PM ਮੋਦੀ ਨੇ 'ਮਨ ਕੀ ਬਾਤ' ਦੌਰਾਨ ਦੇਸ਼ ਵਾਸੀਆਂ ਨੂੰ ਕਹੀਆਂ ਵੱਡੀਆਂ ਗੱਲਾਂ
Advertisement

PM ਮੋਦੀ ਨੇ 'ਮਨ ਕੀ ਬਾਤ' ਦੌਰਾਨ ਦੇਸ਼ ਵਾਸੀਆਂ ਨੂੰ ਕਹੀਆਂ ਵੱਡੀਆਂ ਗੱਲਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। 

PM ਮੋਦੀ ਨੇ 'ਮਨ ਕੀ ਬਾਤ' ਦੌਰਾਨ ਦੇਸ਼ ਵਾਸੀਆਂ ਨੂੰ ਕਹੀਆਂ ਵੱਡੀਆਂ ਗੱਲਾਂ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਯਾਦ ਕੀਤਾ। ਪੀਐਮ ਮੋਦੀ ਨੇ ਕਿਹਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੇਜਰ ਧਿਆਨ ਚੰਦ ਜੀ ਦੇ ਦਿਲ ਤੇ, ਉਨ੍ਹਾਂ ਦੀ ਆਤਮਾ ਉੱਤੇ, ਉਹ ਜਿੱਥੇ ਵੀ ਹੋਣਗੇ, ਕਿੰਨੀ ਖੁਸ਼ੀ ਹੋਵੇਗੀ।

ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੀਐਮ ਮੋਦੀ ਨੇ ਕਿਹਾ,“ਅੱਜ ਜਦੋਂ ਅਸੀਂ ਦੇਸ਼ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਖਿੱਚ ਵੇਖਦੇ ਹਾਂ, ਸਾਡੇ ਪੁੱਤਰਾਂ ਤੇ ਧੀਆਂ ਵਿੱਚ, ਮਾਪੇ ਵੀ ਖੁਸ਼ ਹੁੰਦੇ ਹਨ ਕਿਉਂ ਜੋ ਉਨ੍ਹਾਂ ਦੇ ਬੱਚੇ ਖੇਡਾਂ ਵਿੱਚ ਅੱਗੇ ਜਾ ਰਹੇ ਹਨ, ਮੈਂ ਸਮਝਦਾ ਹਾਂ ਕਿ ਇਹ ਮੇਜਰ ਧਿਆਨਚੰਦ ਜੀ ਨੂੰ ਵੱਡੀ ਸ਼ਰਧਾਂਜਲੀ ਹੈ।

ਭਾਰਤ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਪੁਰਸ਼ ਹਾਕੀ ਵਿੱਚ ਓਲੰਪਿਕ ਤਗਮਾ ਜਿੱਤਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨ ਹੁਣ ਖੇਡਾਂ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਦਾ ਸਮਰਥਨ ਕਰਕੇ ਖੁਸ਼ ਹਨ।

ਅੱਜ ਦਾ ਨੌਜਵਾਨ ਮਨ ਦੁਆਰਾ ਬਣਾਏ ਮਾਰਗਾਂ ’ਤੇ ਨਹੀਂ ਚੱਲਣਾ ਚਾਹੁੰਦਾ। ਉਹ ਨਵੇਂ ਰਾਹ ਬਣਾਉਣਾ ਚਾਹੁੰਦਾ ਹੈ। ਮੰਜ਼ਲ ਵੀ ਨਵੀਂ ਹੈ, ਟੀਚਾ ਵੀ ਨਵਾਂ ਹੈ, ਰਸਤਾ ਵੀ ਨਵਾਂ ਹੈ ਤੇ ਇੱਛਾ ਵੀ ਨਵੀਂ ਹੈ, ਉਹ ਇੱਕ ਵਾਰ ਜਦੋਂ ਉਹ ਆਪਣੇ ਮਨ ਵਿੱਚ ਫੈਸਲਾ ਕਰ ਲੈਂਦਾ ਹੈ, ਜੀਅ-ਜਾਨ ਨਾਲ ਜੁਟ ਜਾਂਦਾ ਹੈ, ਦਿਨ ਰਾਤ ਮਿਹਨਤ ਕਰਦਾ ਹੈ।

ਮੋਦੀ ਨੇ ਲੋਕਾਂ ਨੂੰ ਕੋਵਿਡ -19 ਸਾਵਧਾਨੀਆਂ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, "ਦੇਸ਼ ਵਿੱਚ 62 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਰ ਫਿਰ ਵੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਸੁਚੇਤ ਰਹਿਣਾ ਚਾਹੀਦਾ ਹੈ।"

Trending news