'ਢਾਈ ਕਿੱਲੋ ਦੇ ਹੱਥ' ਵਾਲੇ ਸੰਨੀ ਦਿਓਲ ਦੇ ਲੱਗੇ ਗੁੰਮਸ਼ੁਦਗੀ ਦੇ ਪੋਸਟਰ
Advertisement

'ਢਾਈ ਕਿੱਲੋ ਦੇ ਹੱਥ' ਵਾਲੇ ਸੰਨੀ ਦਿਓਲ ਦੇ ਲੱਗੇ ਗੁੰਮਸ਼ੁਦਗੀ ਦੇ ਪੋਸਟਰ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮ.ਪੀ ਸੰਨੀ ਦਿਓਲ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਗੁਰਦਾਸਪੁਰ ਸ਼ਹਿਰ ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਦੇ ਗੁੰਮਸ਼ੂਦਗੀ ਦੇ ਪੋਸਟਰ ਫੜ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਸ਼ਹਿਰ ਅੰਦਰ ਗੂੰਮਸ਼ੂਦਗੀ ਦੇ ਪੋਸਟਰ ਲਏ ਗਏ। 

'ਢਾਈ ਕਿੱਲੋ ਦੇ ਹੱਥ' ਵਾਲੇ ਸੰਨੀ ਦਿਓਲ ਦੇ ਲੱਗੇ ਗੁੰਮਸ਼ੁਦਗੀ ਦੇ ਪੋਸਟਰ

ਪਰਮਵੀਰ ਰਿਸ਼ੀ/ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮ.ਪੀ ਸੰਨੀ ਦਿਓਲ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਗੁਰਦਾਸਪੁਰ ਸ਼ਹਿਰ ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਦੇ ਗੁੰਮਸ਼ੂਦਗੀ ਦੇ ਪੋਸਟਰ ਫੜ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਸ਼ਹਿਰ ਅੰਦਰ ਗੂੰਮਸ਼ੂਦਗੀ ਦੇ ਪੋਸਟਰ ਲਏ ਗਏ।

ਇਸ ਮੌਕੇ ਨੌਜਵਾਨਾ ਨੇ ਦੋਸ਼ ਲਾਏ ਕਿ ਸਾਂਸਦ ਸੰਨੀ ਦਿਓਲ ਨੇ ਪਿਛਲੇ ਲੰਮੇ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕੋਰੋਨਾ ਮਹਾਂਮਾਰੀ ਦੌਰਾਨ ਪ੍ਰਸ਼ਾਸ਼ਨ ਨਾਲ ਕੋਈ ਮੀਟਿੰਗ ਕੀਤੀ, ਇਸ ਮੌਕੇ ਨੌਜਵਾਨਾਂ ਨੇ ਨੈਤਿਕਤਾ ਦੇ ਆਧਾਰ 'ਤੇ ਸੰਨੀ ਦਿਓਲ ਕੋਲੋਂ ਆਸਤੀਫੇ ਦੀ ਮੰਗ ਕੀਤੀ ਹੈ।

ਇਸ ਮੌਕੇ ਨੌਜਵਾਨ ਆਗੂ ਇੰਦਰਪਾਲ ਸਿੰਘ ਅਤੇ ਅਮਰਜੋਤ ਸਿੰਘ ਨੇ ਕਿਹਾ ਕਿ ਚੋਣਾਂ ਵਿੱਚ ਨੌਜਵਾਨਾਂ ਅਤੇ ਹਲਕਾ ਵਾਸੀਆਂ ਨੇ ਸੰਨੀ ਦਿਓਲ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਇਆ ਸੀ। ਪਰ ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ, ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਨਾ ਤਾਂ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦੀ ਬਾਂਹ ਫੜੀ ਅਤੇ ਨਾ ਹੀ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। 

ਉਨ੍ਹਾਂ ਕਿਹਾ ਕਿ ਸਮੁੱਚਾ ਨੌਜਵਾਨ ਵਰਗ ਸੰਨੀ ਦਿਓਲ ਤੋਂ ਖਫਾ ਹੈ, ਜਿਸ ਦੇ ਚਲਦਿਆਂ ਅੱਜ ਉਨ੍ਹਾਂ ਸ਼ਹਿਰ ਅੰਦਰ ਸੰਨੀ ਦਿਓਲ ਦੀ ਗੁੰਮਸ਼ੂਦਗੀ ਦੇ ਪੋਸਟਰ ਚਿਪਕਾਏ ਅਤੇ ਉਸ ਦੇ ਅਸਤੀਫੇ ਦੀ ਮੰਗ ਕੀਤੀ ਹੈ।

Trending news