CM ਕੈਪਟਨ ਨੇ ਦੱਸਿਆ ਕਿ ਇਸ ਵਜ੍ਹਾਂ ਨਾਲ ਮੈਂ ਵੈਕਸੀਨ ਦੀ ਸਭ ਤੋਂ ਪਹਿਲੀ ਡੋਜ਼ ਲੈਣ ਦੇ ਵਾਅਦੇ ਤੋਂ ਪਿੱਛੇ ਹਟਿਆ,ਸਵਾਲ ਚੁੱਕਣ ਵਾਲਿਆਂ ਨੂੰ ਦਿੱਤੀ ਨਸੀਹਤ

ਪੰਜਾਬ ਵਿੱਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਤੋਂ ਕੀਤੀ 

CM ਕੈਪਟਨ ਨੇ ਦੱਸਿਆ ਕਿ ਇਸ ਵਜ੍ਹਾਂ ਨਾਲ ਮੈਂ ਵੈਕਸੀਨ ਦੀ ਸਭ ਤੋਂ ਪਹਿਲੀ ਡੋਜ਼ ਲੈਣ ਦੇ ਵਾਅਦੇ ਤੋਂ ਪਿੱਛੇ ਹਟਿਆ,ਸਵਾਲ ਚੁੱਕਣ ਵਾਲਿਆਂ ਨੂੰ ਦਿੱਤੀ ਨਸੀਹਤ
ਪੰਜਾਬ ਵਿੱਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਤੋਂ ਕੀਤੀ

ਮੁਹਾਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਕਰ ਦਿੱਤੀ ਹੈ,ਪਹਿਲੇ ਗੇੜ੍ਹ ਵਿੱਚ ਪੰਜਾਬ ਵਿੱਚ 1 ਲੱਖ 74 ਹਜ਼ਾਰ ਸਿਹਤ ਕਾਮਿਆਂ ਨੂੰ ਟੀਕਾ ਲੱਗੇਗਾ,ਸੀਐੱਮ ਵੱਲੋਂ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ,ਇਸ ਮੌਕੇ ਮੁੱਖ ਮੰਤਰੀ ਨੇ ਡਾਕਟਰ ਅਤੇ ਹੈਲਥ ਵਰਕਰਾਂ ਨਾਲ ਮਿਲਕੇ ਉਨ੍ਹਾਂ ਦਾ ਹੌਸਲਾ ਵਧਾਇਆ,ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਦਾ ਵਾਅਦਾ ਪੂਰਾ ਕਿਉਂ ਨਹੀਂ,ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਕੋਰੋਨਾ ਵੈਕਸੀਨ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਵੀ ਨਸੀਹਤ ਦਿੱਤੀ ਹੈ 

ਇਸ ਵਜ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਨੇ ਪਹਿਲਾਂ ਵੈਕਸੀਨ ਨਹੀਂ ਲਈ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਵਾਅਦਾ ਕੀਤਾ ਸੀ ਕਿ ਉਹ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲੈਣਗੇ,ਪਰ ਕੋਰੋਨਾ ਵੈਕਸੀਨ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਉਨ੍ਹਾਂ ਨੇ ਦੱਸਿਆ ਕਿ ਇਹ ਵਾਅਦਾ ਉਹ ਇਸ ਲਈ ਨਹੀਂ ਨਿਭਾ ਸਕੇ ਕਿਉਂਕਿ ਕੇਂਦਰ ਸਰਕਾਰ ਦੀਆਂ ਗਾਈਡ ਲਾਈਨ ਸੀ ਕਿ ਸਭ ਤੋਂ ਪਹਿਲਾਂ ਫਰੰਟ ਲਾਇਨ ਵਰਕਰ ਜਿੰਨਾਂ ਵਿੱਚ ਸਿਹਤ ਮੁਲਾਜ਼ਮ ਆਉਂਦੇ ਨੇ ਉਨ੍ਹਾਂ ਨੂੰ ਵੈਕਸੀਨ ਲੱਗੇਗੀ ਇਸ ਲਈ ਉਨ੍ਹਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਈ ਹੈ,ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਵੀ ਨਸੀਹਤ ਦਿੱਤੀ ਜੋ ਕੋਰੋਨਾ ਵੈਕਸੀਨ 'ਤੇ ਸਵਾਲ ਚੁੱਕ ਰਹੇ ਨੇ

ਮੁੱਖ ਮੰਤਰੀ ਦੀ ਕੋਰੋਨਾ ਵੈਕਸੀਨ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਨਸੀਹਤ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁੱਝ ਲੋਕ ਕੋਰੋਨਾ ਵੈਕਸੀਨ ਨੂੰ ਲੈਕੇ ਸਵਾਲ ਚੁੱਕ ਰਹੇ ਨੇ ਜੋ ਕਿ ਬਹੁਤ ਗੱਲਤ ਹੈ, ਉਨ੍ਹਾਂ ਕਿਹਾ ਵੈਕਸੀਨ ਨਾਲ ਜੇਕਰ ਕੁੱਝ ਥੋੜਾ ਬਹੁਤ ਐਲਰਜੀ ਹੁੰਦੀ ਹੈ ਤਾਂ ਇਸ ਤੋਂ ਗਭਰਾਉਣ ਦੀ ਜ਼ਰੂਰਤ ਨਹੀਂ ਹੈ ਕਈ ਵਾਰ ਖਾਣ-ਪੀਣ ਦੀਆਂ ਚੀਜ਼ਾਂ ਦੀ ਵਜ੍ਹਾਂ ਕਰਕੇ ਹੀ ਐਲਰਜੀ ਹੋ ਸਕਦੀ ਹੈ,ਪੂਰੀ ਦੁਨੀਆ ਵਿੱਚ ਵੈਕਸੀਨ ਲੱਗ ਰਹੀ ਹੈ,ਕੁੱਝ ਮਾਮਲੇ ਸਾਹਮਣੇ ਆ ਰਹੇ ਨੇ ਪਰ  ਇਸ ਤੋਂ ਗਭਰਾਉਣ ਦੀ ਜ਼ਰੂਰਤ ਨਹੀਂ ਹੈ, ਸਾਂਨੂੰ ਗਲਤ ਅਫ਼ਵਾਹਾ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪੂਰਾ ਪੰਜਾਬ ਕੋਰੋਨਾ ਵੈਕਸੀਨ ਵਿੱਚ ਸਹਿਯੋਗ ਦੇਵੇ,ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 240 ਕੇਸ ਰੁਜ਼ਾਨਾ ਆ ਰਹੇ ਨੇ ਪਰ ਉਹ ਇਸ ਨੂੰ ਜ਼ੀਰੋ ਕਰਨਾ ਚਾਉਂਦੇ ਨੇ, ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਵੈਕਸੀਨ ਫ੍ਰੀ ਦੇਣ ਬਾਰੇ ਪੱਤਰ ਲਿਖਿਆ ਹੈ 
 
ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਲਿਖੀ ਚਿੱਠੀ 

ਕੋਵੀਸ਼ੀਲਡ ਵੈਕਸੀਨ ਦੀਆਂ 2,04,500 ਖੁਰਾਕਾਂ ਪ੍ਰਾਪਤ ਹੋਣ ਦਾ ਜਿਕਰ ਕਰਦਿਆਂ ਮੁੱਖ ਮੰਤਰੀ  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ  ਧੰਨਵਾਦ ਕੀਤਾ ਨਾਲ ਹੀ ਅਪੀਲ ਕੀਤੀ  ਕਿ ਕੇਂਦਰ ਸਰਕਾਰ ਕੁੱਝ ਅਜਿਹਾ ਪੈਮਾਨਾ ਕਰੇ ਕਿ  ਵਧ ਤੋਂ ਵਧ ਲੋਕਾਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਲੱਗ ਸਕੇ,ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਨੂੰ ਮੁਫ਼ਤ ਵੈਕਸੀਨ ਦੇਣ ਲਈ ਆਮਦਨ ਹੱਦ ਤੈਅ ਕਰੇ