CM Captain ਅਮਰਿੰਦਰ ਸਿੰਘ ਨੇ ਬੀਜੇਪੀ ਨੂੰ ਦਿੱਤੀ ਵੱਡੀ ਸਿਆਸੀ ਚਿਤਾਵਨੀ,ਕਹੀ ਦਿੱਤੀ ਇਹ ਵੱਡੀ ਗੱਲ
Advertisement

CM Captain ਅਮਰਿੰਦਰ ਸਿੰਘ ਨੇ ਬੀਜੇਪੀ ਨੂੰ ਦਿੱਤੀ ਵੱਡੀ ਸਿਆਸੀ ਚਿਤਾਵਨੀ,ਕਹੀ ਦਿੱਤੀ ਇਹ ਵੱਡੀ ਗੱਲ

 ਪੰਜਾਬ ਤੁਹਾਡੇ ਸਿਆਸੀ ਪਤਨ ਦਾ ਕਾਰਨ ਬਣੇਗਾ, ਖੇਤੀ ਕਾਨੂੰਨ ਤੁਹਾਡੀ ਸਿਆਸੀ ਮੌਤ ਦਾ ਬਿਗੁਲ- ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਸਖ਼ਤ ਸ਼ਬਦਾਂ 'ਚ ਦਿੱਤਾ ਜਵਾਬ

 ਪੰਜਾਬ ਤੁਹਾਡੇ ਸਿਆਸੀ ਪਤਨ ਦਾ ਕਾਰਨ ਬਣੇਗਾ, ਖੇਤੀ ਕਾਨੂੰਨ ਤੁਹਾਡੀ ਸਿਆਸੀ ਮੌਤ ਦਾ ਬਿਗੁਲ- ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਸਖ਼ਤ ਸ਼ਬਦਾਂ 'ਚ ਦਿੱਤਾ ਜਵਾਬ

ਚੰਡੀਗੜ੍ਹ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸਥਾਨਕ ਚੋਣਾਂ ਦੌਰਾਨ ਬੀਜੇਪੀ ਨੂੰ ਉਮੀਦਵਾਰ ਨਾ ਮਿਲਣ 'ਤੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ ਕਿ ਬੀਜੇਪੀ  50 ਫੀਸਦੀ ਸੀਟਾਂ ਲਈ ਵੀ ਉਮੀਦਵਾਰ ਨਹੀਂ ਲੱਭ  ਸਕੀ,ਮੁੱਖ ਮੰਤਰੀ ਨੇ ਕਿਹਾ ਬੀਜੇਪੀ ਨੂੰ  ਕਿਸਾਨਾਂ ਦੇ ਰੋਹ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਣਾ ਪਿਆ ਹੈ, ਜਦਕਿ ਉਹ ਦੋਸ਼ ਕਾਂਗਰਸ ਦੇ ਸਿਰ 'ਤੇ ਲੱਗਾ ਰਹੀ ਹੈ,ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਬੀਜੇਪੀ ਦੇ ਸਿਆਸੀ ਭਵਿੱਖ ਨੂੰ ਲੈਕੇ ਵੱਡਾ ਬਿਆਨ ਦਿੱਤਾ 

ਮੁੱਖ ਮੰਤਰੀ ਕੈਪਟਨ ਦੀ ਬੀਜੇਪੀ ਨੂੰ ਵੱਡੀ ਚਿਤਾਵਨੀ

 ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਇਹ ਗੱਲ ਕੰਧ 'ਤੇ ਲਿਖੀ ਪੜ੍ਹ ਲੈਣੀ ਚਾਹੀਦੀ ਹੈ ਕਿ ਪੰਜਾਬ ਉਸ ਦੇ ਪਤਨ ਦਾ ਕਾਰਨ ਬਣੇਗਾ, ਸੀਐੱਮ ਕੈਪਟਨ ਨੇ ਦਾਅਵਾ ਕੀਤਾ ਕੀ ਬੀਜੇਪੀ ਨੂੰ ਸਿਆਸੀ ਗੁਮਨਾਮੀ ਵਿੱਚ ਜਾਣ ਲਈ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਅੰਤ ਹੁਣ ਨਾ ਸਿਰਫ ਪੰਜਾਬ ਵਿੱਚ ਸਗੋਂ ਕੇਂਦਰ ਵਿੱਚ ਵੀ ਹੋਣਾ ਹੈ ਕਿਉਂ ਜੋ ਕੇਂਦਰ ਦੇ ਜਾਬਰ ਰਾਜ ਦਾ ਖਾਤਮਾ ਹੋਣ ਦੀ ਕਗਾਰ 'ਤੇ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਲਗਪਗ 7 ਸਾਲਾਂ ਵਿੱਚ ਭਾਜਪਾ ਨੇ ਹਰ ਹਰਬਾ ਵਰਤ ਕੇ ਮਨੁੱਖੀ ਹੱਕਾਂ ਦੇ ਨਾਲ-ਨਾਲ ਦੇਸ਼ ਵਾਸੀਆਂ ਦੇ ਗੌਰਵ ਅਤੇ ਇਛਾਵਾਂ ਨੂੰ ਵੀ ਬੁਰੀ ਤਰ੍ਹਾਂ ਲਿਤਾੜਿਆ ਅਤੇ ਹੁਣ ਲੋਕਾਂ ਦੀ ਵਾਰੀ ਆਈ ਹੈ।''ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਖੌਤੀ ਸ਼ਹਿਰੀ ਪਾਰਟੀ ਸੂਬੇ ਦੀ ਸਥਾਨਕ ਚੋਣਾਂ ਲਈ ਅੱਧੀਆਂ ਤੋਂ ਵੱਧ ਸੀਟਾਂ ਵਾਸਤੇ ਚੋਣ ਲੜਨ ਲਈ ਉਮੀਦਵਾਰ ਹੀ ਨਹੀਂ ਲੱਭ ਸਕਦੀ, ਉਸ ਤੋਂ ਇਹ ਕਲਪਨਾ ਕੀਤੀ ਜਾ ਸਕਦੀ ਹੈ ਕਿ ਜੇਕਰ ਇਨ੍ਹਾਂ ਨੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਤਾਂ ਇਨ੍ਹਾਂ ਦਾ ਹਸ਼ਰ ਕਿਹੋ ਜਿਹਾ ਹੋਵੇਗਾ। ਉਨ੍ਹਾਂ ਕਿਹਾ,''ਜੋ ਕੁਝ ਤੁਸੀਂ ਸੜਕਾਂ 'ਤੇ ਦੇਖ ਰਹੇ ਹੋ ਅਤੇ ਜਿਸ ਦਾ ਦੋਸ਼ ਤੁਸੀਂ ਕਾਂਗਰਸ ਦੀ ਸ਼ਹਿ ਹੋਣ ਦਾ ਦੋਸ਼ ਮੜ੍ਹਦੇ ਹੋ, ਅਸਲ ਵਿੱਚ ਇਹ ਤੁਹਾਡੇ ਕਿਸਾਨ ਵਿਰੋਧੀ ਹੰਕਾਰੀ ਰਵੱਈਏ ਵਿਰੁੱਧ ਕਿਸਾਨ ਵਿੱਚ ਪੈਦਾ ਹੋਇਆ ਰੋਸ ਹੈ।

ਵਿਰੋਧ ਕਰਨ ਵਾਲੇ ਕਾਂਗਰਸੀ ਵਰਕਰ ਨਹੀਂ -ਕੈਪਟਨ 

'' ਮੁੱਖ ਮੰਤਰੀ ਨੇ ਪੰਜਾਬ ਭਾਜਪਾ ਦੇ ਉਸ ਦਾਅਵੇ ਨੂੰ ਵੀ ਰੱਦ ਕੀਤਾ ਕਿ ਅਗਾਮੀ ਨਗਰ ਕੌਂਸਲ ਚੋਣਾਂ ਲਈ ਚੋਣ ਮੁਹਿੰਮ ਵਿੱਚ ਮੁਖਾਲਫ਼ਤ ਕਰਨ ਵਾਲੇ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਸਗੋਂ ਕਾਂਗਰਸੀ ਵਰਕਰ ਹਨ। ਮੁੱਖ ਮੰਤਰੀ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਪੁੱਛਿਆ,''ਕੀ ਤੁਸੀਂ ਸੱਚਮੁੱਚ ਇਹ ਸੋਚਦੇ ਹੋ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਨਾਂ ਕਿਸੇ ਗੱਲ ਦੇ ਕਿਸਾਨਾਂ ਪ੍ਰਤੀ ਬਦਜ਼ਬਾਨੀ ਕਰਨ ਅਤੇ ਉਨ੍ਹਾਂ ਦੇ ਜਮਹੂਰੀ ਅਤੇ ਸੰਵਿਧਾਨਕ ਹੱਕਾਂ ਨੂੰ ਮਲੀਆਮੇਟ ਕਰਨ ਨਾਲ ਤੁਸੀਂ ਬਚ ਸਕਦੇ ਹੋ।'' ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਹੁਣ ਵੀ ਸੱਤਾ ਦੇ ਨਸ਼ੇ ਵਿੱਚ ਡੁੱਬੀ ਭਾਜਪਾ ਸੱਚ ਦਾ ਸ਼ੀਸ਼ਾ ਦੇਖਣ ਤੋਂ ਆਨਾਕਾਨੀ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਹੱਲ ਲਈ ਬੁਰੀ ਤਰ੍ਹਾਂ ਨਾਕਾਮ ਰਹਿਣ ਤੋਂ ਆਪਣੀਆਂ ਕਮਜ਼ੋਰੀਆਂ 'ਤੇ ਪਰਦਾ ਪਾਉਣ ਲਈ ਬੇਤੁੱਕੀ ਬਹਾਨੇਬਾਜ਼ੀ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਕੋਈ ਵੀ ਸਿਆਸੀ ਲੀਡਰਸ਼ਿਪ ਆਪਣੇ ਹੀ ਨਾਗਰਿਕਾਂ ਦੇ ਹਿੱਤ ਅਣਗੌਲੇ ਕਰਕੇ ਲੰਮਾ ਸਮਾਂ ਟਿਕੀ ਨਹੀਂ ਰਹੀ ਅਤੇ ਕਾਲੇ ਖੇਤੀ ਕਾਨੂੰਨਾਂ ਦੀ ਰੂਪ ਵਿੱਚ ਭਾਜਪਾ ਨੇ ਆਪਣੀ ਹੋਣੀ ਆਪ ਹੀ ਘੜ ਲਈ ਹੈ।''

ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲੈਂਦਿਆਂ ਕਿਹਾ ''ਤੁਸੀਂ  ਆਪਣੇ ਸਹਿਯੋਗੀਆਂ ਅਤੇ ਸਾਬਕਾ ਸਹਿਯੋਗੀ ਅਕਾਲੀ ਦਲ   ਨਾਲ ਮਿਲ ਕੇ ਉਨ੍ਹਾਂ ਕਿਸਾਨਾਂ ਦੇ ਮੂੰਹ 'ਚੋਂ ਬੁਰਕੀ ਖੋਹਣ ਦੀ ਸਾਜ਼ਿਸ਼ ਰਚੀ ਜੋ ਤੁਹਾਡਾ ਢਿੱਡ ਭਰਦੇ ਹਨ ਅਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਇਹ ਕਿਸਾਨ ਹਾਰ ਪਾ ਕੇ ਤੁਹਾਡਾ ਸਵਾਗਤ ਕਰਨ?" ਉਨ੍ਹਾਂ ਕਿਹਾ ਕਿ ਸੁਭਾਵਕ ਤੌਰ 'ਤੇ ਕਿਸਾਨ ਭਾਜਪਾ ਤੋਂ ਨਾਰਾਜ਼ ਹਨ ਅਤੇ ਭਾਜਪਾ ਆਗੂਆਂ  'ਤੇ ਆਪਣਾ ਗੁੱਸਾ ਕੱਢਣ ਲਈ ਹਰੇਕ ਮੌਕਾ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਆਗੂਆਂ ਦੀਆਂ ਫੇਰੀਆਂ ਦੌਰਾਨ ਪਲਿਸ ਦੀ ਜ਼ਿਆਦਾ ਤਾਇਨਾਤੀ ਨਾ ਕੀਤੀ ਜਾਂਦੀ ਤਾਂ ਹਾਲਾਤ ਸੱਚਮੁੱਚ ਵੱਸੋਂ ਬਾਹਰ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਖਿਲਾਫ ਕਿਸਾਨਾਂ ਦੀ ਨਾਰਾਜ਼ਗੀ ਦੇ ਮੱਦੇਨਜ਼ਰ ਜਦੋਂ ਵੀ ਭਾਜਪਾ ਦੇ ਆਗੂ ਚੋਣ ਪ੍ਰਚਾਰ ਲਈ ਜਾਂਦੇ ਹਨ ਤਾਂ ਪੰਜਾਬ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਖੁਦ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।

 

 

Trending news