ਇੱਕ ਰਾਸ਼ਟਰ ਤੇ ਇੱਕ ਭਾਸ਼ਾ 'ਤੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਇਸ ਬਿਆਨ 'ਤੇ ਕਿਉਂ ਉੱਠ ਰਹੇ ਸਵਾਲ,ਜਾਣੋ

ਪੰਜਾਬ ਕਲਾ ਪਰਿਸ਼ਦ ਦੇ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਰਾਸ਼ਟਰ ਅਤੇ ਇੱਕ ਭਾਸ਼ਾ 'ਤੇ ਦਿੱਤਾ ਬਿਆਨ

ਇੱਕ ਰਾਸ਼ਟਰ  ਤੇ ਇੱਕ ਭਾਸ਼ਾ 'ਤੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਇਸ ਬਿਆਨ 'ਤੇ ਕਿਉਂ ਉੱਠ ਰਹੇ ਸਵਾਲ,ਜਾਣੋ
ਪੰਜਾਬ ਕਲਾ ਪਰਿਸ਼ਦ ਦੇ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਰਾਸ਼ਟਰ ਅਤੇ ਇੱਕ ਭਾਸ਼ਾ 'ਤੇ ਦਿੱਤਾ ਬਿਆਨ

ਚੰਡੀਗੜ੍ਹ :  ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਬਿਆਨ ਨੂੰ ਲੈਕੇ ਮੁੜ ਤੋਂ ਵਿਵਾਦ ਹੋ ਗਿਆ ਹੈ, ਚੰਨੀ ਨੇ ਇਹ ਬਿਆਨ ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਕਲਾ ਭਵਨ ਵਿੱਚ ਕਰਵਾਏ ਗਏ ਕੌਮਾਂਤਰੀ ਮਾਂ ਬੋਲੀ ਦਿਹਾੜੇ 'ਤੇ ਹੋਏ ਪ੍ਰੋਗਰਾਮ ਦੌਰਾਨ ਦਿੱਤਾ ਹੈ, ਕੈਬਨਿਟ ਮੰਤਰੀ ਨੇ ਰਾਸ਼ਟਰਵਾਦ ਅਤੇ ਇੱਕ ਭਾਸ਼ਾ 'ਤੇ ਬਿਆਨ ਦਿੱਤਾ ਸੀ ਜਿਸ ਨੂੰ ਲੈਕੇ ਸਵਾਲ ਖੜੇ ਹੋ ਰਹੇ ਨੇ 

ਚੰਨੀ ਨੇ ਇਸ ਬਿਆਨ 'ਤੇ ਵਿਵਾਦ
 
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਲਾ ਪਰਿਸ਼ਦ ਦੇ ਸਮਾਗਮ ਦੌਰਾਨ ਭਾਸ਼ਣ ਦਿੰਦੇ ਹੋਏ ਕਿਹਾ 'ਸਾਡਾ ਦੇਸ਼ ਬਹੁਭਾਸ਼ੀ ਫੁੱਲਾਂ ਦਾ ਗੁਲਦਸਤਾ ਹੈ, ਇਸ ਵਿੱਚ ਕੋਈ ਫੁੱਲ ਤਮਿਲ ਦਾ, ਕੋਈ ਪੰਜਾਬ ਦਾ ਅਤੇ ਕੋਈ ਹੋਰ ਭਾਸ਼ਾ ਦਾ ਹੈ,ਜੋ ਲੋਕ ਇੱਕ ਭਾਸ਼ਾ ਅਤੇ ਇੱਕ ਰਾਸ਼ਟਰ ਦੀ ਗੱਲ ਕਰਦੇ ਨੇ ਅਸਲ ਵਿੱਚ ਉਹ ਦੇਸ਼ਧ੍ਰੋਹੀ ਨੇ, ਬੱਸ ਚੰਨੀ ਦੇ ਇਸ ਬਿਆਨ 'ਤੇ ਹੀ ਸਵਾਲ ਉੱਠਣ ਲੱਗੇ ਨੇ ਆਖਿਰ ਉਨ੍ਹਾਂ ਨੇ ਰਾਸ਼ਟਰਵਾਦ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਕਿਉਂ ਕਿਹਾ ਹੈ ? ਬੀਜੇਪੀ ਰਾਸ਼ਟਰਵਾਦ ਅਤੇ ਇੱਕ ਭਾਸ਼ਾ ਦੀ ਗੱਲ ਵਕਾਲਤ ਕਰਦੀ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪਿਛਲੇ ਸਾਲ ਇਹ ਨਾਰਾ ਦਿੱਤਾ ਗਿਆ ਸੀ, ਪਿਛਲੇ ਕੁੱਝ ਮਹੀਨਿਆਂ ਪਹਿਲਾਂ ਜਦੋਂ ਇਹ ਮਾਮਲਾ ਗਰਮਾਇਆ ਸੀ ਤਾਂ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਵੀ ਇੱਕ ਭਾਸ਼ਾ ਦੀ ਵਕਾਲਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਵਿਦੇਸ਼ਾਂ ਅਤੇ ਪੰਜਾਬ ਵਿੱਚ ਕਾਫ਼ੀ ਵਿਰੋਧ ਹੋਇਆ ਸੀ, ਹੁਣ ਚੰਨੀ ਦੇ ਬਿਆਨ ਨੂੰ ਲੈਕੇ ਕੁੱਝ ਸਿਆਸੀ ਪਾਰਟੀਆਂ ਵੱਲੋਂ ਸਵਾਲ ਉੱਠ ਰਹੇ ਨੇ

ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਦੇ ਕਦਮ

 ਮਾਂ ਬੋਲੀ ਦਿਹਾੜੇ 'ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਪੰਜਾਬ ਸਰਕਾਰ ਇਹ ਵੀ ਕੋਸ਼ਿਸ਼ ਕਰੇਗੀ ਕਿ ਸਰਕਾਰੀ ਸਕੂਲਾਂ ਦੇ ਨਾਲ ਨਿੱਜੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦਸਵੀਂ ਤੱਕ ਲਾਗੂ ਕੀਤੀ ਜਾਵੇ, ਇਸ ਤੋਂ ਇਲਾਵਾ ਅਦਾਲਤਾਂ ਦੇ ਫ਼ੈਸਲੇ ਅਤੇ ਨਿਰਦੇਸ਼ ਅੰਗਰੇਜ਼ੀ ਦੇ ਨਾਲ ਪੰਜਾਬ ਭਾਸ਼ਾ ਵਿੱਚ ਛਾਪੇ ਜਾਣ' ਚੰਨੀ ਦਾ ਪੂਰਾ ਭਾਸ਼ਾ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸੀ,ਇਸ ਦੌਰਾਨ ਕੈਬਨਿਟ ਮੰਤਰੀ ਨੇ ਪੰਜਾਬ ਕਲਾ ਪਰਿਸ਼ਦ ਦੇ ਸਾਲਾਨਾ ਬਜਟ ਦੇ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ, ਉਨ੍ਹਾਂ ਨੇ ਲਿਖਾਰੀਆਂ ਅਤੇ ਨੌਜਵਾਨ ਕਲਾਕਾਰਾਂ ਨੂੰ 50 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ