ਪਰਗਟ ਸਿੰਘ ਮੁੜ ਹੋਏ ਬਾਗੀ! ਕੈਪਟਨ ਨੂੰ ਪੁੱਛਿਆ, ਸਰਕਾਰ ਕੌਣ ਚਲਾ ਰਿਹਾ ਹੈ ?

  ਪੰਜਾਬ ਵਿੱਚ ਮੱਚੇ ਕਾਟੋ ਕਲੇਸ਼ ਨੂੰ ਸ਼ਾਂਤ ਕਰਨ ਦੇ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਸੂਬਾ ਮੁੱਖ ਮੰਤਰੀ ਮੰਤਰੀ ਵਿਧਾਇਕ ਅਤੇ ਹੋਰ ਸੀਨੀਅਰ ਆਗੂਆਂ ਦਾ  ਦੇ ਨਾਲ ਗੱਲਬਾਤ ਕਰਕੇ ਰਿਪੋਰਟ ਆਗੂਆਂ ਨੇ ਹਾਈਕਮਾਂਡ ਨੂੰ ਸੌਂਪ ਦਿੱਤੀ ਹੈ ਪਰ ਹਾਲੇ ਵੀ ਪਾਰਟੀ ਦਾ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ.

ਪਰਗਟ ਸਿੰਘ ਮੁੜ ਹੋਏ ਬਾਗੀ! ਕੈਪਟਨ ਨੂੰ ਪੁੱਛਿਆ, ਸਰਕਾਰ ਕੌਣ ਚਲਾ ਰਿਹਾ ਹੈ ?

ਨਵਜੋਤ ਧਾਲੀਵਾਲ/ਚੰਡੀਗੜ੍ਹ:  ਪੰਜਾਬ ਕਾਂਗਰਸ ਵਿੱਚ ਮੱਚੇ ਕਾਟੋ ਕਲੇਸ਼ ਨੂੰ ਸ਼ਾਂਤ ਕਰਨ ਦੇ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਸੂਬਾ ਮੁੱਖ ਮੰਤਰੀ ਮੰਤਰੀ ਵਿਧਾਇਕ ਅਤੇ ਹੋਰ ਸੀਨੀਅਰ ਆਗੂਆਂ ਦਾ  ਦੇ ਨਾਲ ਗੱਲਬਾਤ ਕਰਕੇ ਰਿਪੋਰਟ ਆਗੂਆਂ ਨੇ ਹਾਈਕਮਾਂਡ ਨੂੰ ਸੌਂਪ ਦਿੱਤੀ ਹੈ ਪਰ ਹਾਲੇ ਵੀ ਪਾਰਟੀ ਦਾ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਇਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸ਼ਬਦੀ ਹਮਲੇ ਕਰਦੇ ਨਜ਼ਰ ਆਏ  

ਪੱਤਰਕਾਰ ਵਾਰਤਾ ਕਰਕੇ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਵਿਧਾਇਕਾਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਲਿਸਟ ਲੈ ਕੇ ਪਹੁੰਚੇ ਪਰਗਟ ਨੇ ਕਿਹਾ ਕਿ ਅਗਰ ਕੈਪਟਨ ਕੋਲ ਮੰਤਰੀਆਂ ਅਤੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦਾ ਕੋਈ ਸਬੂਤ  ਹੈ ਤੇ ਉਹ ਕਾਰਵਾਈ ਕਿਉਂ ਨਹੀਂ ਕਰਦੇ ਉਹ ਹੁਣ ਤੱਕ ਚੁੱਪ ਕਿਉਂ ਬੈਠੇ ਰਹੇ ਅਤੇ ਅਚਾਨਕ ਜਦੋਂ ਉਨ੍ਹਾਂ ਤੇ ਸਵਾਲ ਚੁੱਕੇ ਜਾਣ ਲੱਗੇ ਤਾਂ ਉਹ ਡਰਾਉਣ ਦੇ ਲਈ ਅਜਿਹਾ ਕੰਮ ਕਰਨ ਲੱਗ ਪਏ ਹਨ.

ਪਰਗਟ ਸਿੰਘ ਨੇ ਕਿਹਾ ਕਿ ਮੰਤਰੀ ਨੂੰ ਡਰਾਉਣ ਦੇ ਲਈ ਉਨ੍ਹਾਂ ਦੇ ਪੀਏ ਉੱਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਇਹ ਠੀਕ ਨਹੀਂ ਹੈ. ਉਨ੍ਹਾਂ ਕਿਹਾ ਕਿ ਖ਼ੁਦ ਸੀਐਮ ਦੇ ਓਐੱਸਡੀ ਕਈ ਮਾਮਲਿਆਂ ਵਿੱਚ ਘਿਰ ਗਏ ਹਨ ਉਨ੍ਹਾਂ ਦੇ ਵੱਡੇ ਵੱਡੇ ਹੋਟਲ ਅਤੇ ਮੈਰਿਜ ਪੈਲੇਸ ਬਣ ਰਹੇ ਹਨ ਪਰ ਉਨ੍ਹਾਂ ਤੇ ਕੋਈ ਕਾਰਵਾਈ  ਨਹੀਂ ਹੋ ਰਹੀ ਕੈਪਟਨ ਉਸ ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਸਿਰਫ਼ ਮੰਤਰੀਆਂ ਨੂੰ ਡਰਾਉਣ ਦੇ ਲਈ ਹਥਕੰਡੇ ਨਹੀਂ ਅਪਨਾਉਣੀ ਚਾਹੀਦੀ ਪਰਗਟ ਸਿੰਘ ਨੇ ਕਿਹਾ ਕਿ ਜਦੋਂ ਪਾਰਟੀ ਸ਼ਾਮਲ ਆਏ ਸੀ ਤਾਂ ਉਨ੍ਹਾਂ ਲੱਗਿਆ ਸੀ. ਕੈਪਟਨ ਅਮਰਿੰਦਰ ਸਿੰਘ ਇਕ ਕੁਸ਼ਲ ਅਤੇ ਚੰਗੇ ਲੀਡਰ ਹਨ ਉਨ੍ਹਾਂ ਲੱਗਦਾ ਸੀ  ਕੈਪਟਨ ਦੀ ਅਗਵਾਈ ਹੇਠ ਪੰਜਾਬ ਹਿੱਤਾਂ ਦੀ ਲੜਾਈ ਲੜਾਂਗੇ ਇਹ ਪੁੱਛੇ ਜਾਣ ਤੇ ਕਿ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਲੜਾਈ ਲੜਨ ਲਈ ਵੱਖ ਪਾਰਟੀ ਬਣਾਉਣ ਦੀ ਗੱਲ ਕੀਤੀ ਸੀ ਤਾਂ ਉਨ੍ਹਾਂ ਦਾ ਸਾਥ ਕਿਉਂ ਨਹੀਂ ਦਿੱਤਾ ਜਿਸ ਤੇ ਪਰਗਟ ਸਿੰਘ ਨੇ ਕਿਹਾ ਕਿ ਨਵੀਂ ਪਾਰਟੀ ਖੜ੍ਹੀ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਚੰਗਾ ਇਹ ਹੋਵੇਗਾ ਕਿ ਪਾਰਟੀ ਵਿੱਚ ਰਹਿ ਕੇ ਹੀ ਲੜਾਈ ਲੜੀ ਜਾਏ ਸੁਖਪਾਲ ਖਹਿਰਾ ਦੇ ਫਿਰ ਤੋਂ ਕਾਂਗਰਸ ਚ ਸ਼ਾਮਲ ਹੋਣ ਤੇ ਪਰਗਟ ਸਿੰਘ ਨੇ ਇਸ ਨੂੰ ਉਨ੍ਹਾਂ ਦਾ ਆਤਮਘਾਤੀ ਕਦਮ ਦੱਸਿਆ ਉਨ੍ਹਾਂ ਨੇ ਕਿਹਾ ਕਿ ਇਸ ਚੰਗੇ ਘਰ ਬਹਿ ਜਾਂਦੇ