ਕੈਪਟਨ ਸਰਕਾਰ ਵੱਲੋਂ ਬਜਟ 'ਚ ਮਹਿਲਾਵਾਂ ਤੇ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ,ਪੂਰੇ ਪ੍ਰਦੇਸ਼ 'ਚ ਕਰ ਸਕਣਗੇ ਫ੍ਰੀ ਸਫ਼ਰ
Advertisement

ਕੈਪਟਨ ਸਰਕਾਰ ਵੱਲੋਂ ਬਜਟ 'ਚ ਮਹਿਲਾਵਾਂ ਤੇ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ,ਪੂਰੇ ਪ੍ਰਦੇਸ਼ 'ਚ ਕਰ ਸਕਣਗੇ ਫ੍ਰੀ ਸਫ਼ਰ

ਪੰਜਾਬ ਸਰਕਾਰ ਦਾ 2021-22 ਦਾ ਬਜਟ

ਪੰਜਾਬ ਸਰਕਾਰ ਦਾ 2021-22 ਦਾ ਬਜਟ

ਨਿਤਿਕਾ ਮਹੇਸ਼ਵਰੀ/ਅਨਮੋਲ ਗੁਲਾਟੀ/ਚੰਡੀਗੜ੍ਹ :    ਮਹਿਲਾ ਦਿਹਾੜੇ 'ਤੇ ਕੈਪਟਨ ਸਰਕਾਰ ਨੇ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ, ਬਜਟ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਐਲਾਨ ਕੀਤਾ ਹੈ ਕਿ ਮਹਿਲਾਵਾਂ   ਹੁਣ ਸਰਕਾਰੀ ਬੱਸਾਂ ਵਿੱਚ ਫ੍ਰੀ ਵਿੱਚ ਸਫ਼ਰ ਕਰ ਸਕਣਗੇ, ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਵੀ ਫ੍ਰੀ ਸਫ਼ਰ ਦਾ ਬਜਟ ਵਿੱਚ ਐਲਾਨ ਕੀਤਾ ਗਿਆ ਹੈ, ਮਹਿਲਾਵਾਂ ਦੇ ਲਈ 7 ਹੋਸਟਲ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਇਹ ਹੋਸਟਲ ਜਲੰਧਰ,ਲੁਧਿਆਣਾ,ਪਟਿਆਲਾ, ਮੋਹਾਲੀ,ਮਾਨਸਾ ਅਤੇ ਬਠਿੰਡਾ ਵਿੱਚ ਬਣਾਏ ਜਾਣਗੇ, ਬਜਟ ਵਿੱਚ ਸਰਕਾਰ ਨੇ ਬੁਢਾਪਾ ਪੈਨਸ਼ਨ ਅਤੇ ਅਸ਼ੀਰਵਾਦ ਸਕੀਮ ਵੀ ਡਬਲ ਕਰ ਦਿੱਤੀ ਹੈ ਅਤੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ਇਹ ਹੈ  ਕਿ ਇਸੇ ਸਾਲ ਤੋਂ 6ਵਾਂ ਤਨਖ਼ਾਹ ਕਮਿਸ਼ਨ ਪੰਜਾਬ ਵਿੱਚ ਲਾਗੂ ਹੋਣ ਜਾ ਰਿਹਾ ਹੈ 

ਬਜਟ ਵਿੱਚ ਹੋਰ ਅਹਿਮ ਐਲਾਨ

  - ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਤੇ ਵਿਦਿਆਰਥੀਆਂ  ਲਈ ਸਫ਼ਰ ਫ੍ਰੀ ਕਰਨ ਦਾ ਐਲਾਨ 
- ਬੁਢਾਪਾ ਪੈਨਸ਼ਨ 750 ਰੁਪਏ ਤੋਂ 1500 ਰੁਪਏ ਕੀਤੀ ਗਈ
- ਅਸ਼ੀਰਵਾਦ ਸਕੀਮ 21000 ਤੋਂ 51000 ਕੀਤੀ ਗਈ-
- ਵਿਦਵਾ, ਯਤੀਮ, ਪੈਨਸ਼ਨ 750 ਤੋਂ ਵਧਾ ਕੇ 1500 ਕਰ ਦਿੱਤੀਆਂ ਗਈਆਂ ਨੇ
- ਅਜ਼ਾਦੀ ਘੁਲਾਟਿਆਂ ਦੀ  330 ਯੂਨਿਟ ਫ੍ਰੀ ਬਿਜਲੀ ਦੇਣ ਦਾ ਫੈਸਲਾ  
- 200 ਯੂਨਿਟ   BC ਅਤੇ -SC BPL ਨੂੰ ਦੇਣ ਦਾ ਫ਼ੈਸਲਾ  
- ਪੰਜਾਬ ਸਾਹਿਤ ਰਤਨ ਅਵਾਰਡ ਦਾ ਇਨਾਮ ਵਧਾ ਕੇ  10 ਤੋਂ 20 ਲੱਖ ਕੀਤਾ ਗਿਆ   
- ਸਰਵੋਤਮ ਪੁਸਤਕ ਦੇ ਲਈ  ਇਨਾਮ 21 ਹਜ਼ਾਰ ਤੋਂ ਵਧਾ ਕੇ  31 ਹਜ਼ਾਰ ਕੀਤਾ ਗਿਆ 
- ਲੇਖਕ ਪੈਨਸ਼ਨ   5000 ਤੋਂ ਵਧਾ ਕੇ15000
- ਲੇਖਕ ਪਰਿਵਾਰ ਦੀ ਪੈਨਸ਼ਨ  2500 ਤੋਂ ਵਧਾ ਕੇ 15000 ਕਰ ਦਿੱਤੀ ਗਈ  
-2021-22 'ਚ ਸਮਾਰਟ ਫੋਨ ਦੇ ਲਈ 100 ਕਰੋੜ ਖਰਚੇ ਜਾਣਗੇ
- 2021-22 ਪੰਜਾਬ ਸਰਕਾਰ 1,13 ਲੱਖ ਕਿਸਾਨਾਂ ਦਾ 1,186 ਕਰੋੜ ਲੋਨ ਮੁਆਫ਼ ਕਰੇਗੀ
- ਜਿੰਨਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ ਉਨ੍ਹਾਂ ਦਾ  526 ਕਰੋੜ ਲੋਨ ਮੁਆਫ਼ ਕੀਤਾ ਜਾਵੇਗਾ 
- ਪਰਾਲੀ ਦੇ ਹੱਲ ਲਈ ਸਰਕਾਰ ਨੇ 40 ਕਰੋੜ ਰੱਖੇ
- 31 ਮਾਰਚ ਤੋਂ ਪਹਿਲਾਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ
- 1 ਜੁਲਾਈ ਤੋਂ ਲਾਗੂ ਹੋਵੇਗਾ 6ਵਾਂ ਤਨਖ਼ਾਹ ਕਮਿਸ਼ਨ  
- ਮੁਲਾਜ਼ਮਾਂ ਨੂੰ Arrears ਕਿਸ਼ਤਾ 'ਤੇ ਦਿੱਤਾ ਜਾਵੇਗਾ   
- ਹਰ ਜ਼ਿਲ੍ਹੇ ਵਿੱਚ ਇਨਵੈਸਟਮੈਂਟ ਬਿਊਰੋ ਬਣਾਇਆ ਜਾਵੇਗਾ 
- ਪਹਿਲੇ ਗੇੜ੍ਹ ਵਿੱਚ ਅੰਮ੍ਰਿਤਸਰ, ਜਲੰਧਰ,ਲੁਧਿਆਣਾ, ਮੁਹਾਲੀ, ਪਟਿਆਲਾ, ਬਠਿੰਡਾ ਵਿੱਚ ਬਣਾਇਆ ਜਾਵੇਗਾ  
- ਸਿਹਤ ਤੇ ਪਰਿਵਾਰ ਭਲਾਈ ਲਈ 3822 ਕਰੋੜ ਰੁਪਏ
- 1060 ਕਰੋੜ ਰੁਪਏ ਸਿਹਤ ਮਿਸ਼ਨ ਤਹਿਤ ਰੱਖੇ ਗਏ
- ਆਯੂਸ਼ਮਾਨ ਭਾਰਤ-ਸਰਬੱਤ ਯੋਜਨਾ ਤਹਿਤ 324 ਕਰੋੜ ਰੁਪਏ ਰੱਖੇ ਗਏ 

 

 

Trending news