ਜੇਲ੍ਹ ਚ ਬੰਦ ਕੈਦੀ ਵੱਲੋਂ ਆਪਣੀ ਦਸਤਾਰ ਨਾਲ ਫਾਹਾ ਲੈ ਕੇ ਕੀਤੀ ਗਈ ਖੁਦਕੁਸ਼ੀ
Advertisement

ਜੇਲ੍ਹ ਚ ਬੰਦ ਕੈਦੀ ਵੱਲੋਂ ਆਪਣੀ ਦਸਤਾਰ ਨਾਲ ਫਾਹਾ ਲੈ ਕੇ ਕੀਤੀ ਗਈ ਖੁਦਕੁਸ਼ੀ

ਕੇਂਦਰੀ ਜੇਲ੍ਹ ਬਠਿੰਡਾ ਦੇ ਵਿਚ ਐੱਨਡੀਪੀਐੱਸ ਐਕਟ ਦੇ ਮਾਮਲੇ ਚ ਬੰਦ ਇੱਕ ਹਵਾਲਾਤੀ ਦੇ ਵੱਲੋਂ ਜੇਲ੍ਹ ਦੇ ਬੈਰਕ ਦੇ ਵਿਚ ਆਪਣੀ ਦਸਤਾਰ ਦੇ ਨਾਲ ਹੀ  ਫੰਦਾ ਬਣਾ ਕੇ ਖੁਦਕੁਸ਼ੀ ਕਰ ਲਈ.

ਜੇਲ੍ਹ ਚ  ਬੰਦ ਕੈਦੀ ਵੱਲੋਂ ਆਪਣੀ ਦਸਤਾਰ ਨਾਲ ਫਾਹਾ ਲੈ ਕੇ ਕੀਤੀ ਗਈ ਖੁਦਕੁਸ਼ੀ

ਗੋਬਿੰਦ ਸੈਣੀ/ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਦੇ ਵਿਚ ਐੱਨਡੀਪੀਐੱਸ ਐਕਟ ਦੇ ਮਾਮਲੇ ਚ ਬੰਦ ਇੱਕ ਹਵਾਲਾਤੀ ਦੇ ਵੱਲੋਂ ਜੇਲ੍ਹ ਦੇ ਬੈਰਕ ਦੇ ਵਿਚ ਆਪਣੀ ਦਸਤਾਰ ਦੇ ਨਾਲ ਹੀ  ਫੰਦਾ ਬਣਾ ਕੇ ਖੁਦਕੁਸ਼ੀ ਕਰ ਲਈ. ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ.  

ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਗਵਾਈ ਹੇਠ ਥਾਣਾ ਕੈਂਟ ਪੁਲਸ ਨੇ ਮ੍ਰਿਤਕ ਪਰਿਵਾਰ ਦੇ ਬਿਆਨ ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਸੌਂਪ ਦਿੱਤਾ। ਮ੍ਰਿਤਕ ਦੀ ਪਛਾਣ 38 ਸਾਲਾ ਰਾਮ ਸਰੂਪ ਵਾਸੀ ਨੱਥੂਵਾਲਾ ਜ਼ਿਲ੍ਹਾ ਅਲਵਰ ਰਾਜਸਥਾਨ ਦੇ ਤੌਰ ਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਵਾਲਾਤੀ ਨੂੰ ਥਾਣਾ ਸੰਗਤ ਪੁਲੀਸ ਨੇ ਨਸ਼ੀਲੀ ਗੋਲੀਆਂ ਸਣੇ 24 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ. ਉਸ ਤੋਂ ਬਾਅਦ ਉਹ ਜੇਲ੍ਹ ਦੀ ਚਾਰ ਨੰਬਰ ਬੈਰਕ ਵਿੱਚ ਬੰਦ ਸੀ ਉੱਥੇ ਹੀ ਉਸ ਨੇ ਖੁਦਕੁਸ਼ੀ ਕਰ ਲਈ. ਵਾਰਦਾਤ ਦਾ ਪਤਾ ਉਦੋਂ ਚੱਲਿਆ ਜਦੋਂ ਆਸ ਪਾਸ ਦੇ ਕੈਦੀਆਂ ਨੇ ਉਸਨੂੰ ਲਟਕੇ ਵੇਖਿਆ ਫਾਰਨ ਜੇਲ੍ਹ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਫਿਰ ਉਸ ਨੂੰ ਫੰਦੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ  ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

Trending news