Farmers Protest Update : ਕਿਸਾਨਾਂ ਦੇ ਟਰੈਕਟਰ ਪਰੇਡ ਉੱਤੇ ਪਾਕਿਸਤਾਨੀ ਦਹਿਸ਼ਤਗਰਦ ਸੰਗਠਨਾਂ ਦੀ ਨਜ਼ਰ, 308 ਟਵਿਟਰ ਹੈਂਡਲ ਬਣਾਏ
Advertisement

Farmers Protest Update : ਕਿਸਾਨਾਂ ਦੇ ਟਰੈਕਟਰ ਪਰੇਡ ਉੱਤੇ ਪਾਕਿਸਤਾਨੀ ਦਹਿਸ਼ਤਗਰਦ ਸੰਗਠਨਾਂ ਦੀ ਨਜ਼ਰ, 308 ਟਵਿਟਰ ਹੈਂਡਲ ਬਣਾਏ

ਦਿੱਲੀ ਪੁਲਿਸ ਕਮਿਸ਼ਨਰ  (Delhi Police) ਨੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਬੈਠਕ ਕਰਨ ਤੋਂ ਬਾਅਦ ਕਿਸਾਨਾਂ ਦੀ ਟਰੈਕਟਰ ਰੈਲੀ (Farmers Tractor Rally)  ਨੂੰ ਪੂਰੀ ਤਰ੍ਹਾਂ ਸੁਰੱਖਿਆ ਦੇ ਨਾਲ ਪੂਰਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ. ਇਸ ਸੰਬੰਧ ਵਿਚ ਸਾਰੇ ਪੁਲਿਸ ਕਰਮੀਆਂ ਨੂੰ ਸ਼ਾਰਟ ਨੋਟਿਸ ਉੱਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਨਿਪਟਣ ਦੇ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ.

Farmers Protest Update : ਕਿਸਾਨਾਂ ਦੇ ਟਰੈਕਟਰ ਪਰੇਡ ਉੱਤੇ ਪਾਕਿਸਤਾਨੀ ਦਹਿਸ਼ਤਗਰਦ ਸੰਗਠਨਾਂ ਦੀ ਨਜ਼ਰ, 308 ਟਵਿਟਰ ਹੈਂਡਲ ਬਣਾਏ

ਨਵੀਂ ਦਿੱਲੀ: ਦਿੱਲੀ ਪੁਲੀਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ (S.N. Srivastava)  ਨੇ 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ  (Tractor Parade)  ਨੂੰ ਲੈ ਕੇ ਹਿੰਸਾ ਦਾ ਖ਼ਦਸ਼ਾ ਜਤਾਇਆ ਹੈ. ਉਨ੍ਹਾਂ ਨੇ ਕਿਹਾ ਕਿ ਪਾਕਿ ਆਤੰਕੀ ਸੰਗਠਨ ਇਸ ਰੈਲੀ ਉੱਤੇ ਨਜ਼ਰ ਬਣਾਏ ਹੋਏ ਹਨ ਅਤੇ ਹਿੰਸਾ ਫੈਲਾਉਣ ਦੀ ਸਾਜ਼ਿਸ਼ ਕਰ ਰਹੇ ਹਨ. ਹਾਲ ਹੀ ਦੇ ਵਿੱਚ 308 ਟਵਿੱਟਰ ਹੈਂਡਲ ਪਾਕਿਸਤਾਨ ਦੇ ਵਿੱਚ ਜਨਰੇਟ ਹੋਏ ਹਨ. 

ਕੜੀ ਸੁਰੱਖਿਆ ਦੇ ਵਿਚ ਪੂਰੀ ਹੋਵੇਗੀ ਟਰੈਕਟਰ ਪਰੇਡ

ਇਸ ਲਈ ਸੁਰੱਖਿਆ ਦੇ ਲਿਹਾਜ਼ ਨਾਲ ਇਹ ਟਰੈਕਟਰ ਪਰੇਡ ਦਿੱਲੀ ਪੁਲਿਸ (Delhi Police)  ਦੇ ਸਕਿਉਰਿਟੀ ਦੇ ਵਿੱਚ ਪੂਰੀ ਕਰਵਾਈ ਜਾਵੇਗੀ। ਇਸ ਲਈ ਵੱਖ ਵੱਖ ਸੂਬਿਆਂ ਤੋਂ ਇੱਕ ਵੱਡੇ ਇਲਾਕੇ ਨੂੰ ਸੁਰੱਖਿਅਤ  ਸੁਰੱਖਿਆ ਦੇਣੀ ਹੋਵੇਗੀ। ਇਹ ਦਿੱਲੀ ਪੁਲੀਸ ਦੇ ਲਈ ਬਹੁਤ ਚੈਲੇਂਜਿੰਗ ਟਾਸਕ ਹੋਵੇਗਾ। ਪਰ ਸੁਰੱਖਿਆ ਦੇ ਲਿਹਾਜ਼ ਨਾਲ ਇਹ ਵੀ ਜ਼ਰੂਰੀ ਹੈ. ਕਮਿਸ਼ਨਰ ਨੇ ਕਿਹਾ ਕਿ 26  ਜਨਵਰੀ ਦੀ ਪਰੇਡ ਖਤਮ ਹੋਣ ਤੋਂ ਬਾਅਦ ਕਿਸਾਨਾਂ ਦੇ ਟਰੈਕਟਰ ਪਰੇਡ ਦਿੱਲੀ ਦੇ ਵੱਖ ਵੱਖ  ਬਾਡਰਾਂ ਉੱਤੋਂ ਸ਼ੁਰੂ ਹੋਵੇਗੀ। ਕਿਸਾਨ ਭਰਾਵਾਂ ਉੱਤੇ ਮੈਨੂੰ ਪੂਰਾ ਭਰੋਸਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਉਹ ਜਿੱਥੋਂ ਆਉਣਗੇ ਉੱਥੇ ਹੀ ਵਾਪਸ ਚਲੇ ਜਾਣਗੇ। 

ਸ਼ਾਰਟ ਨੋਟਿਸ ਉਤੇ ਤਿਆਰ ਰਹਿਣ ਦੇ ਨਿਰਦੇਸ਼

 ਇਸ ਸੰਬੰਧ ਵਿਚ ਰਿਪਬਲਿਕ ਡੇਅ ਪਰੇਡ ਉਤੇ ਤੈਨਾਤ ਸਾਰੇ ਪੁਲੀਸ ਕਰਮੀਆਂ ਨੂੰ ਸ਼ਾਰਟ ਨੋਟਿਸ ਉੱਤੇ ਹਰ ਕਿਸੇ ਤਰ੍ਹਾਂ ਦੀ ਹਿੰਸਾ ਦੇ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ. ਕਿਸਾਨਾਂ ਦੀ ਰੈਲੀ ਦੇ ਚੱਲਦੇ ਉਨ੍ਹਾਂ ਨੇ ਰਿਪਬਲਿਕ ਡੇਅ ਪਰੇਡ ਦੇ ਬਾਅਦ ਵੱਖ ਵੱਖ ਜਗ੍ਹਾਵਾਂ ਉੱਤੇ ਜਾਣਾ ਹੋਵੇਗਾ। ਕਿਸਾਨਾਂ ਦੀ ਰੈਲੀ ਦੇ ਰੂਟ ਨੂੰ ਜ਼ੋਨਲ ਅਤੇ ਸੈਕਟਰਾਂ ਵਿੱਚ ਵੰਡਿਆ ਗਿਆ ਹੈ. ਜਿਥੇ ਉਨ੍ਹਾਂ ਦੀ ਤਾਇਨਾਤੀ ਹੋਵੇਗੀ।  ਉੱਥੇ ਸ਼ਾਰਟ ਨੋਟਿਸ ਉਤੇ ਮੂਵ ਕਰਨਾ ਹੋਵੇਗਾ।

ਕਿਸਾਨਾਂ ਨਾਲ ਕਈ ਵਾਰ ਦੀ ਬੈਠਕਾਂ ਤੋਂ ਬਾਅਦ ਬਣ ਸਕੀ ਸਹਿਮਤੀ

ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗਣਰਾਜ ਦਿਹਾੜੇ ਦੇ ਮੌਕੇ ਤੇ ਦਿੱਲੀ ਦੇ ਵਿੱਚ ਹਾਈ ਲੈਵਲ ਸਿਕਿਉਰਿਟੀ ਰਹਿੰਦੀ ਹੈ. ਇਸ ਲਈ ਦਿੱਲੀ ਪੁਲੀਸ ਨੇ ਕਿਸਾਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਇਹ ਕੌਮੀ ਗੌਰਵ ਦਾ ਵਿਸ਼ਾ ਹੈ. ਇਸ ਈਵੈਂਟ ਦੇ ਦਰਮਿਆਨ ਸਾਨੂੰ ਮਿਲ ਕੇ ਕੋਈ ਦਿੱਕਤ ਖੜੀ ਨਹੀਂ ਕਰਨੀ ਚਾਹੀਦੀ। ਇਸ ਵਿਚਕਾਰ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਕਿਸਾਨ  ਜਥੇਬੰਦੀਆਂ ਨੇ ਰਲ ਕੇ ਇਕ ਸ਼ਕਤੀ ਸੰਵਾਦ ਬਣਾ ਪਾਏ ਹਾਂ ਅਤੇ ਫਿਰ ਟਰੈਕਟਰ ਪਰੇਡ ਦਾ ਰੂਟ ਡਿਸਾਈਡ ਹੋ ਸਕਿਆ। ਗ਼ੌਰਤਲਬ ਹੈ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼  ਦਿੱਲੀ ਦੀ ਸਰਹੱਦ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਹਨ.

 

WATCH LIVE TV

Trending news