ਇਸ ਤਰੀਕ ਤੋਂ ਪੰਜਾਬ ਵਿੱਚ ਮੁੜ ਸ਼ੁਰੂ ਹੋ ਸਕਦੀਆਂ ਨੇ ਬੱਸ ਸੇਵਾਵਾਂ,ਯਾਤਰੀਆਂ ਦੀ ਜੇਬ 'ਤੇ ਪੈ ਸਕਦਾ ਹੈ ਵਾਧੂ ਭਾਰ
Advertisement

ਇਸ ਤਰੀਕ ਤੋਂ ਪੰਜਾਬ ਵਿੱਚ ਮੁੜ ਸ਼ੁਰੂ ਹੋ ਸਕਦੀਆਂ ਨੇ ਬੱਸ ਸੇਵਾਵਾਂ,ਯਾਤਰੀਆਂ ਦੀ ਜੇਬ 'ਤੇ ਪੈ ਸਕਦਾ ਹੈ ਵਾਧੂ ਭਾਰ

 ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕੀ ਬੁੱਧਵਾਰ ਤੋਂ ਪੰਜਾਬ ਵਿੱਚ ਬੱਸ ਸੇਵਾ ਸ਼ੁਰੂ ਹੋ ਸਕਦੀ ਹੈ 

  ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕੀ ਬੁੱਧਵਾਰ ਤੋਂ ਪੰਜਾਬ ਵਿੱਚ ਬੱਸ ਸੇਵਾ ਸ਼ੁਰੂ ਹੋ ਸਕਦੀ ਹੈ

 ਕੁਲਵੀਰ ਦੀਵਾਨ/ ਚੰਡੀਗੜ੍ਹ : ਲਾਕਡਾਊਨ 4.0 ਦੇ ਲਈ ਕੇਂਦਰ ਵੱਲੋਂ ਗਇਡ ਲਾਈਨ ਜਾਰੀ ਕਰ ਦਿੱਤੀਆਂ ਗਇਆਂ ਨੇ ਪੰਜਾਬ ਵਿੱਚ ਵੀ 18 ਮਈ ਤੋਂ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਹੈ ਪਰ ਲਾਕਡਾਊਨ ਜਾਰੀ ਰਹੇਗਾ, ਲਾਕਡਾਊਨ-4 ਵਿੱਚ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਕੁੱਝ ਫ਼ੈਸਲੇ ਆਪ ਲੈਣ ਦੀ ਛੋਟ ਦਿੱਤੀ ਹੈ ਜਿਸ ਵਿੱਚ ਬੱਸਾਂ ਚਲਾਉਣ ਦਾ ਫ਼ੈਸਲਾ ਵੀ ਹੁਣ ਸੂਬਾ ਸਰਕਾਰ ਲੈ ਸਕਦੀ ਹੈ,ਪੰਜਾਬ ਵਿੱਚ ਬੱਸਾਂ ਚਲਾਉਣ ਨੂੰ ਲੈਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੱਤੀ ਹੈ ਕੀ ਸੂਬੇ ਵਿੱਚ ਬੁੱਧਵਾਰ ਯਾਨੀ 20 ਮਈ ਤੋਂ ਬੱਸਾਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਨੇ, ਰਜ਼ੀਆ ਸੁਲਤਾਨਾ ਨੇ ਇਹ ਵੀ ਜਾਣਕਾਰੀ ਦਿੱਤੀ ਸਭ ਤੋਂ ਪਹਿਲਾਂ ਸਰਕਾਰ ਕਿਹੜੀਆਂ ਬੱਸਾਂ ਕਿਸ ਰੂਟਾਂ 'ਤੇ ਚਲਾਏਗੀ, ਸਿਰਫ਼ ਇਨ੍ਹਾਂ ਹੀ ਟਰਾਂਸਪੋਰਟ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਹੈ ਕੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਜ਼ਿਆਦਾ ਜੇਬ ਢਿੱਲੀ ਕਰਨੀ ਪੈ ਸਕਦੀ ਹੈ, ਬੱਸ ਸੇਵਾਵਾਂ ਸ਼ੁਰੂ ਕਰਨ ਦੇ ਨਾਲ ਯਾਤਰੀਆਂ ਦੇ ਲਈ ਗਾਈਡ ਲਾਈਨ ਵੀ ਜਾਰੀ ਕੀਤੀਆਂ ਜਾਣਗੀਆਂ

  ਬੱਸ ਸੇਵਾਵਾਂ ਨੂੰ ਲੈਕੇ ਸਰਕਾਰ ਦੀ ਯੋਜਨਾ

ਪੰਜਾਬ ਵਿੱਚ ਕੋਰੋਨਾ ਕਰਫ਼ਿਊ ਤੋਂ ਬਾਅਦ 23 ਮਾਰਚ ਤੋਂ ਬੱਸ ਸੇਵਾਵਾਂ ਪੂਰੀ ਤਰ੍ਹਾਂ ਨਾਲ ਬੰਦ ਨੇ, ਪੰਜਾਬ ਸਰਕਾਰ ਹੁਣ ਬੁੱਧਵਾਰ 20 ਮਈ ਤੋਂ ਸਭ ਤੋਂ ਪਹਿਲਾਂ ਸਰਕਾਰੀ ਬੱਸਾਂ ਸੂਬੇ ਵਿੱਚ ਸ਼ੁਰੂ ਕਰਨ ਦੇ ਬਾਰੇ ਸੋਚ ਰਹੀ ਹੈ,ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕੀ, ਸਭ ਤੋਂ ਪਹਿਲਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਬੱਸਾਂ ਚਲਾਇਆ ਜਾਣਗੀਆਂ ਦੂਜੇ ਸੂਬਿਆਂ ਵਿੱਚ ਬੱਸਾਂ ਫ਼ਿਲਹਾਲ ਨਹੀਂ ਚਲਾਇਆ ਜਾਣਗੀਆਂ,ਰਜ਼ੀਆ ਸੁਲਤਾਨਾ ਨੇ ਇਹ ਵੀ ਇਸ਼ਾਰਾ ਕੀਤਾ ਹੈ ਕੀ ਬੱਸਾਂ ਦਾ ਕਿਰਾਇਆ ਵੀ ਵਧ ਸਕਦਾ ਹੈ, ਪੰਜਾਬ ਟਰਾਂਸਪੋਰਟ ਮਹਿਕਮਾ ਬੱਸਾਂ ਦੇ ਕਿਰਾਏ ਵਧਾਉਣ ਦੇ ਹੱਕ ਵਿੱਚ ਹੈ, ਇਸ ਦੌਰਾਨ ਯਾਤਰੀਆਂ ਦੇ ਲਈ ਸਫ਼ਰ ਦੌਰਾਨ ਕੁੱਝ ਖ਼ਾਸ ਗਾਈਡ ਲਾਈਨਾਂ ਵੀ ਜਾਰੀ ਹੋ ਸਕਦੀਆਂ ਨੇ, ਜਿਸ ਵਿੱਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਅਹਿਮ ਹੈ,ਹਰਿਆਣਾ ਵਾਂਗ ਬੱਸ ਅੱਡਿਆਂ 'ਤੇ ਸੈਨੇਟਾਇਜ਼ਰ ਅਤੇ ਥਰਮਲ ਸਕ੍ਰੀਨਿੰਗ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ
 
ਪੰਜਾਬ ਵਿੱਚ ਗੱਡੀਆਂ ਬਾਰੇ ਨਿਯਮ 

ਟਰਾਂਸਪੋਰਟ ਮਹਿਕਮੇ ਵੱਲੋਂ ਸੂਬੇ ਵਿੱਚ ਲਾਕਡਾਊਨ-4 ਦੌਰਾਨ ਚੱਲਣ ਵਾਲੀਆਂ ਗੱਡੀਆਂ ਦੇ ਲਈ ਵੀ ਗਾਈਡ ਲਾਈਨ ਜਾਰੀ ਕੀਤੀਆਂ ਗਇਆ ਨੇ, ਪ੍ਰਾਈਵੇਟ ਗੱਡੀਆਂ 'ਤੇ ਡਰਾਈਵਰ  ਦੇ ਨਾਲ 2 ਹੋਰ ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ ਇਹ ਹੀ ਨਿਯਮ ਟੈਕਸੀ 'ਤੇ ਵੀ ਲਾਗੂ ਹੋਵੇਗਾ, ਇਸ ਤੋਂ ਇਲਾਵਾ ਟੂ-ਵੀਲਰ 'ਤੇ ਪਤੀ-ਪਤਨੀ ਦੇ ਇਲਾਵਾ ਛੋਟਾ ਬੱਚਾ ਵੀ ਬੈਠ ਸਕਦਾ ਹੈ, ਸੂਬੇ ਵਿੱਚ ਉਨ੍ਹਾਂ ਆਟੋ ਰਿਕਸ਼ਾ ਅਤੇ ਰਿਕਸ਼ਿਆਂ ਨੂੰ ਚੱਲਣ ਦੀ ਇਜਾਜ਼ਤ ਹੋਵੇਗੀ ਜੋ ਰਜਿਸਟਰਡ ਹੋਣਗੇ ਇਸ ਦੇ ਨਾਲ ਆਟੋ ਰਿਕਸ਼ਾ 'ਤੇ ਸਿਰਫ਼ 2 ਹੀ ਸਵਾਰੀਆਂ ਬੈਠ ਸਕਣਗੀਆ 

Trending news