ਖੇਤੀ ਸੈਕਟਰ 'ਚ PM ਮੋਦੀ ਨੇ ਆਪਣੀ ਸਰਕਾਰ ਦਾ ਏਜੰਡਾ ਕੀਤਾ ਸਾਫ਼, ਇਹ ਕੀਤਾ ਵੱਡਾ ਐਲਾਨ

: PM Modi ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਖੇਤੀ ਸੈਕਟਰ ਵਿੱਚ ਪ੍ਰਾਈਵੇਟ ਸੈਕਟਰ ਦੀ ਹਿੱਸੇ ਦਾਰੀ ਵਧੇਗੀ 

ਖੇਤੀ ਸੈਕਟਰ 'ਚ PM ਮੋਦੀ ਨੇ ਆਪਣੀ ਸਰਕਾਰ ਦਾ ਏਜੰਡਾ ਕੀਤਾ ਸਾਫ਼, ਇਹ ਕੀਤਾ ਵੱਡਾ ਐਲਾਨ
: PM Modi ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਖੇਤੀ ਸੈਕਟਰ ਵਿੱਚ ਪ੍ਰਾਈਵੇਟ ਸੈਕਟਰ ਦੀ ਹਿੱਸੇ ਦਾਰੀ ਵਧੇਗੀ

ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤੀ ਖ਼ਿੱਤੇ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਅੰਦਰ ਆਪਣੀ ਸਰਕਾਰ ਦਾ ਏਜੰਡਾ ਵੀ ਸਾਫ਼ ਦਿੱਤਾ ਹੈ, ਪੀਐੱਮ ਨੇ ਕਿਹਾ ਖੇਤੀ ਸੈਕਟਰ ਦੇ ਰਿਸਰਚ ਅਤੇ ਵਿਕਾਸ ਨੂੰ ਲੈਕੇ ਸਭ ਤੋਂ ਵਧ ਯੋਗਦਾਨ ਪਬਲਿਕ ਸੈਕਟਰ ਦਾ ਹੀ ਹੈ, ਇਸ ਲਈ ਸਮਾਂ ਆ ਗਿਆ ਹੈ ਕਿ  ਪ੍ਰਾਈਵੇਟ ਸੈਕਟਰ ਦੀ ਹਿੱਸੇਦਾਰੀ ਵਧੇ, ਉਨ੍ਹਾਂ ਨੇ ਕਿਹਾ ਹੁਣ ਕਿਸਾਨਾਂ ਨੂੰ ਅਜਿਹਾ ਬਦਲ ਦੇਣਾ ਚਾਹੀਦਾ ਹੈ ਤਾਂਕੀ ਕਿਸਾਨ ਸਿਰਫ਼ ਕਣਕ ਅਤੇ ਝੋਨਾ ਪੈਦਾ ਕਰਨ ਤੱਕ ਸੀਮਤ ਨਾ ਰਹਿਣ

ਲੰਮੇ ਵਕਤ ਤੋਂ ਕੀਤੀ ਜਾ ਰਹੀ ਹੈ ਕਾਨਟਰੈਕਟ ਫਾਰਮਿੰਗ 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੋਟੇ ਅਨਾਜ ਦੇ ਲਈ ਭਾਰਤ ਦੀ ਇੱਕ ਜ਼ਮੀਨ ਨੂੰ ਕਾਫੀ ਚੰਗਾ ਦੱਸਿਆ ਹੈ, ਮੋਟੇ ਅਨਾਜ ਦੀ ਡਿਮਾਂਡ ਪਹਿਲਾਂ ਹੀ ਦੁਨੀਆ ਵਿੱਚ ਕਾਫ਼ੀ ਜ਼ਿਆਦਾ ਹੈ,  ਕੋਰੋਨਾ ਤੋਂ ਬਾਅਦ ਇਮਯੂਨਿਟੀ ਬੂਸਟ ਵਿੱਚ ਇਹ ਕਾਫ਼ੀ ਮਸ਼ਹੂਰ ਹੋ ਚੁੱਕਾ ਹੈ,  ਕਿਸਾਨਾਂ ਨੂੰ ਅਜਿਹੀ ਖੇਤੀ  ਵੱਲ ਉਤਸ਼ਾਹੀ ਕਰਨਾ ਫੂਡ ਸਨਅਤ ਦੇ ਸਾਥੀਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਾਨਟਰੈਕਟ ਫਾਰਮਿੰਗ ਸਾਡੇ ਦੇਸ਼ ਵਿੱਚ ਲੰਮੇ ਵਕਤ ਤੋਂ ਚੱਲ ਰਹੀ ਹੈ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕਾਨਟਰੈਟ ਫਾਰਮਿੰਗ ਸਿਰਫ਼ ਵਪਾਰ ਬਣ ਕੇ ਨਾ ਰਹਿ ਜਾਵੇ, ਬਲਕਿ ਉਸ ਜ਼ਮੀਨ ਦੇ ਵੱਲ ਆਪਣੀ ਜ਼ਿੰਮੇਵਾਰੀ ਵੀ ਨਿਭਾਈ ਜਾਵੇ

ਖੇਤੀ ਵਿੱਚ ਪ੍ਰਾਈਵੇਟ ਸੈਕਟਰ ਦੀ ਹਿੱਸੇਦਾਰੀ ਵਧਾਉਣ ਦਾ ਸਮਾਂ

ਪੀਐੱਮ ਮੋਦੀ ਨੇ ਕਿਹਾ ਐਗਰੀਕਲਚਰ ਦੇ ਵਿੱਚ ਰਿਸਰਚ ਅਤੇ ਵਿਕਾਸ ਦਾ ਕੰਮ ਜ਼ਿਆਦਾਤਰ ਪਬਲਿਕ ਸੈਕਟਰ ਦਾ ਹੀ ਹੈ, ਹੁਣ ਸਮਾਂ ਆ ਗਿਆ ਹੈ ਕਿ ਪ੍ਰਾਈਵੇਟ ਸੈਕਟਰ ਹੀ ਹਿੱਸੇਦਾਰੀ ਵਧੇ, ਉਨ੍ਹਾਂ ਨੇ ਕਿਹਾ ਕਿਸਾਨਾਂ ਨੂੰ ਅਜਿਹੇ ਬਦਲ ਦੇਣੇ ਹੋਣਗੇ, ਜਿਸ ਤੋਂ ਬਾਅਦ ਉਹ ਕਣਕ ਅਤੇ ਝੋਨੇ ਤੱਕ ਹੀ ਸੀਮਤ ਨਾ ਰਹਿਣ,ਪ੍ਰਧਾਨ ਮੰਤਰੀ ਨੇ ਕਿਹਾ ਨਿੱਜੀ ਖੇਤਰ ਰਿਸਰਚ ਅਤੇ ਵਿਕਾਸ ਵਿੱਚ ਆਪਣੀ ਹਿੱਸੇਦਾਰੀ ਵਧਾਉਣ, ਇਹ ਸਿਰਫ਼ ਬੀਜਾਂ ਤੱਕ ਹੀ ਸੀਮਤ ਨਾ ਰਹੇ ਬਲਕਿ ਪੂਰੇ ਫ਼ਸਲ ਦੇ ਚੱਕਰ ਨੂੰ ਤਿਆਰ ਕਰਨ 
 

2 ਤਿੰਨ ਦਹਾਕੇ ਪਹਿਲਾਂ ਹੋਣਾ ਚਾਹੀਦਾ ਸੀ ਬਦਲਾਅ- ਪੀਐੱਮ ਮੋਦੀ 

ਪ੍ਰਧਾਨ ਮੰਤਰੀ ਨੇ ਕਿਹਾ ਲਗਾਤਾਰ ਵਧ ਰਹੇ ਖੇਤੀ ਉਤਪਾਦਾਂ ਦੇ ਵਿੱਚ 21ਵੀਂ ਸੱਦੀ ਵਿੱਚ ਭਾਰਤ ਨੂੰ ਫਸਲ ਦੀ ਕਟਾਈ ਦੇ ਬਾਅਦ ਫੂਡ ਪ੍ਰੋਸੈਸਿੰਗ ਅਤੇ ਇਸ ਦੀ ਕੀਮਤ ਵਧਾਉਣ ਵੱਲ ਜ਼ੋਰ ਦੇਣ ਦੀ ਜ਼ਰੂਰਤ ਹੈ, ਉਨ੍ਹਾਂ ਕਿਹਾ ਇਹ ਕੰਮ 2 ਦਹਾਕਿਆਂ ਪਹਿਲਾਂ ਹੋਣਾ ਚਾਹੀਦਾ ਸੀ, ਪੀਐੱਮ ਨੇ ਕਿਹਾ ਸਾਂਨੂੰ ਫਲ, ਸਬਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਵਧ ਧਿਆਨ ਦੇਣਾ ਚਾਹੀਦਾ ਹੈ, ਇਸ ਦੇ ਲਈ ਜ਼ਰੂਰੀ ਹੈ ਕਿ ਪਿੰਡਾਂ ਵਿੱਚ ਹੀ ਸਟੋਰੇਜ ਦੀ ਸੁਵਿਧਾ ਮਿਲੇ

ਕਿਸਾਨਾਂ ਨੂੰ ਬਾਜ਼ਾਰ ਵਿੱਚ ਵਧ ਬਦਲ ਮਿਲਣਾ ਚਾਹੀਦਾ ਹੈ 

ਪੀਐੱਮ ਮੋਦੀ ਨੇ ਕਿਹਾ ਕਿਸਾਨਾਂ ਨੂੰ ਬਾਜ਼ਾਰ ਵਿੱਚ ਵਧ ਤੋਂ ਵਧ ਬਦਲ ਮਿਲ ਸਕਦੇ ਨੇ, ਸਾਂਨੂੰ ਆਪਣੀ ਫਸਲ ਨੂੰ ਬਾਜ਼ਾਰ ਲਈ ਤਿਆਰ ਕਰਨਾ ਚਾਹੀਦਾ ਹੈ,ਦੇਸ਼ ਦੇ ਐਗਰੀਕਲਚਰ ਸੈਕਟ ਨੂੰ ਦੁਨੀਆ ਦੇ ਵਿੱਚ  ਲਿਜਾਉਣ ਦੀ ਜ਼ਰੂਰਤ ਹੈ, ਪਿੰਡਾਂ ਦੇ ਆਲੇ ਦੁਆਲੇ ਖੇਤੀ ਅਤੇ ਸਨਅਤੀ ਕਲਸਟਰ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ ਤਾਂਕੀ ਪਿੰਡ ਦੇ ਲੋਕਾਂ ਨੂੰ ਖੇਤੀ ਨਾਲ ਜੁੜੇ ਚੀਜ਼ਾ ਵਿੱਚ ਹੀ ਰੋਜ਼ਗਾਰ ਮਿਲ ਸਕੇ