ਹੁਣ CM ਕੈਪਟਨ ਨੇ ਵੀ ਸ਼ਰਾਬ ਮਾਫ਼ੀਆ ਦੇ ਪਨਪਣ ਪਿੱਛੇ ਦੱਸਿਆ ਕੋਰੋਨਾ ਨੂੰ ਵਜ੍ਹਾਂ !

ਮੁੱਖ ਮੰਤਰੀ ਕੈਪਟਨ ਨੇ ਕਿਹਾ  ਕੋਰੋਨਾ ਦੀ ਜੰਗ ਵਿੱਚ ਪੁਲਿਸ ਮੁਲਾਜ਼ਮਾਂ ਦੇ ਲੱਗੇ ਹੋਣ ਦੀ ਵਜ੍ਹਾਂ ਕਰਕੇ ਸ਼ਰਾਬ ਮਾਫ਼ੀਆ ਨੇ ਫ਼ਾਇਦਾ ਚੁੱਕਿਆ 

ਹੁਣ CM ਕੈਪਟਨ ਨੇ ਵੀ ਸ਼ਰਾਬ ਮਾਫ਼ੀਆ ਦੇ ਪਨਪਣ ਪਿੱਛੇ ਦੱਸਿਆ ਕੋਰੋਨਾ ਨੂੰ ਵਜ੍ਹਾਂ !
ਮੁੱਖ ਮੰਤਰੀ ਕੈਪਟਨ ਨੇ ਕਿਹਾ ਕੋਰੋਨਾ ਦੀ ਜੰਗ ਵਿੱਚ ਪੁਲਿਸ ਮੁਲਾਜ਼ਮਾਂ ਦੇ ਲੱਗੇ ਹੋਣ ਦੀ ਵਜ੍ਹਾਂ ਕਰਕੇ ਸ਼ਰਾਬ ਮਾਫ਼ੀਆ ਨੇ ਫ਼ਾਇਦਾ ਚੁੱਕਿਆ

ਚੰਡੀਗੜ੍ਹ : ਪੰਜਾਬ ਵਿੱਚ ਸ਼ਰਾਬ ਮਾਫ਼ੀਆਂ ਦੇ ਪਨਪਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨੂੰ ਜ਼ਿੰਮੇਵਾਰ ਦੱਸਿਆ ਹੈ ਉਨ੍ਹਾਂ ਕਿਹਾ ਪੂਰੀ ਪੰਜਾਬ ਪੁਲਿਸ ਕੋਵਿਡ 19 ਦੇ ਨਾਲ ਜੰਗ ਵਿੱਚ ਲੱਗੀ ਸੀ ਜਿਸ ਦਾ ਫ਼ਾਇਦਾ ਚੁੱਕ ਕੇ ਸ਼ਰਾਬ ਮਾਫ਼ੀਆ ਸੂਬੇ ਵਿੱਚ ਸਰਗਰਮ ਹੋ ਗਿਆ, ਪਰ ਉਨ੍ਹਾਂ ਸਾਫ਼ ਕੀਤਾ  ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇ ਉਹ ਭਾਵੇਂ  ਸਿਆਸਤਦਾਨ ਹੋਵੇ ਜਾਂ ਫਿਰ ਵੱਡਾ ਅਧਿਕਾਰੀ 

ਮੁੱਖ ਮੰਤਰੀ ਨੇ ਕਿਹਾ ਕਿਸੇ ਨੂੰ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਵੰਡਣ ਨਹੀਂ ਦਿੱਤੀ ਜਾਵੇਗੀ,ਉਨ੍ਹਾਂ ਕਿਹਾ ਮੈਂ ਪੂਰੀ ਫੋਰਸ ਨੂੰ ਸ਼ਰਾਬ ਮਾਫ਼ਿਆ  ਦੇ ਪਿੱਛੇ ਲੱਗਾ ਦਿੱਤਾ ਹੈ  

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜ਼ਹਿਰੀਲੀ ਸ਼ਰਾਬ ਨਾਲ 111 ਲੋਕਾਂ ਦੀ ਮੌਤਾਂ ਤੋਂ ਬਾਅਦ ਵੀ ਜੇਕਰ ਸ਼ਰਾਬ  ਮਾਫ਼ੀਆਂ ਇਸੇ ਤਰ੍ਹਾਂ ਬੇਲਗ਼ਾਮ ਕਾਰੋਬਾਰ ਕਰਨ ਦੀ ਸੋਚ ਰਿਹਾ ਹੈ ਤਾਂ ਉਹ ਰਹਿਮ ਦੀ ਉਮੀਦ ਨਾ ਰੱਖਣ,ਉਨ੍ਹਾਂ ਕਿਹਾ ਸਰਕਾਰ ਪੀੜਤ ਪਰਿਵਾਰਾਂ ਨਾਲ ਖੜੀ ਹੈ ਅਤੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ  

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਵੀ ਕੋਰੋਨਾ ਨੂੰ ਹੀ ਸ਼ਰਾਬ ਮਾਫ਼ਿਆ ਦੇ ਪੈਰ ਪਸਾਰਨ  ਦੇ ਲਈ ਜ਼ਿੰਮੇਵਾਰ ਦੱਸਿਆ ਸੀ ਜਿਸ 'ਤੇ ਵਿਰੋਧੀ ਧਿਰਾਂ ਨੇ ਬਾਜਵਾ ਨੂੰ ਘੇਰਿਆ ਸੀ