ਪ੍ਰਸ਼ਾਂਤ ਕਿਸ਼ੋਰ ਵੱਲੋਂ ਅਹੁਦਾ ਸੰਭਾਲ ਦੇ ਹੀ ਹਲਚਲ ਤੇਜ਼,1 ਮਹੀਨੇ ਦੇ ਅੰਦਰ ਸਰਕਾਰ ਤੇ ਪਾਰਟੀ 'ਚ ਹੋ ਸਕਦੇ ਨੇ ਇਹ ਵੱਡੇ ਬਦਲਾਅ
Advertisement

ਪ੍ਰਸ਼ਾਂਤ ਕਿਸ਼ੋਰ ਵੱਲੋਂ ਅਹੁਦਾ ਸੰਭਾਲ ਦੇ ਹੀ ਹਲਚਲ ਤੇਜ਼,1 ਮਹੀਨੇ ਦੇ ਅੰਦਰ ਸਰਕਾਰ ਤੇ ਪਾਰਟੀ 'ਚ ਹੋ ਸਕਦੇ ਨੇ ਇਹ ਵੱਡੇ ਬਦਲਾਅ

ਕੋਵਿਡ 19 ਦੀ ਰਿਵਿਊ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਵੀ ਨਜ਼ਰ ਆਏ 

ਕੋਵਿਡ 19 ਦੀ ਰਿਵਿਊ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਵੀ ਨਜ਼ਰ ਆਏ

ਨਿਤਿਕਾ ਮਹੇਸ਼ਵਰੀ/ ਚੰਡੀਗੜ੍ਹ : ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਲਾਹਕਾਰ ਦਾ ਅਹੁਦਾ ਸੰਭਾਲ ਲਿਆ ਹੈ, ਕੋਵਿਡ 'ਤੇ ਹੋਈ ਰਿਵਿਊ ਮੀਟਿੰਗ ਦੌਰਾਨ ਪ੍ਰਸ਼ਾਤ ਕਿਸ਼ੋਰ ਮੁੱਖ ਮੰਤਰੀ ਨਾਲ ਨਜ਼ਰ ਆਏ, ਵੀਰਵਾਰ ਨੂੰ ਹੀ ਪ੍ਰਸ਼ਾਂਤ ਕਿਸ਼ੋਰ ਆਪਣੀ ਟੀਮ ਦੇ ਨਾਲ ਚੰਡੀਗੜ੍ਹ ਪਹੁੰਚੇ ਸਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਕੈਬਨਿਟ ਦਾ ਦਰਜਾ ਦਿੱਤਾ ਗਿਆ ਹੈ, ਖ਼ਾਸ ਗੱਲ ਇਹ ਹੈ ਕਿ ਉਹ 1 ਰੁਪਏ ਹੀ ਤਨਖ਼ਾਹ ਲੈਣਗੇ,ਮੰਨਿਆ ਜਾ ਰਿਹਾ ਪ੍ਰਸ਼ਾਂਤ ਕਿਸ਼ੋਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ 1 ਮਹੀਨੇ ਦੇ ਅੰਦਰ ਪੰਜਾਬ ਕਾਂਗਰਸ ਅਤੇ ਸਰਕਾਰ ਦੀਆਂ ਪਲੈਨਿੰਗ  ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ 

ਪੰਜਾਬ ਸਰਕਾਰ ਦੀਆਂ ਯੋਜਨਾਵਾਂ ਵਿੱਚ ਬਦਲਾਅ ਵੇੇਖੇ ਜਾ ਸਕਦੇ ਨੇ

ਪੰਜਾਬ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬੱਚਿਆ ਹੈ, ਜਨਵਰੀ ਦੇ ਆਲੇ ਦੁਆਲੇ ਚੋਣਾਂ ਦਾ ਐਲਾਨ ਹੋਵੇਗਾ ਯਾਨੀ ਕੈਪਟਨ ਸਰਕਾਰ ਕੋਲ ਗਿਣਤੀ ਦੇ ਸਿਰਫ਼ 9 ਮਹੀਨੇ ਹੀ ਬੱਚੇ ਨੇ, ਇਸੇ ਲਈ ਮੁੱਖ ਮੰਤਰੀ ਕੈਪਟਨ ਨੇ 2017 ਵਿੱਚ 10 ਸਾਲ ਬਾਅਦ ਕੁਰਸੀ 'ਤੇ ਬਿਠਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ  ਨੂੰ ਹੀ ਮੁੜ ਚੁਣਿਆ ਹੈ, ਸਰਕਾਰ ਵਿੱਚ ਪ੍ਰਿੰਸੀਪਲ ਦਾ ਅਹੁਦਾ ਦੇਣ ਦੇ ਪਿੱਛੇ ਵੀ ਕੈਪਟਨ ਦੇ 2 ਵੱਡੇ ਮਕਸਦ ਨੇ, ਪਹਿਲਾਂ  ਸਰਕਾਰ ਵੱਲੋਂ ਹੁਣ ਤੱਕ ਲਾਗੂ ਕੀਤੀਆਂ ਯੋਜਨਾਵਾਂ ਨੂੰ ਸਮਝਨਾ ਅਤੇ ਉਸ ਨੂੰ  ਜਨਤਾ ਵਿੱਚ ਪੇਸ਼ ਕਰਨਾ ਦੀ ਪਲੈਨਿੰਗ ਤਿਆਰ ਕਰਨਾ, ਦੂਜਾ ਵੱਡਾ ਮਕਸਦ ਹੈ ਮੁੜ ਤੋਂ ਜਨਤਾ ਵਿੱਚ ਜਾਣ ਤੋਂ ਪਹਿਲਾਂ 9 ਮਹੀਨਿਆਂ ਵਿੱਚ ਅਜਿਹੀ ਯੋਜਨਾਵਾਂ ਤਿਆਰ ਕਰਨਾ ਜੋ ਸਿੱਧਾ ਵੋਟ ਵਿੱਚ ਕਨਵਰਟ ਹੋਣ ਇਸ ਤੋਂ ਇਲਾਵਾ ਕਾਂਗਰਸ ਵਿੱਚ ਵੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਫੇਰਬਦਲ ਪ੍ਰਸ਼ਾਂਤ ਕਿਸ਼ੋਰ ਦੇ ਆਉਣ ਤੋਂ ਬਾਅਦ ਵੇਖੇ ਜਾ ਸਕਦੇ ਨੇ

ਪੰਜਾਬ ਕਾਂਗਰਸ ਵਿੱਚ ਹੋ ਸਕਦੇ ਨੇ ਵੱਡੇ ਫੇਰਬਦਲ 

ਪ੍ਰਸ਼ਾਂਤ ਕਿਸ਼ੋਰ ਦੀ ਟੀਮ ਸਭ ਤੋਂ ਪਹਿਲਾਂ MLA ਦਾ ਰਿਪੋਰਟ ਕਾਰਡ ਤਿਆਰ ਕਰੇਗੀ, ਇੱਕ-ਇੱਕ MLA ਦੀ ਹਲਕੇ ਵਿੱਚ ਕੀਤੇ ਕੰਮਾਂ ਅਤੇ ਲੋਕਾਂ ਦਾ ਵਿਧਾਇਕ ਨੂੰ ਲੈਕੇ ਨਜ਼ਰੀਏ ਦਾ ਗੁਣਾ-ਭਾਗ ਕਰੇਗੀ, ਉਸ ਤੋਂ ਬਾਅਦ ਤੈਅ ਕੀਤਾ ਜਾਵੇਗਾ ਸਭ ਤੋਂ ਮਜ਼ਬੂਤ ਉਮੀਦਵਾਰ ਕੌਣ ਹੈ, ਕਮਜ਼ੋਰ ਉਮੀਦਵਾਰ ਦੀ ਥਾਂ ਦੂਜੇ ਉਮੀਦਵਾਰ ਦੀ ਤਲਾਸ਼ ਹੋਵੇਗੀ, ਉਸ ਨੂੰ ਜਨਤਾ ਵਿੱਚ ਜਾਣ ਤੋਂ ਪਹਿਲਾਂ ਤਿਆਰ ਕੀਤਾ ਜਾਵੇਗਾ, ਨਜ਼ਰ ਇਸ 'ਤੇ ਵੀ ਹੋਵੇਗਾ ਜਿਸ ਉਮੀਦਵਾਰ ਨੂੰ ਹਟਾਇਆ ਜਾਵੇ ਉਹ ਬਾਗ਼ੀ ਨਾ ਹੋਵੇ, 2012 ਵਿੱਚ ਕਾਂਗਰਸ ਦੀ ਹਾਰ ਦੀ ਇਹ ਵੱਡੀ ਵਜ੍ਹਾਂ ਸੀ, ਪਾਰਟੀ ਨੂੰ ਜ਼ਿਲ੍ਹਾਂ ਅਤੇ ਪੇਂਡੂ ਪੱਧਰ 'ਤੇ ਮਜ਼ਬੂਤ ਕਿਵੇਂ ਕੀਤਾ ਜਾਵੇ ਇਹ ਵੀ ਰਣਨੀਤੀ ਦਾ ਹਿੱਸਾ ਹੋਵੇਗਾ, ਪ੍ਰਸ਼ਾਂਤ ਕਿਸ਼ੋਰ  ਦੀ ਕੋਸ਼ਿਸ਼ ਹੋਵੇਗੀ ਕੀ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ  ਮੁੱਖ ਮੰਤਰੀ ਦਾ ਚਿਹਰੇ ਦਾ ਐਲਾਨ  ਕਰ ਦੇਵੇ, ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਤੈਅ ਕਰਨਾ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਦਾ ਵੱਡਾ ਹਿੱਸਾ ਹੋਵੇਗੀ 

 

 

 

Trending news