ਨਿਤਿਕਾ ਮਹੇਸ਼ਵਰੀ/ਅਨਮੋਲ ਗੁਲਾਟੀ/ਚੰਡੀਗੜ੍ਹ : ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕੈਪਟਨ ਸਰਕਾਰ ਦਾ ਅਖੀਰਲਾ ਬਜਟ ਪੇਸ਼ ਕਰਦੇ ਹੋਏ ਕਿਸਾਨ ਕਰਜ਼ ਮੁਆਫ਼ੀ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ, ਪਿਛਲੇ ਇੱਕ ਸਾਲ ਤੋਂ ਕਰਜ਼ ਮੁਆਫੀ ਰੁਕੀ ਹੋਈ ਸੀ, ਪਰ ਇਸ ਸਾਲ ਤੋਂ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ
1 ਸਾਲ ਵਿੱਚ ਇੰਨੇ ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼
ਖ਼ਜ਼ਾਨਾ ਮੰਤਰੀ ਨੇ ਦੱਸਿਆ ਹੈ ਕਿ ਇਸ ਸਾਲ 1 ਲੱਖ 13 ਲੱਖ ਕਿਸਾਨਾਂ ਦਾ 1,186 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਇਸ ਤੋਂ ਇਲਾਵਾ ਜਿੰਨਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ ਉਨ੍ਹਾਂ ਦਾ 526 ਕਰੋੜ ਲੋਨ ਮੁਆਫ਼ ਕੀਤਾ ਜਾਵੇਗਾ ਖ਼ਜ਼ਾਨਾ ਮੰਤਰ ਨੇ ਜਾਣਕਾਰੀ ਦਿੱਤੀ ਕੀ ਕੈਪਟਨ ਸਰਕਾਰ ਵੱਲੋਂ 5 ਸਾਲਾਂ ਵਿੱਚ ਫਸਲੀ ਕਰਜ਼ਾ ਮੁਆਫ਼ੀ ਸਕੀਮ ਦੇ ਤਹਿਤ 5 ਲੱਖ 83 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ, ਇਸ ਸਕੀਮ ਅਧੀਨ 4,624 ਕਰੋੜ ਦਾ ਕਰਜ਼ਾ ਹੁਣ ਤੱਕ ਮੁਆਫ ਕੀਤਾ ਗਿਆ ਹੈ ਜਿਸ ਵਿੱਚ 3 ਲੱਖ 19 ਹਜ਼ਾਰ ਹਾਸ਼ੀਆ ਗ੍ਰਸਤ ਕਿਸਾਨ ਨੇ ਜਦਕਿ 1 ਲੱਖ 26 ਹਜ਼ਾਰ ਛੋਟੇ ਕਿਸਾਨ ਦਾ 2,707 ਕਰੋੜ ਦੀ ਕਰਜ਼ਾ ਸਹਿਕਾਰੀ ਬੈਂਕਾ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ
ਬਾਗਬਾਨੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ
ਕਣਕ ਅਤੇ ਝੋਨੇ ਦੇ ਚੱਕਰ 'ਤੇ ਨਿਰਭਰਤਾ ਘਟਾਉਣ ਦੇ ਲਈ ਫਸਲੀ ਚੱਕਰ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਸਰਕਾਰ ਨੇ 2021-22 ਵਿੱਚ 361 ਕਰੋੜ ਰਾਖਵੇਂਕਰਨ ਦਾ ਪਸਤਾਵ ਰੱਖਿਆ ਹੈ
ਪਰਾਲੀ ਲਈ ਫੰਡ ਰੱਖਿਆ ਗਿਆ
ਪਰਾਲੀ ਸਾੜਨ ਨੂੰ ਰੋਕਣ ਦੇ ਲਈ 40 ਕਰੋੜ ਰੱਖੇ ਗਏ ਨੇ, ਖ਼ਜ਼ਾਨਾ ਮੰਤਰੀ ਨੇ ਦੱਸਿਆ ਰਹਿੰਦੇ ਖੂੰਹਦ ਪ੍ਰਬੰਧਨ ਅਧੀਨ ਕੁੱਲ 50,815 ਰਹਿੰਦ ਖੂੰਹਦ ਪ੍ਰਬੰਧਨ ਮਸ਼ੀਨਾਂ ਵਿਅਕਤੀਗਤ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਮਹੁੱਈਆ ਕਰਵਾਇਆਂ ਗਈਆ ਨੇ
ਗੰਨਾ ਕਿਸਾਨਾਂ ਲਈ ਐਲਾਨ
ਸਾਲ 2021-22 ਦੇ ਲਈ ਰਾਜ ਦੇ ਗੰਨਾ ਕਿਸਾਨਾਂ ਨੂੰ ਸਹਾਇਤਾ ਪ੍ਰਧਾਨ ਕਰਨ ਦੇ ਲਈ 300 ਕਰੋੜ ਰੱਖੇ ਗਏ ਨੇ, ਜਦੋਂ ਕੀ ਗੁਰਦਾਸਪੁਰ,ਬਟਾਲਾ ਦੀਆਂ ਖੰਡ ਮਿੱਲਾਂ ਦੇ ਨਵੀਨੀਕਰਨ ਅਤੇ ਵਿਸਥਾਰ ਲਈ 60 ਕਰੋੜ ਦੀ ਰਾਸ਼ੀ ਰਾਖਵੀਂ ਕੀਤੀ ਗਈ ਹੈ