ਜਿਹੜੀ ਬਿਮਾਰੀ ਕੋਰੋਨਾ ਲਈ ਸਭ ਤੋਂ ਵਧ ਖ਼ਤਰਨਾਕ ਉਸ ਬਿਮਾਰੀ ਦੇ ਮਰੀਜ਼ ਪੰਜਾਬ 'ਚ ਸਭ ਤੋਂ ਜ਼ਿਆਦਾ,ਹੁਣ ਤੱਕ 91% ਮੌਤ ਲਈ ਇਹ ਰੋਗ ਜ਼ਿੰਮੇਵਾਰ
Advertisement

ਜਿਹੜੀ ਬਿਮਾਰੀ ਕੋਰੋਨਾ ਲਈ ਸਭ ਤੋਂ ਵਧ ਖ਼ਤਰਨਾਕ ਉਸ ਬਿਮਾਰੀ ਦੇ ਮਰੀਜ਼ ਪੰਜਾਬ 'ਚ ਸਭ ਤੋਂ ਜ਼ਿਆਦਾ,ਹੁਣ ਤੱਕ 91% ਮੌਤ ਲਈ ਇਹ ਰੋਗ ਜ਼ਿੰਮੇਵਾਰ

ਪੰਜਾਬ ਵਿੱਚ 4,389 ਮਰੀਜ਼ਾਂ ਦੀ ਹੁਣ ਤੱਕ ਮੌਤ ਹੋਈ 

ਪੰਜਾਬ ਵਿੱਚ 4,389 ਮਰੀਜ਼ਾਂ ਦੀ ਹੁਣ ਤੱਕ ਮੌਤ ਹੋਈ

 

ਚੰਡੀਗੜ੍ਹ:  ਪੰਜਾਬ ਵਿੱਚ ਹੁਣ ਤੱਕ 4,389 ਮਰੀਜ਼ਾਂ ਦੀ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਜਿੰਨਾਂ ਵਿੱਚੋਂ 91 % ਲੋਕ ਅਜਿਹੇ ਨੇ ਜਿੰਨਾਂ ਨੂੰ ਸ਼ੂਗਰ,ਬਲੱਡ ਪਰੇਸ਼ਰ ਜਾਂ ਫਿਰ ਕਿਸੇ ਹੋਰ ਰੋਗ ਨਾਲ ਪੀੜਤ ਸਨ,ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰੇ ਦੇਸ਼ ਵਿੱਚੋਂ ਸਭ ਤੋਂ ਜਿਆਦਾ ਸ਼ੂਗਰ ਅਤੇ ਬਲੱਡ ਪਰੈਸ਼ਰ ਦੇ ਮਰੀਜ਼ ਪੰਜਾਬ ਵਿੱਚ ਨੇ,ਅੰਕੜਿਆਂ ਮੁਤਾਬਿਕ ਸੂਬੇ ਵਿੱਚ ਬਲੱਡ ਪਰੈਸ਼ਰ ਦੇ 35.7 ਫ਼ੀਸਦੀ ਮਰੀਜ਼ ਨੇ ਜਿੰਨਾਂ ਵਿੱਚ 41 ਫ਼ੀਸਦੀ ਪੁਰਸ਼ ਅਤੇ 25.4 ਫ਼ੀਸਦੀ ਮਹਿਲਾਵਾਂ ਨੇ,ਜਦਕਿ ਪੂਰੇ ਦੇਸ਼ ਦਾ ਔਸਤ 25.3 ਫ਼ੀਸਦੀ ਹੈ  

ਕੋਵਿਡ 19 'ਤੇ ਕੇਂਦਰ ਦੀ ਟੀਮ  ਵੀ ਪੰਜਾਬ ਦੀ ਇਸ ਚਿੰਤਾ ਤੋਂ ਜਾਣੂ ਹੈ,ਪੰਜਾਬ ਸਰਕਾਰ ਵੱਲੋਂ ਇੱਕ ਕੈਂਪੇਨਿੰਗ ਵੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਘੱਟ ਤੋਂ ਘੱਟ ਫੈਟ ਚੀਜ਼ਾ ਖਾਉ ਜਿਸ ਦੀ ਵਜ੍ਹਾਂ ਨਾਲ ਬਲੱਡ ਪਰੈਸ਼ਰ ਅਤੇ ਕੋਲੈਸਟ੍ਰੋਲ ਦੀ ਮਾਤਰਾ ਨਾ ਵਧੇ   

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਰੋਨਾ ਦੀ ਦੂਜੀ ਲਹਿਰ ਨੂੰ ਵੇਖ ਦੇ ਹੋਏ ਗਾਈਡ ਲਾਈਨ ਜਾਰੀ ਕੀਤੀਆਂ ਨੇ ਜਿਸ ਮੁਤਾਬਿਕ ਵਧ ਤੋਂ ਟੈਸਟ ਕਰਨ ਦੇ ਨਿਰਦੇਸ ਦਿੱਤੇ ਗਏ ਨੇ,
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮਾਹਿਰਾਂ ਨਾਲ ਗੱਲਬਾਤ ਤੋਂ ਬਾਅਦ ਦਾਅਵਾ ਕੀਤਾ ਸੀ ਕਿ 30 ਨਵੰਬਰ ਤੱਕ ਸੂਬੇ ਵਿੱਚ ਕੋਰੋਨਾ ਦੀ ਦੂਜੀ ਲਹਿਰ ਆ ਜਾਵੇਗੀ 

 ਪੰਜਾਬ ਸਰਕਾਰ ਵੱਲੋਂ ਚੁੱਕੇ ਗਏ  ਕਦਮ 

  ਸੰਪਰਕ ਟਰੇਸਿੰਗ ਦੀ ਗਿਣਤੀ ਵਧਾ ਕੇ 15 ਵਿਅਕਤੀਆਂ ਤੱਕ ਕਰ ਦਿੱਤੀ ਹੈ 
-  ਸੀ.ਟੀ. ਸਕੈਨ ਕਰਨ ਵਾਲੇ ਹਸਪਤਾਲਾਂ ਤੇ ਰੇਡੀਔਲੋਜੀ ਲੈਬਾਰੇਟਰੀਆਂ ਲਈ ਨਿਰਦੇਸ਼ ਕੋਰੋਨਾ ਵਾਇਰਸ ਦਾ ਸ਼ੱਕ ਪੈਣ 'ਤੇ, ਸੂਬਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਵੇ
- ਕੋਵਿਡ ਦੇ ਦੂਜੇ ਪੜਾਅ ਦੇ ਖਦਸ਼ਿਆਂ ਦੇ ਮੱਦੇਨਜ਼ਰ ਕੋਵਿਡ ਪ੍ਰਬੰਧਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਹਿੱਸੇ ਵਜੋਂ ਚੁੱਕੇ ਗਏ ਹਨ
-  ਸੂਬਾ ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਸ਼ਾਮਲ ਹੋਵੇਗੀ।
-  ਸਿਹਤ ਵਿਭਾਗ ਨੂੰ ਨਿਰਦੇਸ਼  ਆਰ.ਟੀ.-ਪੀ.ਸੀ.ਆਰ. ਨੂੰ ਲਾਜ਼ਮੀ ਕਰਾਰ ਦਿੱਤਾ ਜਾਵੇ 
- ਇਕ ਹੋਰ 'ਸੀਰੋ' ਸਰਵੇਖਣ ਕਰਵਾਉਣ ਦੇ ਹੁਕਮ ਦਿੱਤੇ
 - ਜ਼ਿਲ੍ਹਾ ਹਸਪਤਾਲਾਂ ਵਿਚ 24 ਘੰਟੇ 7 ਦਿਨ ਟੈਸਟਿੰਗ ਸੁਵਿਧਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ 
-  ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਬੁਖਾਰ/ਹੋਰ ਲੱਛਣਾਂ ਵਾਲੇ ਸਾਰੇ ਮਾਮਲਿਆਂ ਦੀ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਕੀਤੀ ਜਾਵੇ
-  ਫਲੂ ਕਾਰਨਰਾਂ ਵਿਚ ਆਉਣ ਵਾਲੇ ਸਮੂਹ ਮਰੀਜ਼ਾਂ ਦੀ ਵੀ ਆਰ.ਟੀ.-ਪੀ.ਸੀ.ਆਰ ਟੈਸਟਿੰਗ ਕੀਤੀ ਜਾਵੇ
-  ਵਾਕ-ਇਨ-ਟੈਸਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ 
-   ਵੈਕਸੀਨ ਮੌਜੂਦ ਹੋ ਜਾਣ 'ਤੇ ਵੰਡ ਨੂੰ ਯਕੀਨੀ ਬਣਾਉਣ ਲਈ ਸਿਹਤ ਕਾਮਿਆਂ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਸਮੇਤ ਹੋਰ ਲੋੜਵੰਦ ਵਰਗਾਂ ਨੂੰ ਪਹਿਲ ਦਿੱਤੀ ਜਾਵੇਗੀ
-  ਨਵੰਬਰ ਮਹੀਨੇ ਵਿੱਚ ਸਮਰਪਿਤ ਤੌਰ 'ਤੇ ਸਿਹਤ, ਪੁਲੀਸ, ਮਾਲ ਦੇ ਸਟਾਫ ਅਤੇ ਹੋਰ ਸਿਵਲੀਅਨ ਸਟਾਫ ਦੀ ਟੈਸਟਿੰਗ ਕਰਵਾਉਣ ਲਈ ਆਖਿਆ
-  ਸਰਕਾਰ ਨੇ ਕੋਵਿਡ ਰਿਸਪਾਂਸ ਲਈ ਪਹਿਲਾਂ ਹੀ ਲਗਪਗ 900 ਕਰੋੜ ਰੁਪਏ ਪ੍ਰਵਾਨ ਕਰ ਦਿੱਤੇ ਹਨ  
-  ਇਕ ਲੱਖ ਦੀ ਆਬਾਦੀ ਪਿੱਛੇ ਘੱਟੋ-ਘੱਟ 100 ਟੈਸਟਾਂ ਨਾਲ ਇਕ ਦਿਨ ਵਿੱਚ ਟੈਸਟਿੰਗ ਦੀ 

 

Trending news