ਭੁੱਖ ਹੜਤਾਲ 'ਤੇ ਬੈਠੇ 6 ਨੌਜਵਾਨਾਂ 'ਚੋਂ 3 ਦੀ ਹਾਲਤ ਵਿਗੜੀ, ਹਸਪਤਾਲ ਭਰਤੀ
Advertisement

ਭੁੱਖ ਹੜਤਾਲ 'ਤੇ ਬੈਠੇ 6 ਨੌਜਵਾਨਾਂ 'ਚੋਂ 3 ਦੀ ਹਾਲਤ ਵਿਗੜੀ, ਹਸਪਤਾਲ ਭਰਤੀ

 ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਕੱਚੇ ਅਧਿਆਪਕ,ਆਸ਼ਾ ਵਰਕਰ ਕਈ ਵਿਭਾਗਾਂ ਦੇ ਕੱਚੇ ਮੁਲਾਜਮ, ਤੇ 2016 ਪੁਲਿਸ ਭਰਤੀ ਪ੍ਰਕਿਰਿਆ ਪੂਰੀ ਕਰ ਚੁੱਕੇ ਨੌਜਵਾਨ ਆਦਿ ਧਰਨੇ ਪ੍ਰਦਰਸ਼ਨ ਕਰ ਰਹੇ ਹਨ 

ਭੁੱਖ ਹੜਤਾਲ 'ਤੇ ਬੈਠੇ 6 ਨੌਜਵਾਨਾਂ 'ਚੋਂ 3 ਦੀ ਹਾਲਤ ਵਿਗੜੀ, ਹਸਪਤਾਲ ਭਰਤੀ

ਬਿਮਲ ਸ਼ਰਮਾ/ਮੋਰਿੰਡਾ : ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਕੱਚੇ ਅਧਿਆਪਕ,ਆਸ਼ਾ ਵਰਕਰ ਕਈ ਵਿਭਾਗਾਂ ਦੇ ਕੱਚੇ ਮੁਲਾਜਮ, ਤੇ 2016 ਪੁਲਿਸ ਭਰਤੀ ਪ੍ਰਕਿਰਿਆ ਪੂਰੀ ਕਰ ਚੁੱਕੇ ਨੌਜਵਾਨ ਆਦਿ ਧਰਨੇ ਪ੍ਰਦਰਸ਼ਨ ਕਰ ਰਹੇ ਹਨ । ਬੀਤੇ ਤਿੰਨ ਦਿਨ ਤੋਂ 2016 ਵਿਚ ਪੁਲਿਸ ਭਰਤੀ ਪ੍ਰਕਿਰਿਆ ਪੂਰੀ ਕਰ ਚੁੱਕੇ ਨੌਜਵਾਨ ਵੀ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਬੀਤੇ ਤਿੰਨ ਦਿਨ ਤੋਂ ਪਾਣੀ ਦੀ ਟੈਂਕੀ ਤੇ ਚੜ੍ਹੇ ਹੋਏ ਹਨ ਤੇ ਪਾਣੀ ਦੀ ਟੈਂਕੀ ਦੇ ਥੱਲੇ ਵੀ ਕੁਝ ਨੌਜਵਾਨ ਬੈਠੇ ਹੋਏ ਹਨ ਇਹਨਾਂ ਵਿੱਚੋਂ  6 ਨੌਜਵਾਨ ਭੁੱਖ ਹੜਤਾਲ 'ਤੇ ਬੈਠ ਗਏ ਹਨ ਜਿਨ੍ਹਾਂ ਵਿੱਚੋ ਅੱਜ 3 ਦੀ ਹਾਲਤ  ਅਚਾਨਕ ਵਿਗੜ ਗਈ.

 ਇਨ੍ਹਾਂ ਨੂੰ ਮੋਰਿੰਡਾ ਸਿਹਤ ਕੇਂਦਰ ਐਮਰਜੈਂਸੀ ਭਰਤੀ ਕਰਵਾਇਆ ਗਿਆ. ਜਿਥੇ ਡਾਕਟਰਾਂ ਨੇ ਦੱਸਿਆ ਕਿ ਲਮੇਂ ਸਮੇਂ ਤੋਂ ਇਨ੍ਹਾਂ ਨੇ ਕੁਝ ਨਹੀਂ ਖਾਧਾ ਜਿਸ ਕਾਰਨ ਇਹਨਾ ਦੀ ਹਾਲਤ ਖ਼ਰਾਬ ਹੋ ਗਈ ਸੀ ਮਗਰ ਹੁਣ ਇਹਨਾ ਦੀ ਹਾਲਤ ਠੀਕ ਹੈ ।

ਪ੍ਰਦਰਸ਼ਨ ਕਰ ਰਹੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਇਹਨਾਂ ਦੀ ਸਾਰ ਨਹੀਂ ਲੈ ਰਿਹਾ। ਇਹਨਾਂ ਨੂੰ ਕਿਹਾ ਜਾ ਰਿਹਾ ਹੈ ਆਪਣਾ ਧਰਨਾ ਚੱਕ ਲਓ ਫੇਰ ਤੁਹਾਡੀ ਮੀਟਿੰਗ ਅਧਿਕਾਰੀਆਂ ਜਾਂ ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ । ਤੁਹਾਨੂੰ ਦੱਸ ਦਈਏ ਕਿ ਪ੍ਰਦਰਸ਼ਨ ਕਰ ਰਹੇ ਇਹ ਨੌਜਵਾਨ ਲੜਕੇ ਲੜਕੀਆਂ 2016 ਪੁਲਿਸ ਭਰਤੀ ਪ੍ਰਕਿਰਿਆ ਪੂਰੀ ਕਰ ਚੁੱਕੇ ਹਨ ਮਗਰ ਹਾਲੇ ਤਕ ਇਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ।

Trending news