ਕੈਪਟਨ ਨੇ ਖੇਤੀ ਕਾਨੂੰਨ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ 'ਤੇ ਐਡਵੋਕੇਟ ਜਨਰਲ ਨੂੰ ਦਿੱਤੇ ਅਹਿਮ ਨਿਰਦੇਸ਼

 ਖੇਤੀ ਕਾਨੂੰਨ ਤੇ 14 ਜਨਵਰੀ ਅਹਿਮ ਕੈਬਨਿਟ ਦੀ ਮੀਟਿੰਗ 

ਕੈਪਟਨ ਨੇ ਖੇਤੀ ਕਾਨੂੰਨ 'ਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ 'ਤੇ ਐਡਵੋਕੇਟ ਜਨਰਲ ਨੂੰ ਦਿੱਤੇ ਅਹਿਮ ਨਿਰਦੇਸ਼
ਖੇਤੀ ਕਾਨੂੰਨ ਤੇ 14 ਜਨਵਰੀ ਅਹਿਮ ਕੈਬਨਿਟ ਦੀ ਮੀਟਿੰਗ

ਚੰਡੀਗੜ੍ਹ : ਖੇਤੀ ਕਾਨੂੰਨ ਨੂੰ ਲੈਕੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਹਿਮ ਫ਼ੈਸਲਾ ਸੁਣਾਇਆ,ਅਦਾਲਤ ਨੇ ਖੇਤੀ ਕਾਨੂੰਨ 'ਤੇ ਰੋਕ ਲਗਾਉਂਦੇ ਹੋਏ  ਚੀਫ਼ ਜਸਟਿਸ ਨੇ ਇਸ ਮਾਮਲੇ ਵਿੱਚ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿੱਚ 2 ਕਿਸਾਨ ਆਗੂ ਅਤੇ 2 ਖੇਤੀਬਾੜੀ ਮਾਹਿਰਾ ਨੂੰ ਸ਼ਾਮਲ ਕੀਤਾ ਗਿਆ ਸੀ,ਅਦਾਲਤ ਨੇ ਕਿਹਾ ਕਿ ਕੋਈ ਵੀ ਇਸ ਕਮੇਟੀ ਸਾਹਮਣੇ ਆਪਣੀ ਗੱਲ ਰੱਖ ਸਕਦਾ ਹੈ, ਕਿਸਾਨਾਂ ਜਥੇਬੰਦੀਆਂ ਨੇ ਸਾਫ਼ ਮਨਾਂ ਕਰ ਦਿੱਤਾ ਸੀ ਅਤੇ ਕਮੇਟੀ ਦੇ ਮੈਂਬਰਾਂ 'ਤੇ ਵੀ ਸਵਾਲ ਚੁੱਕ ਦੇ ਹੋਏ ਕਿਹਾ ਹੈ ਕਿ ਸਾਰੇ ਮੈਂਬਰ ਖੇਤੀ ਕਾਨੂੰਨ ਦੇ ਪੱਖ ਵਿੱਚ ਨੇ,ਪਰ ਪੰਜਾਬ ਸਰਕਾਰ ਦੀ  ਇਸ 'ਤੇ ਕੀ ਰਣਨੀਤੀ ਹੋਵੇਗੀ ਇਸ ਦੇ ਲਈ  14 ਜਨਵਰੀ ਨੂੰ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਹੈ ਇਸ ਦੇ ਨਾਲ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਮੁੱਖ ਮੰਤਰੀ ਵੱਲੋਂ ਅਹਿਮ ਨਿਰਦੇਸ਼ ਵੀ ਦਿੱਤੇ ਗਏ ਨੇ 

ਸੁਪਰੀਮ ਕੋਰਟ ਦੀ ਕਮੇਟੀ 'ਤੇ ਕੈਪਟਨ ਦਾ ਅਤੁਲ ਨੰਦਾ ਨੂੰ ਨਿਰਦੇਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਅਹਿਮ ਨਿਰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਦੇ ਪੂਰੇ ਫੈਸਲੇ ਦੀ ਪਰਚੋਲ ਕਰੇ,14 ਜਨਵਰੀ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਅਤੁਲ ਨੰਦਾ ਪੰਜਾਬ ਸਰਕਾਰ ਨੂੰ ਇਸ 'ਤੇ ਸੂਬਾ ਸਰਕਾਰ ਦੀ ਰਣਨੀਤੀ ਬਾਰੇ  ਜਾਣਕਾਰੀ ਦੇ ਸਕਦੇ ਨੇ,ਪੰਜਾਬ ਸਰਕਾਰ ਸਾਹਮਣੇ ਇਹ ਵੱਡਾ ਸਵਾਲ ਹੈ ਕਿ ਉਹ ਕਮੇਟੀ ਦੇ ਸਾਹਮਣੇ ਕਿਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਆਪਣੀ ਗੱਲ ਰੱਖਣ,ਕਿਉਂਕਿ ਸੁਪਰੀਮ ਕੋਰਟ ਵੱਲੋਂ 
ਬਣਾਈ ਗਈ ਕਮੇਟੀ ਦੇ ਅਧਾਰ 'ਤੇ ਹੀ ਅਦਾਲਤ ਖੇਤੀ ਕਾਨੂੰਨ ਨੂੰ ਲੈਕੇ ਫ਼ੈਸਲਾ ਕਰੇਗੀ,ਕਿਸਾਨ ਆਗੂ ਪੇਸ਼ ਹੋਣ ਤੋਂ ਇਨਕਾਰ ਕਰ ਚੁੱਕੇ ਨੇ ਹੁਣ ਗੇਂਦ ਸਰਕਾਰ ਦੇ ਪਾਲੇ ਵਿੱਚ ਹੈ ਕਿ ਉਹ ਕਿਸ   ਰਣਨੀਤੀ ਨਾਲ ਖੇਤੀ ਕਾਨੂੰਨ ਖਿਲਾਫ਼ ਕਮੇਟੀ ਦੇ ਸਾਹਮਣੇ ਆਪਣਾ ਸਟੈਂਡ ਰੱਖਣਗੇ