ਪੰਜਾਬ ਕੈਬਨਿਟ ਨੇ ਸਿਮਰਜੀਤ ਬੈਂਸ ਖ਼ਿਲਾਫ਼ ਕੇਸ ਦਰਜ ਕਰਨ ਦੀ ਕਿਉਂ ਮੰਗ ਕੀਤੀ ?
Advertisement

ਪੰਜਾਬ ਕੈਬਨਿਟ ਨੇ ਸਿਮਰਜੀਤ ਬੈਂਸ ਖ਼ਿਲਾਫ਼ ਕੇਸ ਦਰਜ ਕਰਨ ਦੀ ਕਿਉਂ ਮੰਗ ਕੀਤੀ ?

ਸਿਮਰਜੀਤ ਸਿੰਘ ਬੈਂਸ ਨੇ ਨਿਹੰਗਾਂ ਵੱਲੋਂ ਪੁਲਿਸ 'ਤੇ ਕੀਤੇ ਹਮਲੇ ਨੂੰ ਦੱਸਿਆ ਸੀ ਲੋਕਾਂ ਦਾ ਗੁੱਸਾ

ਸਿਮਰਜੀਤ ਸਿੰਘ ਬੈਂਸ ਨੇ ਨਿਹੰਗਾਂ ਵੱਲੋਂ ਪੁਲਿਸ 'ਤੇ ਕੀਤੇ ਹਮਲੇ ਨੂੰ ਦੱਸਿਆ ਸੀ ਲੋਕਾਂ ਦਾ ਗੁੱਸਾ

ਜਗਦੀਪ ਸੰਧੂ/ਚੰਡੀਗੜ੍ਹ : ਪਟਿਆਲਾ ਵਿੱਚ ਨਿਹੰਗਾਂ ਵੱਲੋਂ ASI ਹਰਜੀਤ ਸਿੰਘ 'ਤੇ ਕੀਤੇ ਕਾਤਲਾਨਾ ਹਮਲੇ ਦੀ ਹਰ ਪਾਸੇ ਤੋਂ ਨਿੰਦਾ ਹੋ ਰਹੀ ਹੈ ਭਾਵੇਂ ਉਹ ਧਾਰਮਿਕ ਆਗੂ ਹੋਣ ਜਾਂ ਫਿਰ ਸਿਆਸੀ, ਪਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਨਿਹੰਗਾਂ ਵੱਲੋਂ ਪੁਲਿਸ 'ਤੇ ਕੀਤੇ ਹਮਲੇ ਨੂੰ ਲੋਕਾਂ ਦਾ ਗੁੱਸਾ ਦੱਸਿਆ ਸੀ ਜਿਸ ਦਾ ਪੰਜਾਬ ਕੈਬਨਿਟ ਨੇ ਸਖ਼ਤ ਨੋਟਿਸ ਲਿਆ ਹੈ,  ਕੈਬਨਿਟ ਨੇ ਇੱਕ ਸੁਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫ਼ਾਰਿਸ਼ ਕੀਤੀ ਹੈ ਕੀ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਕੌਮੀ ਡਿਜਾਸਟਰ ਮੈਨੇਜਮੈਂਟ ਐਕਟ  2005 National Disaster Management Act 2005 ਅਧੀਨ ਕੇਸ ਕੀਤਾ ਜਾਵੇ 

ਮੰਤਰੀਆਂ ਦੀ ਬੈਂਸ ਨੂੰ ਨਸੀਹਤ 

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੀ ਜੇਕਰ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ 'ਤੇ ਭਰੋਸਾ ਨਹੀਂ ਤਾਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਾਪਸ ਦੇਣੀ ਚਾਹੀਦੀ ਹੈ ,ਰੰਧਾਵਾ ਨੇ ਬੈਂਸ ਨੂੰ ਨਸੀਅਹ ਦਿੱਤੀ ਕੀ ਇਸ ਨੂੰ ਸਿਆਸੀ ਮੁੱਦਾ ਬਣਾਉਣ ਦੇ ਲਈ  ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਕੈਬਨਿਟ ਮੰਤਰੀ ਨੇ ਕਿਹਾ ਕੀ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਕੇ ਪੁਲਿਸ ਸਾਨੂੰ 24 ਘੰਟੇ ਸੁਰੱਖਿਆ ਦੇ ਰਹੀ ਹੈ ਇਸ ਦੇ ਬਾਵਜੂਦ ਪੁਲਿਸ ਬਾਰੇ ਅਜਿਹੀ ਟਿੱਪਣੀ ਕਰ ਰਹੇ ਨੇ 

ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਵੀ ਬੈਂਸ ਦੀ ਪੁਲਿਸ 'ਤੇ ਕੀਤੀ ਗਈ ਟਿੱਪਣੀ ਦੀ ਨਿੰਦਾ ਕਰਦੇ ਹੋਏ ਕਿਹਾ ਜਿਸ ਬਹਾਦਰੀ ਨਾਲ ਪੰਜਾਬ ਪੁਲਿਸ ਦੇ ਜਵਾਨ ਨੇ ਆਪਣੀ ਡਿਊਟੀ ਨਿਭਾਈ ਉਸ 'ਤੇ ਫ਼ੱਕਰ ਕਰਨ ਦੀ ਥਾਂ ਬੈਂਸ ਨੇ ਨਮਕ ਛਿੜਕਣ ਦਾ ਕਮ ਕੀਤਾ ਹੈ 

ਇੱਕ ਹੋਰ ਕੈਬਨਿਟ ਮੰਤਰੀ ਅਰੁਣ ਚੌਧਰੀ ਨੇ ਬੈਂਸ 'ਤੇ ਸਵਾਲ ਚੁੱਕ ਦੇ ਹੋਏ ਕਿਹਾ ਕੀ ਬੈਂਸ ਵਰਗੇ ਲੋਕਾਂ ਦੇ ਬਿਆਨਾਂ ਨਾਲ ਸੂਬੇ ਵਿੱਚ ਗੈਰ ਸਮਾਜਿਕ ਲੋਕਾਂ ਨੂੰ ਵਧਾਵਾ ਮਿਲ ਦਾ ਹੈ ਅਤੇ ਬੈਂਸ ਨੇ ਇਹ ਟਿੱਪਣੀ ਸਿਰਫ਼ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਕੀਤੀ ਹੈ 

ਕੈਪਟਨ ਕੈਬਨਿਟ ਦੇ ਇੱਕ ਹੋਰ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਵੀ ਬੈਂਸ ਦੇ ਬਿਆਨ 'ਤੇ ਉਨ੍ਹਾਂ ਨੂੰ ਘੇਰ ਦੇ ਹੋਏ ਕਿਹਾ ਕੀ ਜਦੋ ਪੂਰਾ ਸੂਬਾ ਇੱਕ ਜੁੱਟ ਹੋਕੇ ਕੋਰੋਨਾ ਨਾਲ ਲੜ ਰਿਹਾ ਹੈ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਅਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ 

3 ਹੋਰ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ

ਸੋਸ਼ਲ ਮੀਡੀਆ 'ਤੇ ਨਿਹੰਗਾਂ ਵੱਲੋਂ ਕੀਤੇ ਗਏ ਹਮਲੇ ਨੂੰ ਜਾਇਜ਼ ਠਹਿਰਾਉਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ 3 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਵੱਖ-ਵੱਖ ਧਾਰਾਵਾਂ ਵਿੱਚ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗਿਰਫ਼ਤਾਰੀ ਕੀਤਾ ਹੈ ਉਨ੍ਹਾਂ ਵਿੱਚ ਇੱਕ ਦਾ ਨਾਂ ਭੁਪਿੰਦਰ ਸਿੰਘ,ਦੂਜੇ ਦੇ ਨਾਂ ਦਵਿੰਦਰ ਸਿੰਘ ਜਦਕਿ ਤੀਜੇ ਸ਼ਖ਼ਸ ਦਾ ਨਾਂ ਕੁਲਜੀਤ ਸਿੰਘ ਭੁੱਲਰ ਦੱਸਿਆ ਜਾ ਰਿਹਾ ਹੈ, ਇਸ ਦੇ ਨਾਲ ਪੰਜਾਬ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕੀ ਜੇਕਰ ਕਿਸੇ ਵੀ ਸ਼ਖ਼ਸ ਨੇ ਇਸ ਮੁਸ਼ਕਿਲ ਵੇਲੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਹੀ ਕੀਤੀ ਜਾਵੇਗੀ 

Trending news