ਨਿੱਜੀ ਕੰਪਨੀਆਂ ਨਾਲ ਬਿਜਲੀ ਸਮਝੌਤਿਆਂ 'ਤੇ CM ਦਾ ਵੱਡਾ ਐਲਾਨ, ਮੁੜ ਕਰਾਂਗੇ ਸਮਝੌਤਿਆਂ 'ਤੇ ਵਿਚਾਰ
Advertisement

ਨਿੱਜੀ ਕੰਪਨੀਆਂ ਨਾਲ ਬਿਜਲੀ ਸਮਝੌਤਿਆਂ 'ਤੇ CM ਦਾ ਵੱਡਾ ਐਲਾਨ, ਮੁੜ ਕਰਾਂਗੇ ਸਮਝੌਤਿਆਂ 'ਤੇ ਵਿਚਾਰ

ਮੁੱਖ ਮੰਤਰੀ ਕੈਪਟਨ ਨੇ ਵਿਧਾਨਸਭਾ ਵਿੱਚ ਐਲਾਨ ਕੀਤਾ ਸੀ ਕਿ ਬਿਜਲੀ ਸਮਝੌਤਿਆਂ 'ਤੇ ਵਾਈਟ ਪੇਪਰ ਜਾਰੀ ਕਰਾਂਗੇ 

ਨਿੱਜੀ ਕੰਪਨੀਆਂ ਨਾਲ ਬਿਜਲੀ ਸਮਝੌਤਿਆਂ 'ਤੇ CM ਦਾ ਵੱਡਾ ਐਲਾਨ, ਮੁੜ ਕਰਾਂਗੇ ਸਮਝੌਤਿਆਂ 'ਤੇ ਵਿਚਾਰ

ਚੰਡੀਗੜ੍ਹ : ਮੌਜੂਦਾ ਦੌਰ ਵਿੱਚ ਪੰਜਾਬ ਦੀ ਸਿਆਸਤ ਵਿੱਚ ਬਿਜਲੀ ਦੀ 'POWER' ਇਸ ਕਦਮ ਹਾਵੀ  ਹੋ ਚੁੱਕੀ ਹੈ  ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਿਰੋਧੀ ਤਾਂ ਸਵਾਲਾਂ ਚੁੱਕ ਹੀ ਰਹੇ ਨੇ,ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਰਗੇ ਦਿੱਗਜ ਆਗੂਆਂ ਤੋਂ ਲੈਕੇ ਆਮ ਵਰਕਰ ਵੀ ਪੰਜਾਬ ਸਰਕਾਰ ਨੂੰ ਘੇਰ ਰਿਹਾ ਹੈ,ਪਰ ਲਗਾਤਾਰ ਵਿਰੋਧ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਸਮਝੌਤਿਆਂ ਨੂੰ ਲੈ ਕੇ ਹੁਣ ਵੱਡਾ ਫ਼ੈਸਲਾ ਲਿਆ ਹੈ

ਕੀ ਹੈ ਮੁੱਖ ਮੰਤਰੀ ਦਾ ਫ਼ੈਸਲਾ ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਨਿੱਜੀ ਕੰਪਨੀਆਂ ਨਾਲ ਅਕਾਲੀ ਦਲ ਵੇਲੇ ਹੋਏ PPA(POWER PURCHASE AGREEMENT)ਸਮਝੌਤਿਆਂ ਨੂੰ ਮੁੜ ਤੋਂ ਵਿਚਾਰਿਆਂ ਜਾਵੇਗਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਕੰਪਨੀਆਂ ਨੂੰ ਸਾਫ਼ ਤੌਰ ਕਹਿ ਦਿੱਤਾ ਹੈ ਕਿ  ਸੂਬੇ ਦੀ ਜਨਤਾ ਦਾ ਪੈਸਾ ਇਸ ਤਰਾਂ ਬਰਬਾਦ ਨਹੀਂ ਹੋਣ ਦੇਣਗੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਨੇ ਨਿੱਜੀ ਕੰਪਨੀਆਂ ਨਾਲ ਜਿਸ ਸ਼ਰਤ ਤੇ ਸਮਝੌਤਾ ਕੀਤਾ ਹੈ ਉਹ ਸੂਬੇ ਦੀ ਜਨਤਾ ਨਾਲ ਧੋਖਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਜਲਦ ਹੀ PPA ਸਮਝੌਤਿਆਂ ਨੂੰ ਲੈ ਕੇ  ਵਾਈਟ ਪੇਪਰ(WHITE PAPER) ਜਾਰੀ ਕਰੇਗੀ 

ਕਾਂਗਰਸ ਦੇ ਅੰਦਰ ਹੀ PPP 'ਤੇ ਸਵਾਲ 

PPA ਸਮਝੌਤਿਆਂ ਨੂੰ ਲੈ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਸਵਾਲ ਚੁੱਕੇ ਸਨ, ਸਿਰਫ਼ ਇਨ੍ਹਾ ਹੀ ਨਹੀਂ ਸੁਨੀਲ ਜਾਖੜ ਨੇ ਸਮਝੌਤਿਆਂ 'ਤੇ ਹੁਣ ਤੱਕ ਕੋਈ ਕਾਨੂੰਨੀ ਕਾਰਵਾਈ ਨਾ ਕਰਨ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਵੀ ਸਵਾਲ ਚੁੱਕੇ ਸਨ,ਸੁਨੀਲ ਜਾਖੜ ਨੇ ਮੰਗ ਕੀਤੀ ਸੀ ਕਿ ਕੈਪਟਨ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਤਰਾਂ ਨਾਲ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਧੋਖਾ ਦਿੱਤਾ ਹੈ, ਜਾਖੜ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਐੱਮਪੀ ਮਨੀਸ਼ ਤਿਵਾੜੀ ਨੇ ਵੀ ਬਿਜਲੀ ਸਮਝੌਤਿਆਂ ਤੇ ਸਵਾਲ ਚੁੱਕੇ ਸਨ 

ਕਿੰਨੀਆਂ ਵਧੀਆਂ ਸਨ ਬਿਜਲੀ ਦੀਆਂ ਦਰਾਂ ?

1 ਜਨਵਰੀ ਤੋਂ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਧਾਉਣ ਦਾ ਐਲਾਨ ਕੀਤਾ ਗਿਆ ਸੀ,ਘਰੇਲੂ ਬਿਜਲੀ 30 ਪੈਸੇ ਫੀ ਯੂਨਿਟ ਅਤੇ ਸਨਅਤੀ ਬਿਜਲੀ ਵਿੱਚ 29 ਪੈਸੇ ਫੀ ਯੂਨਿਟ ਦਾ ਵਾਧਾ ਕੀਤਾ ਗਿਆ ਸੀ, ਜਦਕਿ ਕਿਸਾਨਾਂ ਲਈ 20 ਰੁਪਏ ਫੀ ਹਾਰਸ ਪਾਵਰ ਬਿਜਲੀ ਮਹਿੰਗੀ ਕੀਤੀ ਗਈ ਸੀ 

Trending news