ਕਿਸਾਨਾਂ ਦੀ ਸੁਰੱਖਿਆ ਲਈ ਕੈਪਟਨ ਦਿੱਲੀ ਸਰਹੱਦ 'ਤੇ ਭੇਜਣ ਪੰਜਾਬ ਪੁਲਿਸ,ਆਪ ਦੀ ਇਸ ਮੰਗ 'ਤੇ ਕਾਂਗਰਸ ਦੀ ਨਸੀਹਤ
Advertisement

ਕਿਸਾਨਾਂ ਦੀ ਸੁਰੱਖਿਆ ਲਈ ਕੈਪਟਨ ਦਿੱਲੀ ਸਰਹੱਦ 'ਤੇ ਭੇਜਣ ਪੰਜਾਬ ਪੁਲਿਸ,ਆਪ ਦੀ ਇਸ ਮੰਗ 'ਤੇ ਕਾਂਗਰਸ ਦੀ ਨਸੀਹਤ

ਪੰਜਾਬ ਆਪ ਦੇ ਸਹਿ ਪ੍ਰਭਾਰੀ ਰਾਗਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਨੂੰ ਲਿਖੀ ਚਿੱਠੀ

ਪੰਜਾਬ ਆਪ ਦੇ ਸਹਿ ਪ੍ਰਭਾਰੀ ਰਾਗਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਨੂੰ ਲਿਖੀ ਚਿੱਠੀ

ਦਿੱਲੀ  : ਸਿੰਘੂ ਸਰਹੱਦ ਅਤੇ ਟੀਕਰੀ ਸਰਹੱਦ 'ਤੇ ਕਿਸਾਨਾਂ ਦੀ ਸੁਰੱਖਿਆ ਲਈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵੱਡੀ ਮੰਗ ਕੀਤੀ ਹੈ, ਪੰਜਾਬ ਆਪ ਦੇ ਸਹਿ ਪ੍ਰਭਾਰੀ  ਰਾਘਵ ਚੱਢਾ ਨੇ ਸੀਐੱਮ ਕੈਪਟਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਬੀਜੇਪੀ ਦੇ ਵਰਕਰਾਂ ਵੱਲੋਂ  ਕਿਸਾਨਾਂ 'ਤੇ ਹੋ ਰਹੇ ਹਮਲਿਆਂ ਨੂੰ ਵੇਖ ਦੇ ਹੋਏ ਪੰਜਾਬ ਪੁਲਿਸ ਨੂੰ ਕਿਸਾਨਾਂ ਦੀ ਸੁਰੱਖਿਆ ਦੇ ਲਈ ਤੈਨਾਤ ਕੀਤਾ ਜਾਵੇ,ਸਿਰਫ਼ ਇੰਨਾਂ ਹੀ ਨਹੀਂ ਚੱਢਾ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਜਿਸ ਤਰ੍ਹਾਂ ਦਿੱਲੀ ਪੁਲਿਸ ਬੀਜੇਪੀ ਦੇ ਵਰਕਰਾਂ ਦਾ ਸਾਥ ਦੇਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਸ ਤੋਂ ਬਾਅਦ ਦਿੱਲੀ ਪੁਲਿਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ,ਉਧਰ ਕਾਂਗਰਸ ਵੱਲੋਂ ਵਿਧਾਇਕ ਰਾਜਕੁਮਾਰ ਵੇਰਕਾ ਨੇ ਰਾਗਵ ਚੱਢਾ ਨੂੰ ਜਵਾਬ ਦਿੱਤਾ ਹੈ 

 

ਵੇਰਕਾ ਦਾ ਰਾਗਵ ਚੱਢਾ ਨੂੰ ਜਵਾਬ 

ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਿਰਫ਼ 72 ਘੰਟੇ ਤੱਕ ਸੁਰੱਖਿਆ ਦੇ ਸਕਦੀ ਹੈ ਉਸ ਤੋਂ ਬਾਅਦ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈਣੀ ਹੁੰਦੀ ਹੈ,ਤਾਂ ਰਾਗਵ ਚੱਢਾ ਨੇ ਕਿਹਾ ਹੈ ਪਹਿਲਾਂ 72 ਘੰਟੇ ਦੇ ਲਈ ਪੰਜਾਬ ਪੁਲਿਸ ਸੁਰੱਖਿਆ ਦੇਵੇ ਅਤੇ ਫਿਰ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਲਈ ਜਾਵੇ,ਇਸ ਦੇ ਜਵਾਬ ਵਿੱਚ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਕਿਉਂ ਨਹੀਂ ਦਿੱਲੀ ਪੁਲਿਸ ਤੋਂ ਸੁਰੱਖਿਆ ਮੰਗ ਦੇ ਨੇ, ਸਿਰਫ਼ ਇੰਨਾਂ ਹੀ ਨਹੀਂ ਰਾਜਕੁਮਾਰ ਵੇਰਕਾ ਨੇ ਕੇਜਰੀਵਾਲ ਨੂੰ ਕੇਂਦਰ ਦੀ ਬੀ ਟੀਮ ਦੱਸਿਆ ਹੈ 

29 ਜਨਵਰੀ ਨੂੰ ਦਿੱਲੀ ਦੀ ਸਿੰਘੂ ਸਰਹੱਦ 'ਤੇ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਦੌਰਾਨ ਦੋਵਾਂ ਪਾਸੇ ਤੋਂ ਪੱਥਰਬਾਜ਼ੀ ਸ਼ੁਰੂ ਹੋ ਗਈ,ਇਸ ਦੌਰਾਨ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ, ਇਸ ਵਾਰਦਾਤ ਤੋਂ ਬਾਅਦ ਪੰਜਾਬ ਤੋਂ ਲੈਕੇ ਦਿੱਲੀ ਤੱਕ ਦੀ ਸਿਆਸਤ ਭੱਖ ਗਈ ਸੀ, ਮੁੱਖ ਮੰਤਰੀ ਕੈਪਟਨ ਨੇ ਜਾਂਚ ਦੀ ਮੰਗ ਕੀਤੀ ਸੀ  

 

 

Trending news