UNHRC ਵਿੱਚ ਪਾਕਿਸਤਾਨ ਨੇ ਚੁੱਕਿਆ ਕਸ਼ਮੀਰ ਦਾ ਮੁੱਦਾ,ਮਿਲਿਆ ਅਜਿਹਾ ਜਵਾਬ ਕਿ ਹਮੇਸ਼ਾ ਯਾਦ ਰੱਖੇਗਾ

 ਕੌਮਾਂਤਰੀ ਮੰਚ 'ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ 

UNHRC ਵਿੱਚ ਪਾਕਿਸਤਾਨ ਨੇ ਚੁੱਕਿਆ ਕਸ਼ਮੀਰ ਦਾ ਮੁੱਦਾ,ਮਿਲਿਆ ਅਜਿਹਾ ਜਵਾਬ ਕਿ ਹਮੇਸ਼ਾ ਯਾਦ ਰੱਖੇਗਾ
ਕੌਮਾਂਤਰੀ ਮੰਚ 'ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ

ਦਿੱਲੀ : ਕੌਮਾਂਤਰੀ ਮੰਚ 'ਤੇ ਪਾਕਿਸਤਾਨ ਨੂੰ ਇੱਕ ਵਾਰ ਮੁੜ ਤੋਂ ਮੂੰਹ ਤੋੜ ਜਵਾਬ ਮਿਲਿਆ ਹੈ,ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (UNHRC) ਵਿੱਚ ਕਸ਼ਮੀਰ ਦਾ ਮੁੱਦਾ ਚੁੱਕਣ 'ਤੇ ਭਾਰਤ ਨੇ ਮੂੰਹ ਤੋੜ ਜਵਾਬ ਦਿੰਦੇ ਹੋਏ ਆਪਣੇ ਗਿਰੇਬਾਨ ਵਿੱਚ ਝਾਕਣ ਦੀ ਨਸੀਹਤ ਦਿੱਤੀ ਹੈ, UNHRC ਨੇ ਭਾਰਤ ਦੇ ਪਰਮਾਨੈਂਟ ਮਿਸ਼ਨ ਦੇ ਫ਼ਸਟ ਸਕੱਤਰ ਸੇਂਥਿਲ ਕੁਮਾਰ ਨੇ ਪਾਕਿਸਤਾਨ 'ਤੇ ਕੌਮਾਂਤਰੀ ਮੰਚ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਇਹ ਬੜੇ ਦੁੱਖ ਦੀ ਗਲ ਹੈ ਕਿ ਆਪ ਨਸਲਕੁਸ਼ੀ ਕਰਨ ਵਾਲਾ ਦੇਸ਼ ਦੂਜਿਆਂ 'ਤੇ ਉਂਗਲ ਚੁੱਕ ਰਿਹਾ ਹੈ

ਜਿਨੇਵਾ ਵਿੱਚ ਮਨੁੱਖੀ ਅਧਿਕਾਰ ਪਰਿਸ਼ਦ ਦੇ 43 ਵੇਂ ਇਜਲਾਸ ਵਿੱਚ ਸੇਂਥਿਲ ਕੁਮਾਰ ਨੇ ਪਾਕਿਸਤਾਨ ਦੇ ਇਲਜ਼ਾਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਕਿਹਾ ਕਿ ਪਾਕਿਸਤਾਨ UNHRC ਅਤੇ ਇਸ ਦੀ ਪ੍ਰਕਿਆ ਦੀ ਦੁਰਵਰਤੋਂ ਕਰ ਰਿਹਾ ਹੈ, ਇਹ ਦੱਖਣੀ ਏਸ਼ੀਆ ਦਾ ਇੱਕ ਅਜਿਹਾ ਦੇਸ਼ ਹੈ ਜਿਸ ਦੀ ਸਰਕਾਰ ਆਪ ਨਸਲਕੁਸ਼ੀ ਕਰਦੀ ਹੈ, ਫਿਰ ਵੀ ਉਸ ਵਿੱਚ ਦੂਜਿਆਂ 'ਤੇ ਇਲਜ਼ਾਮ ਲਗਾਉਣ ਦੀ ਹਿੰਮਤ ਹੈ, ਬਿਹਤਰ ਹੋਵੇਗਾ ਕਿ ਦੂਸਰਿਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਪਾਕਿਸਤਾਨ ਆਪਣੇ ਗਿਰੇਬਾਨ ਵਿੱਚ ਵੇਖੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਧਿਆਨ ਦੇਵੇ 

ਧਾਰਮਿਕ ਕੱਟੜਵਾਦ ਅਤੇ ਖ਼ੂਨ ਖ਼ਰਾਬੇ ਵਾਲਾ ਦੇਸ਼

ਘੱਟ ਗਿਣਤੀਆਂ 'ਤੇ ਜ਼ੁਲਮ ਦੇ ਮਾਮਲੇ ਵਿੱਚ ਪਾਕਿਸਤਾਨ ਨੂੰ ਘੇਰ ਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜੋ ਧਾਰਮਿਕ ਕਟਰ ਵਾਦ ਅਤੇ ਖ਼ੂਨ ਖ਼ਰਾਬੇ ਨਾਲ ਬਣਿਆ ਹੈ,ਜਿਸ ਦੇ ਇਤਿਹਾਸ ਵਿੱਚ ਤਖ਼ਤਾ ਪਲਟ ਦੀਆਂ ਘਟਨਾਵਾਂ ਜੁੜੀਆਂ ਨੇ,ਉਹ ਅਜਿਹੀ ਗਲ ਸਿਰਫ਼ ਘੱਟ ਗਿਣਤੀਆਂ ਨੂੰ ਡਰਾਉਣ ਦੇ ਲਈ ਕਰਦਾ ਹੈ,ਲਾਹੌਰ,ਚਲੇਕੀ ਅਤੇ ਸਿੰਧ ਵਿੱਚ ਕਿ ਹੋਇਆ ਇਹ ਸਭ ਜਾਣ ਦੇ ਨੇ,2015 ਵਿੱਚ ਪਾਕਿਸਤਾਨ ਵਿੱਚ 56 ਟਰਾਂਸਜੈਂਡਰ ਦਾ ਕਤਲ ਹੋਇਆ,ਸਰਕਾਰ ਨੂੰ ਉਨ੍ਹਾਂ ਦੀ ਹਿਮਾਇਤ ਮਿਲੀ, ਇਹ ਘਟਨਾ ਦੁਨੀਆ ਦੇ ਸਾਹਮਣੇ ਪਾਕਿਸਤਾਨ ਦਾ ਅਸਲੀ ਚਿਹਰਾ ਲਿਆਉਣ ਵਿੱਚ ਕਾਫ਼ੀ ਹੈ

ਕਿੱਥੇ ਗ਼ਾਇਬ ਹੋ ਗਏ ਨੇ ਲੋਕ ?

ਸੇਂਥਿਲ ਕੁਮਾਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਬਲੂਚਿਸਤਾਨ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਇਆ, ਖ਼ੈਬਰ ਪਖ਼ਤੂਨ ਵਿੱਚ 2500 ਲੋਕ ਗਾਇਬ ਨੇ, ਇਹ ਲੋਕ ਆਖ਼ਿਰ ਕਿੱਥੇ ਗਾਇਬ ਹੋ ਗਏ ? ਉਹ ਕਿਸ ਜੁਰਮ ਦੀ ਸ਼੍ਰੇਣੀ ਵਿੱਚ ਆਉਂਦੇ ਨੇ ? ਗਾਇਬ ਹੋਏ ਲੋਕ ਸਿਆਸੀ,ਧਾਰਮਿਕ ਵਿਸ਼ਵਾਸ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਸੀ, 47000 ਬਲੋਚ ਅਤੇ 3500 ਪਖ਼ਤੂਨ ਲਾਪਤਾ ਨੇ,ਬਲੂਚਿਸਤਾਨ ਵਿੱਚ 500 ਹਾਜਰਾਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਪਾਕਿਸਤਾਨ ਇੱਥੇ ਮਨੁੱਖੀ ਅਧਿਕਾਰਾਂ ਨੂੰ ਪੈਰਾ ਥੱਲੇ ਕੁੱਚਲ ਰਿਹਾ ਹੈ