ਲੋਕਸਭਾ ਵਿੱਚ PM ਮੋਦੀ ਦੀ ਕਿਸਾਨ ਅੰਦੋਲਨ ਨੂੰ ਲੈਕੇ 5 ਵੱਡੀਆਂ ਗੱਲਾਂ
Advertisement

ਲੋਕਸਭਾ ਵਿੱਚ PM ਮੋਦੀ ਦੀ ਕਿਸਾਨ ਅੰਦੋਲਨ ਨੂੰ ਲੈਕੇ 5 ਵੱਡੀਆਂ ਗੱਲਾਂ

ਰਾਜਸਭਾ ਤੋਂ ਬਾਅਦ PM Modi ਨੇ ਲੋਕਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ਤੇ ਦਿੱਤੇ ਧੰਨਵਾਦ ਮਤੇ ਦਾ ਜਵਾਬ ਦਿੱਤਾ 

ਰਾਜਸਭਾ ਤੋਂ ਬਾਅਦ PM Modi ਨੇ ਲੋਕਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ਤੇ ਦਿੱਤੇ ਧੰਨਵਾਦ ਮਤੇ ਦਾ ਜਵਾਬ ਦਿੱਤਾ

ਦਿੱਲੀ : ਰਾਜਸਭਾ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ  ਧੰਨਵਾਦ ਮਤੇ ਦਾ ਜਵਾਬ ਦਿੱਤਾ, ਇਸ ਦੌਰਾਨ ਉਨ੍ਹਾਂ ਨੇ ਖੇਤੀ ਕਾਨੂੰਨ ਨੂੰ ਲੈਕੇ ਇੱਕ ਵਾਰ ਮੁੜ ਤੋਂ ਆਪਣੀ ਸਰਕਾਰ ਦਾ ਸਟੈਂਡ ਸਪਸ਼ਟ ਕੀਤਾ, ਪਰ ਕਾਂਗਰਸ ਨੇ ਪਹਿਲਾਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ ਕੀਤਾ ਫਿਰ ਵਾਕਆਊਟ ਕਰ ਦਿੱਤਾ, ਇਸ ਦੌਰਾਨ ਖੇਤੀ ਕਾਨੂੰਨ ਨੂੰ ਪ੍ਰਧਾਨ ਮੰਤਰੀ ਨੇ 5 ਵੱਡੀਆਂ ਗੱਲਾਂ ਕਹੀਆਂ 

ਖੇਤੀ ਕਾਨੂੰਨ 'ਤੇ ਪ੍ਰਧਾਨ ਮੰਤਰੀਆਂ 5 ਵੱਡੀਆਂ ਗੱਲਾਂ

1. PM ਮੋਦੀ ਨੇ ਕਿਹਾ ਕਾਨੂੰਨ ਦੇ ਅੰਦਰ ਕੀ ਹੈ ਇਸ 'ਤੇ ਚਰਚਾ ਕਰਨ ਦੀ ਥਾਂ  ਵਿਰੋਧੀ ਧਿਰ ਨੇ ਖੇਤੀ ਕਾਨੂੰਨ ਦੇ ਰੰਗ 'ਤੇ ਚਰਚਾ ਕੀਤੀ, ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਖੇਤੀ ਕਾਨੂੰਨ ਦੇ ਅੰਦਰ ਕੀ ਹੈ ਇਸ 'ਤੇ ਚਰਚਾ ਕਰਦੇ ਤਾਂ ਕਿਸਾਨਾਂ ਦਾ ਭਲਾ ਹੋਣਾ ਸੀ,ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਦੇ ਕਿਸਾਨ ਅਫਵਾਹਾਂ ਦਾ ਸ਼ਿਕਾਰ ਹੋ ਰਹੇ ਨੇ

2. ਪ੍ਰਧਾਨ ਮੰਤਰੀ ਨੇ ਕਿਸਾਨਾਂ ਦਾ ਸਭ ਤੋਂ ਵੱਡਾ ਖ਼ਦਸ਼ਾ ਇੱਕ ਵਾਰ ਮੁੜ ਤੋਂ ਦੂਰ ਕੀਤਾ ਉਨ੍ਹਾਂ ਕਿਹਾ ਮੰਡੀਆਂ ਨਹੀਂ ਬੰਦ ਹੋ ਰਹੀਆਂ ਨੇ, ਕੁੱਝ ਲੋਕ ਇਹ ਅਫਵਾਹ ਉਡਾ ਰਹੇ ਸਨ, ਕਿਸਾਨਾਂ ਕੋਲ ਬਦਲ ਹੈ ਉਹ ਜਿਹੜੀ ਮੰਡੀ ਵਿੱਚ ਜਾਣਾ ਚਾਉਂਦੇ ਨੇ ਜਾ ਸਕਦੇ ਨੇ

3.  ਪੀਐੱਮ ਮੋਦੀ ਨੇ ਕਿਹਾ ਜਦੋਂ ਕਿਸਾਨ ਪੰਜਾਬ ਵਿੱਚ ਅੰਦੋਲਨ ਕਰ ਰਹੇ ਸਨ ਤਾਂ ਵੀ ਗੱਲਬਾਤ ਹੋ ਰਹੀ ਸੀ ਅਤੇ ਹੁਣ ਵੀ ਤਿਆਰ ਹਾਂ, ਅਸੀਂ ਕਹਿੰਦੇ ਹਾਂ ਜੇਕਰ ਸੱਚ ਵਿੱਚ ਕੋਈ ਕਮੀ ਹੈ ਤਾਂ ਬਦਲਾਅ ਕਰਨ ਵਿੱਚ ਕੀ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨ ਕਾਨੂੰਨ ਨੂੰ ਲੈਕੇ ਕੋਈ ਵੀ ਚੀਜ਼ ਦੱਸਣ ਅਸੀਂ ਬਦਲਾਅ ਕਰ ਸਕਦੇ ਹਾਂ

4.  ਪੀਐੱਮ ਨੇ ਕਿਹਾ ਟੋਲ ਪਲਾਜ਼ਾ ਤਾਂ ਸਾਰੇ ਸੂਬਿਆਂ ਨੂੰ ਮਨਜ਼ੂਰ ਹੁੰਦੇ ਨੇ,ਉਨ੍ਹਾਂ 'ਤੇ ਕਬਜ਼ਾ ਕੀਤਾ ਗਿਆ, ਭੰਨ-ਤੋੜ ਕੀਤੀ ਗਈ ਅਤੇ ਅੰਦੋਲਨ ਨੂੰ ਅਪਵਿੱਤਰ ਕੀਤਾ ਗਿਆ

5. ਪ੍ਰਧਾਨ ਮੰਤਰੀ ਨੇ ਕਿਹਾ ਸਰਕਾਰ ਸਿਰਫ਼ ਮੰਗਣ 'ਤੇ ਕੰਮ ਕਰੇ ਇਹ ਨਹੀਂ ਹੋ ਸਕਦਾ ਹੈ, ਉਨ੍ਹਾਂ ਕਿਹਾ ਵਿਰੋਧੀ ਕਹਿ ਰਹੇ ਨੇ ਕਿ ਕਾਨੂੰਨ ਮੰਗਿਆ ਸੀ ਕਿ, ਇਸ ਸੋਚ ਨਾਲ ਮੇਰਾ ਵਿਰੋਧ ਹੈ,ਆਯੂਸ਼ਮਾਨ ਯੋਜਨਾ ਨਹੀਂ ਮੰਗੀ ਸੀ, ਬੈਂਕ ਐਕਾਉਂਟ ਦੇ ਲਈ ਗਰੀਬਾਂ ਤੋਂ ਕੋਈ ਜਲੂਸ ਨਹੀਂ ਕਢਵਾਇਆ ਸੀ, ਪਰ ਅਸੀਂ ਜਨਧੰਨ ਖ਼ਾਤੇ ਲੈਕੇ ਆਏ, ਲੋਕਾਂ ਨੇ ਕਿਹਾ ਸੀ ਕਿ ਸਾਨੂੰ ਟਾਇਲੇਟ ਚਾਹੀਦੇ ਨੇ, ਉਹ ਵਕਤ ਚਲਾ ਗਿਆ ਇਹ ਲੋਕਤੰਤਰ ਹੈ 

Trending news