ਪੰਜਾਬ ਦੇ ਪ੍ਰਾਈਵੇਟ ਬੱਸ ਮਾਲਿਕ ਅਤੇ ਯਾਤਰੀਆਂ ਨਾਲ ਜੁੜੀ ਇਹ ਵੱਡੀ ਖ਼ਬਰ ਜ਼ਰੂਰ ਜਾਣੋ
Advertisement

ਪੰਜਾਬ ਦੇ ਪ੍ਰਾਈਵੇਟ ਬੱਸ ਮਾਲਿਕ ਅਤੇ ਯਾਤਰੀਆਂ ਨਾਲ ਜੁੜੀ ਇਹ ਵੱਡੀ ਖ਼ਬਰ ਜ਼ਰੂਰ ਜਾਣੋ

ਟਰਾਂਸਪੋਰਟ ਮੰਤਰੀ ਨੇ ਕਿਰਾਏ ਨੂੰ ਲੈਕੇ ਵੱਡੇ ਸੰਕੇਤ ਦਿੱਤੇ ਨੇ 

ਟਰਾਂਸਪੋਰਟ ਮੰਤਰੀ ਨੇ ਕਿਰਾਏ ਨੂੰ ਲੈਕੇ ਵੱਡੇ ਸੰਕੇਤ ਦਿੱਤੇ ਨੇ

ਕੁਲਵੀਰ ਦੀਵਾਨ/ਚੰਡੀਗੜ੍ਹ : ਲੌਕਡਾਊਨ ਦੌਰਾਨ ਪੰਜਾਬ ਦੀ ਬੱਸ ਸੇਵਾ ਪੂਰੀ ਤਰ੍ਹਾਂ ਨਾਲ ਠੱਪ ਪਈ ਸੀ, ਪਹਿਲਾਂ ਤੋਂ ਘਾਟੇ ਵਿੱਚ ਚੱਲ ਰਿਹਾ ਪੰਜਾਬ ਟਰਾਂਸਪੋਰਟ ਮਹਿਕਮੇ 'ਤੇ ਲੌਕਡਾਊਨ ਦੀ ਵੱਡੀ ਮਾਰ ਵੇਖਣ ਨੂੰ ਮਿਲੀ ਸੀ,ਲੌਕਡਾਊਨ ਨਾਲ ਸਿਰਫ਼ ਸਰਕਾਰੀ ਬੱਸ ਸੇਵਾ ਨੂੰ ਘਾਟਾ ਨਹੀਂ ਪਿਆ ਸੀ ਬਲਕਿ ਪ੍ਰਾਈਵੇਟ ਆਪਰੇਟਰਾਂ ਦੀ ਵੀ ਬੁਰਾ ਹਾਲ ਹੋ ਗਿਆ ਸੀ,ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਬੱਸਾਂ ਦੇ ਕਿਰਾਏ ਅਤੇ ਪ੍ਰਾਈਵੇਟ ਬੱਸਾਂ ਦੇ ਟੈਕਸ ਨੂੰ ਲੈਕੇ ਵੱਡੇ ਐਲਾਨ ਦੇ ਸੰਕੇਤ ਦਿੱਤੇ ਨੇ ਜਿਸ 'ਤੇ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਫ਼ੈਸਲਾ ਕਰੇਗੀ 

ਕਿਰਾਏ 'ਤੇ ਇਹ ਕਰ ਰਹੀ ਵਿਚਾਰ 

ਪੈਟਰੋਲ ਅਤੇ ਡੀਜ਼ਲ ਦੀ ਵਧ ਰਹੀਆਂ ਕੀਮਤਾਂ ਅਤੇ ਬੱਸਾਂ ਵਿੱਚ ਸਿਰਫ਼ 50 ਫ਼ੀਸਦੀ ਸਵਾਰੀਆਂ ਨਾਲ ਚੱਲ ਰਹੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਕਾਫ਼ੀ ਘਾਟਾ ਝੱਲਨਾ ਪੈ ਰਿਹਾ ਹੈ, ਪਰ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਸਾਫ਼ ਕਰ ਦਿੱਤਾ ਹੈ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਰਾਏ ਵਿੱਚ ਵੱਡਾ ਵਾਧਾ ਕਰਨ ਦੇ ਹੱਕ ਨਹੀਂ ਨੇ ਕਿਉਂਕਿ ਪੰਜਾਬ ਸਰਕਾਰ ਜਨਤਾ ਦੇ ਸਿਰ 'ਤੇ ਬੋਝ ਨਹੀਂ ਪਾਉਣਾ ਚਾਉਂਦੀ ਹੈ ਪਰ ਟਰਾਂਸਪੋਰਟ ਮੰਤਰੀ ਨੇ ਇਹ ਸੰਕੇਤ ਜ਼ਰੂਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੱਸਾਂ ਦੇ ਕਿਰਾਏ ਵਿੱਚ ਮਾਮੂਲੀ ਵਾਧਾ ਜ਼ਰੂਰ ਕੀਤਾ ਜਾ ਸਕਦਾ ਹੈ,ਟਰਾਂਸਪੋਰਟ ਵਿਭਾਗ ਵਿੱਚ ਘਾਟੇ ਦੀ ਵਜ੍ਹਾਂ ਕਰ ਕੇ ਹੀ ਸਰਕਾਰ ਨੇ PRTC ਦੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 25 ਫ਼ੀਸਦੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਸੀ 

ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਮਿਲ ਸਕਦੀ ਹੈ ਰਾਹਤ 

ਲੌਕਡਾਊਨ ਦੌਰਾਨ ਪ੍ਰਾਈਵੇਟ ਬੱਸ ਸੇਵਾ ਵੀ ਪੂਰੀ ਤਰ੍ਹਾਂ ਨਾਲ ਠੱਪ ਰਹੀ ਜਿਸ ਦੀ ਵਜ੍ਹਾਂ ਕਰਕੇ ਪ੍ਰਾਈਵੇਟ ਬੱਸ ਮਾਲਿਕ ਸਰਕਾਰ ਤੋਂ 3 ਮਹੀਨੇ ਦਾ ਟੈਕਸ ਮਾਫ਼ ਕਰਨ ਦੀ ਮੰਗ ਕਰੇ ਸਨ, ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਅੰਦਰ ਟੈਕਸ ਮਾਫ਼ੀ ਨੂੰ ਲੈਕੇ ਪ੍ਰਾਈਵੇਟ ਆਪਰੇਟਰਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ,ਸਰਕਾਰ ਪ੍ਰਾਈਵੇਟ  ਆਪਰੇਟਰਾਂ ਦਾ ਟੈਕਸ ਮਾਫ਼ ਕਰਨ ਦੇ ਵਿਚਾਰ ਕਰ ਰਹੀ ਹੈ ਜਿਸ ਦਾ ਜਲਦ ਐਲਾਨ ਹੋ ਸਕਦਾ ਹੈ   

 

 

 

 

Trending news