ਪੰਜਾਬ ਸਿੱਖਿਆ ਬੋਰਡ ਨੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ!
Advertisement

ਪੰਜਾਬ ਸਿੱਖਿਆ ਬੋਰਡ ਨੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ!

ਪੰਜਾਬ ਦੇ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ ਚੰਗੀ ਖਬਰ ਹੈ. ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ

ਪੰਜਾਬ ਸਿੱਖਿਆ ਬੋਰਡ ਨੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ!

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ :​ ਪੰਜਾਬ ਦੇ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ ਚੰਗੀ ਖਬਰ ਹੈ. ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ .

ਇਸ ਬਾਬਤ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਸਰਕਾਰ ਨੇ ਬੱਚਿਆਂ ਦੇ ਮਾਤਾ ਪਿਤਾ ਅਤੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਵਿੱਚ ਵੇਖਦੇ ਹੋਏ ਇਹ ਫੈਸਲਾ ਲਿਆ ਹੈ. ਕਿਉਂਕਿ ਬਿਨਾਂ ਪ੍ਰੀਖਿਆਵਾਂ ਦੇ ਬੱਚੇ ਇਸ ਕਰਕੇ ਦੁਬਿਧਾ ਵਿੱਚ ਸਨ ਕਿ ਉਹ ਅੱਗੇ ਦਾਖਲਾ ਕਿਵੇਂ ਲੈਣਗੇ  ਅਜਿਹੇ ਵਿੱਚ ਪਰੀਖਿਆ ਹੋਵੇਗੀ  ਜਾਂ ਨਹੀਂ ਇਸ ਬਾਰੇ ਐਲਾਨ ਕਰਨਾ ਜ਼ਰੂਰੀ ਸੀ. ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਸੀਬੀਐੱਸਈ ਦਾ ਫਾਰਮੂਲਾ ਅਪਣਾਏਗਾ. ਰਿਜ਼ਲਟ ਸੀਬੀਐੱਸਈ ਪੈਟਰਨ  ਉੱਤੇ ਆਧਾਰਿਤ ਹੋਵੇਗਾ. ਇਸ ਫੈਸਲੇ ਦੇ ਨਾਲ ਸਾਢੇ ਤਿੰਨ ਲੱਖ ਵਿਦਿਆਰਥੀਆਂ ਨੂੰ ਹਾਈ ਜਮਾਤ ਵਿੱਚ ਦਾਖ਼ਲਾ ਲੈਣ ਵਿੱਚ ਆਸਾਨੀ ਹੋਵੇਗੀ.

  ਜਾਣਕਾਰੀ ਦੇ ਮੁਤਾਬਿਕ 31 ਜੁਲਾਈ ਤੋਂ ਪਹਿਲਾਂ ਹੀ ਪ੍ਰੀਖਿਆ ਦਾ ਰਿਜ਼ਲਟ ਐਲਾਨ ਦਿੱਤਾ ਜਾਏਗਾ ਜੋ ਵਿਦਿਆਰਥੀ ਇਸ ਰਿਜ਼ਲਟ ਦੇ ਨਾਲ ਸੰਤੁਸ਼ਟ ਨਹੀਂ ਹੋਣਗੇ. ਉਨ੍ਹਾਂ ਦੇ ਪੇਪਰ ਕੋਰੋਨਾ ਨਾਲ ਹਾਲਾਤ ਸੁਧਰਨ ਤੋਂ ਬਾਅਦ ਦੁਬਾਰਾ ਲਏ ਜਾ ਸਕਦੇ ਹਨ. ਦੱਸ ਦੇਈਏ ਕਿ ਸੀਬੀਐੱਸਈ ਦੇ ਵੱਲੋਂ ਇਸ ਵਾਰ ਬਾਰ੍ਹਵੀਂ ਦਾ ਰਿਜ਼ਲਟ 30:30:40 ਦੇ ਫਾਰਮੂਲੇ ਨਾਲ ਕੱਢਿਆ ਜਾਣਾ ਹੈ ਅਤੇ ਹੁਣ ਪੰਜਾਬ ਬੋਰਡ ਵੀ ਇਸੇ ਤਰ੍ਹਾਂ ਆਪਣਾ ਰਿਜ਼ਲਟ ਕੱਢੇਗਾ.

Trending news