫ਼ਤਾਰ ਕੀਤਾ ਹੈ. ਖੇਤੀ ਕਾਨੂੰਨਾਂ ਦੀ ਵਾਪਸੀ  ਦੀ ਮੰਗ ਕਰ ਰਹੇ ਦਿੱਲੀ ਸਰਹੱਦਾਂ ਦੇ ਉੱਤੇ ਬੈਠੇ ਅੰਦੋਲਨਕਾਰੀਆਂ ਦੇ ਵੱਲੋਂ 26 ਜਨਵਰੀ ਨੂੰ ਲਾਲ ਕਿਲ੍ਹੇ ਤੱਕ ਜਾਣ ਦੀ ਕਾਲ ਦਿੱਤੀ ਗਈ ਸੀ. ਜਿਸ ਦੌਰਾਨ ਉੱਥੇ ਹਿੰਸਾ ਕੀਤੀ ਗਈ. ਇਸ ਹਿੰਸਾ ਵਿੱਚ ਨਾਮਜ਼ਦ ਇੱਕ ਆਰੋਪੀ ਨੂੰ ਚੰਡੀਗਡ਼੍ਹ ਵਿਖੇ ਕਰਾਈਮ ਬ੍ਰਾਂਚ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ.

ਦੋਸ਼ੀ ਦੀ ਪਛਾਣ 61 ਸਾਲਾ ਸੁਖਦੇਵ ਸਿੰਘ ਵਾਸੀ ਕਰਨਾਲ ਵਜੋਂ ਹੋਈ ਹੈ. ਕਰਾਈਮ ਬ੍ਰਾਂਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਦਿੱਲੀ ਹੀ ਲੈ ਗਈ ਹੈ. ਪੁਲਸ ਵੱਲੋਂ ਖੁਫੀਆ ਸੂਚਨਾ ਦੇ ਆਧਾਰ ਤੇ ਇਹ ਕਾਰਵਾਈ ਚੰਡੀਗਡ਼੍ਹ ਪੁਲਿਸ ਨਾਲ ਰਲ ਕੇ ਕੀਤੀ ਗਈ.

ਦਰਅਸਲ ਦਿੱਲੀ ਪੁਲਿਸ  ਨੂੰ ਲਾਲ ਕਿਲ੍ਹੇ ਦੇ ਹਿੰਸਾ ਦੇ ਵਿੱਚ ਆਰੋਪੀ ਵਿਅਕਤੀ ਦੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਚੰਡੀਗਡ਼੍ਹ ਪੁਲਿਸ ਦੇ ਨਾਲ  ਮਿਲ ਕੇ ਉਸ ਆਰੋਪੀ ਨੂੰ ਕਾਬੂ ਕਰ ਲਿਆ. ਫਿਲਹਾਲ ਆਰੋਪੀ ਸੁਖਦੇਵ ਨੂੰ ਪੁਲਸ ਆਪਣੇ ਨਾਲ ਦਿੱਲੀ ਲੈ ਰਹੀ ਹੈ ਜਿਥੇ ਉਸਤੋਂ ਮਾਮਲੇ ਵਿਚ ਪੁੱਛ ਗਿੱਛ ਕੀਤੀ ਜਾਵੇਗੀ।

WATCH LIVE TV

Trending news