PCS ਬਣਨ ਦੇ ਚਾਹਵਾਨਾਂ ਦੇ ਲਈ ਚੰਗੀ ਖ਼ਬਰ,ਪੰਜਾਬ ਕੈਬਨਿਟ ਨੇ ਲਿਆ ਇਹ ਫ਼ੈਸਲਾ
Advertisement

PCS ਬਣਨ ਦੇ ਚਾਹਵਾਨਾਂ ਦੇ ਲਈ ਚੰਗੀ ਖ਼ਬਰ,ਪੰਜਾਬ ਕੈਬਨਿਟ ਨੇ ਲਿਆ ਇਹ ਫ਼ੈਸਲਾ

 ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ PCS ਨੰ ਲੈਕੇ ਲਿਆ ਗਿਆ ਫ਼ੈਸਲਾ 

ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ PCS ਨੰ ਲੈਕੇ ਲਿਆ ਗਿਆ ਫ਼ੈਸਲਾ

ਚੰਡੀਗੜ੍ਹ :  ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁੱਝ ਦਿਨ ਪਹਿਲਾਂ ਕੀਤੇ ਐਲਾਨ ਤੋਂ ਬਾਅਦ ਪੰਜਾਬ ਕੈਬਨਿਟ ਨੇ   ਪੀ.ਸੀ.ਐਸ.( PCS) ਬਣਨ ਦੇ ਚਾਹਵਾਨ ਸਾਬਕਾ ਸੈਨਿਕਾਂ ਲਈ ਮੌਕੇ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ,ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਮੁਕਾਬਲਾ ਪ੍ਰੀਖਿਆ ਵਿੱਚ ਮੌਕਿਆਂ ਦੀ ਗਿਣਤੀ ਵਿੱਚ ਇਹ ਵਾਧਾ ਹੁਣ ਕੇਂਦਰੀ ਲੋਕ ਸੇਵਾ ਕਮਿਸ਼ਨ (UPSC) ਵੱਲੋਂ ਦਿੱਤੇ ਜਾਂਦੇ ਮੌਕਿਆਂ ਦੇ ਪੈਟਰਨ ਅਨੁਸਾਰ ਕਰ ਦਿੱਤਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਜ਼ਾਰਤ ਨੇ ਇਸ ਸਬੰਧੀ ਸਾਬਕਾ ਸੈਨਿਕਾਂ ਲਈ ਭਰਤੀ ਦੇ ਕਾਨੂੰਨ 'ਪੰਜਾਬ ਰਿਕੂਰਟਮੈਂਟ ਆਫ ਐਕਸ ਸਰਵਿਸਮੈਨ ਰੂਲਜ਼, 1982 ਦੇ ਰੂਲ 5 ਦੀ ਕਲਾਜ (1) ਵਿੱਚ ਮੌਜੂਦਾ ਉਪਬੰਧ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ

ਇਸ ਪ੍ਰਵਾਨਗੀ ਨਾਲ ਜਨਰਲ ਸ਼੍ਰੇਣੀ ਦੇ ਸਾਬਕਾ ਸੈਨਿਕ ਉਮੀਦਵਾਰਾਂ ਨੂੰ ਮੌਜੂਦਾ ਸਮੇਂ ਮਿਲਦੇ ਚਾਰ ਦੀ ਬਜਾਏ ਹੁਣ ਛੇ ਮੌਕੇ ਮਿਲਣਗੇ, ਇਸੇ ਤਰ੍ਹਾਂ ਪਛੜੀ ਸ਼੍ਰੇਣੀ ਦੇ ਸਾਬਕਾ ਸੈਨਿਕ ਉਮੀਦਵਾਰਾਂ ਲਈ ਚਾਰ ਮੌਕਿਆਂ ਤੋਂ ਵਧਾ ਕੇ 9 ਮੌਕੇ ਕਰ ਦਿੱਤੇ ਹਨ ਜਦੋਂ ਕਿ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਸਾਬਕਾ ਸੈਨਿਕਾਂ ਲਈ ਅਣਗਿਣਤ ਮੌਕੇ ਕਰ ਦਿੱਤੇ ਗਏ ਹਨ,
ਇਹ ਫੈਸਲਾ ਸਾਬਕਾ ਸੈਨਿਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਯੂ.ਪੀ.ਐਸ.ਸੀ. ਦੇ ਪੈਟਰਨ 'ਤੇ ਕੀਤਾ ਗਿਆ ਹੈ ਜਿਸ ਨਾਲ ਸਾਬਕਾ ਸੈਨਿਕਾਂ ਦੀ ਭਰਤੀ ਦੇ 1982 ਦੇ ਨਿਯਮਾਂ ਦੇ ਰੂਲ 5 ਵਿਚਲੀ ਤਰੁਟੀ ਦੂਰ ਹੋ ਜਾਵੇਗੀ

 ਮੌਜੂਦਾ ਨਿਯਮਾਂ ਤਹਿਤ PCS ਦੀ ਪ੍ਰੀਖਿਆ ਲਈ ਸਾਰੇ ਵਰਗਾਂ ਦੇ ਸਾਬਕਾ ਸੈਨਿਕ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਚਾਰ ਹੀ ਮੌਕੇ ਮਿਲਦੇ ਸਨ,ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪਹਿਲਾਂ ਵੀ ਮੁੱਖ ਸਕੱਤਰ ਨੂੰ ਦੱਸਿਆ ਸੀ ਕਿ ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਮੁਕਾਬਲਾ ਪ੍ਰੀਖਿਆ ਲਈ ਸਾਬਕਾ ਸੈਨਿਕਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਨਿਰਧਾਰਤ ਕੀਤੇ ਮੌਕਿਆਂ ਦੀ ਤਰੁਟੀ ਨੂੰ ਦੂਰ ਕਰ ਕੇ ਮੌਕੇ ਵਧਾਉਣ ਲਈ ਉਨ੍ਹਾਂ ਕੋਲ ਕਈ ਮੰਗ ਪੱਤਰ ਪਹੁੰਚੇ ਸਨ 

Trending news