ਉਦਘਾਟਨ ਕਰਨ ਪਹੁੰਚਿਆਂ ਪੰਜਾਬ ਬੀਜੇਪੀ ਦਾ ਇਹ MP ਬੇਰੰਗ ਪਰਤਿਆਂ,ਖੇਤੀ ਕਾਨੂੰਨ ਖਿਲਾਫ਼ ਵੱਡੀ ਗਿਣਤੀ ਲੋਕਾਂ ਨੇ ਘੇਰਿਆ,ਦਿੱਤੀ ਨਸੀਹਤ

ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਪਾਰਕ ਵਿੱਚ ਓਪਨ ਜਿੰਮ ਦਾ ਉਦਘਾਟਨ ਕਰਨ ਪਹੁੰਚੇ ਸਨ 

ਉਦਘਾਟਨ ਕਰਨ ਪਹੁੰਚਿਆਂ ਪੰਜਾਬ ਬੀਜੇਪੀ ਦਾ ਇਹ MP ਬੇਰੰਗ ਪਰਤਿਆਂ,ਖੇਤੀ ਕਾਨੂੰਨ ਖਿਲਾਫ਼ ਵੱਡੀ ਗਿਣਤੀ ਲੋਕਾਂ ਨੇ ਘੇਰਿਆ,ਦਿੱਤੀ ਨਸੀਹਤ
ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਪਾਰਕ ਵਿੱਚ ਓਪਨ ਜਿੰਮ ਦਾ ਉਦਘਾਟਨ ਕਰਨ ਪਹੁੰਚੇ ਸਨ

ਤਪਿਨ ਮਲਹੋਤਰਾ/ਅੰਮ੍ਰਿਤਸਰ : ਖੇਤੀ ਕਾਨੂੰਨਾਂ ਦਾ ਵਿਰੋਧ ਇਸ ਵੇਲੇ ਸਿਖ਼ਰਾਂ ਉੱਤੇ ਹੈ। ਜਿੱਥੇ ਕਿਸਾਨ ਘਰ-ਬਾਰ ਛੱਡੀ ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਹਨ। ਉੱਥੇ ਹੀ ਪੰਜਾਬ ਵਿੱਚ ਬੈਠੇ ਅੰਨਦਾਤੇ ਨੇ ਵੀ ਬਖੂਬੀ ਮੋਰਚੇ ਸਾਂਭੇ ਹੋਏ ਹਨ। ਸੰਘਰਸ਼ਸ਼ੀਲ ਕਿਸਾਨ ਹੀ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰਾਂ ਨੇ ਵੀ ਪੂਰੀ ਜ਼ੋਰ ਲਾ ਰੱਖਿਆ ਹੈ,ਜ਼ਾਹਿਰ ਤੌਰ 'ਤੇ ਇਸ ਦੀ ਗਾਜ ਪੰਜਾਬ ਭਾਜਪਾ ਦੇ ਆਗੂਆਂ ਉੱਤੇ ਡਿੱਗ ਦੀ ਨਜ਼ਰ ਆ ਰਹੀ ਹੈ, ਇਸੇ ਲੜੀ ਵਿੱਚ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਕਿਸਾਨਾਂ ਦੇ ਇਸ ਰੋਹ ਦਾ ਸ਼ਿਕਾਰ ਹੋਏ।

ਨਹੀਂ ਕਰਨ ਦਿੱਤਾ ਗਿਆ ਉਦਘਾਟਨ

ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਦੇ ਜ਼ੋਨ ਨੰਬਰ ਪੰਜ ਦੀ ਪਾਰਕ ਵਿੱਚ ਓਪਨ ਜਿੰਮ ਬਣਾਇਆ ਗਿਆ ਹੈ। ਇਸੇ ਜਿੰਮ ਦਾ ਉਦਘਾਟਨ ਕਰਨ ਆਏ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਇਲਾਕਾ ਵਾਸੀਆਂ ਦੇ ਵਿਰੋਧ ਕਾਰਨ ਬੇਰੰਗ ਮੁੜਨਾ ਪਿਆ,ਇਸ ਮੌਕੇ ਇਲਾਕਾ ਵਾਸੀਆਂ ਨੇ ਵਿਰੋਧ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਰੋਧ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਗਿਆ ਅਤੇ ਲੋਕਾਂ ਦੇ ਵਿਰੋਧ ਕਾਰਨ ਐੱਮਪੀ ਸ਼ਵੇਤ ਮਲਿਕ ਨੂੰ ਜਿੰਮ ਦਾ ਉਦਘਾਟਨ ਕੀਤੇ ਬਗੈਰ ਹੀ ਵਾਪਸ ਮੁੜਨਾ ਪਿਆ

ਲੋਕਾਂ ਨੇ ਦਿੱਤੀ ਨਸੀਹਤ 

ਲੋਕਾਂ ਦਾ ਕਹਿਣਾ ਸੀ ਕਿ ਭਾਜਪਾ ਦੀ ਕੇਂਦਰ ਸਰਕਾਰ ਕਰਕੇ ਹੀ ਕਿਸਾਨ ਹੱਡ ਚੀਰਵੀਆਂ ਰਾਤਾਂ ਵਿੱਚ ਦਿੱਲੀ ਦੀਆਂ ਸੜਕਾਂ ਉੱਤੇ ਸੌਣ ਲਈ ਮਜ਼ਬੂਰ ਹਨ। ਇਸ ਕਰਕੇ ਭਾਜਪਾ ਆਗੂਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਅਸੀਂ ਕਰ ਵੀ ਰਹੇ ਹਾਂ।

ਪਹਿਲਾਂ 3 ਵਾਰ ਘਿਰੇ ਸਨ ਸ਼ਵੇਤ ਮਲਿਕ

ਹਾਲਾਂਕਿ ਦੂਜੇ ਪਾਸੇ ਵਿਰੋਧ ਦੀ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਉੱਤੇ ਪਹੁੰਚ ਗਈ। ਇਸ ਦੌਰਾਨ ਕਾਫ਼ੀ ਧੱਕਾ-ਮੁੱਕੀ ਵੀ ਹੋਈ। ਪਰ ਅਖ਼ੀਰ ਲੋਕ ਆਪਣੀ ਪੁਗਾਉਣ ਵਿੱਚ ਕਾਮਯਾਬ ਹੋ ਹੀ ਗਏ,ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਸ਼ਵੇਤ ਮਲਿਕ ਨਿਗਰ ਚੋਣਾਂ ਨੂੰ ਲੈਕੇ ਮੀਟਿੰਗ ਕਰਨ ਪਹੁੰਚੇ ਸਨ ਤਾਂ ਵੀ ਕਿਸਾਨਾਂ ਨੇ ਉਨ੍ਹਾਂ ਨੂੰ ਘੇਰਿਆ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਬੀਜੇਪੀ ਦੇ ਨਵੇਂ ਦਫ਼ਤਰ ਦਾ ਨੀਂਹ ਪੱਥਰ ਰੱਖਣ ਵੇਲੇ ਵੀ ਸ਼ਵੇਤ ਮਲਿਕ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ