ਪੰਜਾਬ 'ਚ ਫ਼ਰਜ਼ੀ ਹੋ ਰਹੇ ਨੇ ਕੋਰੋਨਾ ਟੈਸਟ ! ਕਾਂਗਰਸ ਦੇ ਇਸ ਵਿਧਾਇਕ ਨੇ ਆਪਣੀ ਰਿਪੋਰਟ ਪੇਸ਼ ਕਰਕੇ ਕੀਤਾ ਵੱਡਾ ਖ਼ੁਲਾਸਾ

ਪਠਾਨਕੋਟ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਨੇ ਖੋਲੀ ਕੋਰੋਨਾ ਟੈਸਟ ਰਿਪੋਰਟ ਦੀ ਪੋਲ

ਪੰਜਾਬ 'ਚ ਫ਼ਰਜ਼ੀ ਹੋ ਰਹੇ ਨੇ ਕੋਰੋਨਾ ਟੈਸਟ ! ਕਾਂਗਰਸ ਦੇ ਇਸ ਵਿਧਾਇਕ ਨੇ ਆਪਣੀ ਰਿਪੋਰਟ ਪੇਸ਼ ਕਰਕੇ ਕੀਤਾ ਵੱਡਾ ਖ਼ੁਲਾਸਾ
ਪਠਾਨਕੋਟ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਨੇ ਖੋਲੀ ਕੋਰੋਨਾ ਟੈਸਟ ਰਿਪੋਰਟ ਦੀ ਪੋਲ

ਅਜੇ ਮਹਾਜਨ/ਪਠਾਨਕੋਟ  : ਪੰਜਾਬ ਵਿੱਚ ਕੋਰੋਨਾ ਟੈਸਟ ਰਿਪੋਰਟ ਨੂੰ ਲੈਕੇ ਕਈ ਵਾਰ ਸਵਾਲ ਉੱਠ ਦੇ ਰਹੇ ਨੇ, ਇਸ ਵਾਰ ਇਹ ਸਵਾਲ ਕਾਂਗਰਸ ਦੇ ਪਠਾਨਕੋਟ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਚੁੱਕਿਆ ਹੈ, ਵਿਧਾਨਸਭਾ ਸੈਸ਼ਨ ਤੋਂ ਪਹਿਲਾਂ ਜੋਗਿੰਦਰ ਪਾਲ ਨੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਟੈਸਟ ਕਰਵਾਇਆ ਸੀ ਤਾਂ ਉਨ੍ਹਾਂ ਦੀ ਰਿਪੋਰਟ ਪੋਜ਼ੀਟਿਵ ਆਈ ਸੀ ਪਰ ਜਦੋਂ ਉਨ੍ਹਾਂ ਨੇ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਨੈੱਗੇਟਿਵ ਆਈ ਹੈ

ਵਿਧਾਇਕ ਜੋਗਿੰਦਰ ਪਾਲ ਵੱਲੋਂ ਦੋਵੇਂ ਰਿਪੋਰਟ ਮੀਡੀਆ ਦੇ ਸਾਹਮਣੇ ਰੱਖਿਆ ਗਈਆਂ ਨੇ ਉਨ੍ਹਾਂ ਨੇ ਸਿਵਲ ਹਸਪਤਾਲ ਪਠਾਨਕੋਟ 'ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਵੱਲੋਂ ਕੋਰੋਨਾ ਟੈਸਟ ਨਾਲ ਗੜਬੜੀ ਕੀਤੀ ਗਈ ਹੈ ਅਤੇ ਹਸਪਤਾਲ ਵਿੱਚ ਸਹੀ ਤਰ੍ਹਾਂ ਨਾਲ ਟੈਸਟ ਨਹੀਂ ਕੀਤੇ ਜਾ ਰਹੇ ਨੇ, ਇਸ ਮਾਮਲੇ ਵਿੱਚ ਜੋਗਿੰਦਰ ਪਾਲ ਨੇ ਕਿਹਾ ਉਹ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਵੀ ਚਿੱਠੀ ਲਿਖਣਗੇ,ਉਧਰ ਦੂਜੇ ਪਾਸੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਰਿਪੋਰਟ ਬਿਲਕੁਲ ਠੀਕ ਸੀ ਹੋ ਸਕਦਾ ਹੈ ਵਾਇਰਸ ਦਾ ਲੋਡ ਘੱਟ ਹੋਵੇ ਇਸ ਲਈ ਪ੍ਰਾਈਵੇਟ ਲੈੱਬ  ਵਿੱਚ ਰਿਪੋਰਟ ਨੈੱਗੇਟਿਵ ਆਈ ਹੋਵੇ

ਪਹਿਲਾਂ ਵੀ ਫ਼ਰਜ਼ੀ ਟੈਸਟ ਦਾ ਮਾਮਲਾ ਆਇਆ ਸੀ

ਜੂਨ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ ਇੱਕ ਲੈਬ ਵੱਲੋਂ ਕੋਰੋਨਾ ਦਾ ਟੈਸਟ ਫ਼ਰਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ,ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਸੀ,ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਫ਼ਰਜ਼ੀ ਰਿਪੋਰਟ ਦੇ ਬਾਅਦ ਫਰਜ਼ੀ ਇਲਾਜ ਦੇ ਜ਼ਰੀਏ ਲੋਕਾਂ ਤੋਂ ਪੈਸੇ ਠੱਗੇ ਜਾ ਰਹੇ ਸਨ,ਵਿਜੀਲੈਂਸ ਨੇ ਇਸ ਮਾਮਲੇ ਵਿੱਚ ਤਿੰਨ ਡਾਕਟਰਾਂ ਈਐੱਮਸੀ ਹਸਪਤਾਲ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ,ਵਿਜੀਲੈਂਸ ਮੁਤਾਬਿਕ ਤੁਲੀ ਲੈਬ ਦੇ ਮਾਲਿਕ ਟੈਸਟ ਕਰਵਾਉਣ ਵਾਲੇ ਅਮੀਰ ਲੋਕਾਂ ਦੀ ਕੋਰੋਨਾ ਟੈਸਟ ਪੋਜ਼ੀਟਿਵ ਰਿਪੋਰਟ ਬਣਾਉਂਦੇ ਸਨ ਅਤੇ ਇਲਾਜ ਦੇ ਬਹਾਨੇ ਉਨ੍ਹਾਂ ਦਾ ਇਲਾਜ ਕਰਦੇ ਸਨ,7 ਦਿਨਾਂ ਤੱਕ ਫ਼ਰਜ਼ੀ ਇਲਾਜ ਕਰਕੇ ਮੁੜ ਤੋਂ ਟੈਸਟ ਕਰਵਾਕੇ ਰਿਪੋਰਟ ਨੈੱਗੇਟਿਵ ਦੇ ਦਿੱਤੀ ਜਾਂਦੀ ਸੀ