VIDEO: PM ਮੋਦੀ ਨੇ ਕੀਤਾ ਅਟਲ ਟਨਲ ਦਾ ਦੌਰਾ, ਜਾਣੋ ਕੀ ਹੈ ਟਨਲ ਦੀਆਂ ਵਿਸ਼ੇਸ਼ਤਾਵਾਂ

ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਪ੍ਰੋਗਰਾਮ 'ਚ ਸਬੋਧਨ ਕਰਦਿਆਂ ਕਿਹਾ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਸੁਪਨਾ ਪੂਰਾ ਹੋ ਗਿਆ ਹੈ।

VIDEO:  PM ਮੋਦੀ ਨੇ ਕੀਤਾ ਅਟਲ ਟਨਲ ਦਾ ਦੌਰਾ, ਜਾਣੋ ਕੀ ਹੈ ਟਨਲ ਦੀਆਂ ਵਿਸ਼ੇਸ਼ਤਾਵਾਂ
VIDEO: PM ਮੋਦੀ ਨੇ ਕੀਤਾ ਅਟਲ ਟਨਲ ਦਾ ਦੌਰਾ, ਜਾਣੋ ਕੀ ਹੈ ਟਨਲ ਦੀਆਂ ਵਿਸ਼ੇਸ਼ਤਾਵਾਂ

ਰੋਹਤਾਂਗ: ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ ਅਟਲ ਸੁਰੰਗ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀ ਸਭ ਤੋਂ 9.02 ਕਿਲੋਮੀਟਰ ਲੰਬੀ ਹਾਈਵੇ ਟਨਲ ਦਾ ਦੌਰਾ ਕੀਤਾ। 

ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਪ੍ਰੋਗਰਾਮ 'ਚ ਸਬੋਧਨ ਕਰਦਿਆਂ ਕਿਹਾ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਸੁਪਨਾ ਪੂਰਾ ਹੋ ਗਿਆ ਹੈ। ਅੱਜ ਦਾ ਦਿਨ ਦੇਸ਼ ਲਈ ਇਤਿਹਾਸਿਕ ਦਿਨ ਹੈ, ਉਹਨਾਂ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਸ ਟਨਲ ਦਾ ਉਦਘਾਟਨ ਕੀਤਾ ਹੈ। 

PM ਮੋਦੀ ਵੱਲੋਂ ਉਦਘਾਟਨ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਲਈ ਰਣਨੀਤਕ ਰੂਪ ਨਾਲ ਅਹਿਮ ਸੁਰੰਗ ਅਟਲ ਟਨਲ ਦਾ ਅੱਜ ਉਦਘਾਟਨ ਕੀਤਾ । ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਫ਼ੌਜ ਦੇ ਉੱਚ ਅਧਿਕਾਰੀ ਮੌਜੂਦ ਸਨ। ਇਸ ਸੁਰੰਗ ਦਾ ਸੰਕਲਪ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਲਿਆ ਸੀ ਤੇ ਇਹ ਸੁਰੰਗ ਉਨ੍ਹਾਂ ਦੇ ਨਾਮ 'ਤੇ ਹੀ ਰੱਖੀ ਗਈ ਹੈ। 

ਸਭ ਤੋਂ ਲੰਬੀ ਟਨਲ-

ਤਕਨੀਕੀ ਤੌਰ 'ਤੇ ਮਹੱਤਵਪੂਰਨ ਇਹ ਅਟਲ ਟਨਲ ਦੁਨੀਆ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਹੈ। ਇਹ ਮਨਾਲੀ ਨੂੰ ਪੂਰੇ ਸਾਲ ਲਾਹੌਲ-ਸਪੀਤੀ ਘਾਟੀ ਨਾਲ ਜੋੜਦਾ ਰਹੇਗਾ। ਉਥੇ ਹੀ ਇਹ ਟਨਲ 10 ਹਜ਼ਾਰ ਫੁੱਟ ਦੀ ਉਚਾਈ 'ਤੇ ਬਣੀ ਹੈ। 

ਟਨਲ ਦੀਆਂ ਖਾਸ ਵਿਸ਼ੇਸ਼ਤਾਵਾਂ-

ਇਹ ਵਿਸ਼ੇਸ਼ਤਾਵਾਂ ਲਈ ਭਰਪੂਰ ਹੈ। ਇਸ ਵਿਚ ਮੁੱਖ ਸੁਰੰਗ ਦੇ ਹੇਠਾਂ ਇਕ ਐਮਰਜੈਂਸੀ ਐਸਕੇਪ ਸੁਰੰਗ ਵੀ ਸ਼ਾਮਲ ਹੈ। ਇਹ ਕਿਸੇ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਐਮਰਜੈਂਸੀ ਨਿਕਾਸ ਪ੍ਰਦਾਨ ਕਰੇਗੀ, ਜੋ ਕਿ ਮੁੱਖ ਸੁਰੰਗ ਨੂੰ ਬੇਕਾਰ ਬਣਾ ਸਕਦੀ ਹੈ। 

ਸੁਰੰਗ ਵਿੱਚ ਹਰ 150 ਮੀਟਰ ਦੀ ਦੂਰੀ ਤੇ ਇੱਕ ਟੈਲੀਫੋਨ
ਹਰ 60 ਮੀਟਰ ਤੇ ਫਾਇਰ ਹਾਈਡ੍ਰੈਂਟ
500 ਮੀਟਰ ਦੇ ਅੰਦਰ ਐਮਰਜੈਂਸੀ ਨਿਕਾਸ 
ਹਰ 250 ਮੀਟਰ ਦੇ ਸੀਸੀਟੀਵੀ ਕੈਮਰੇ

Watch Live TV-