ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ਗਨ ਸਕੀਮ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸ਼ਗਨ ਸਕੀਮ ਦੇ ਤਹਿਤ ਹੁਣ ਧੀ ਦੇ ਵਿਆਹ 'ਤੇ 60 ਫ਼ੀਸਦੀ ਵਧ ਸਰਕਾਰ ਦੇਵੇਗੀ,ਪਹਿਲਾਂ ਕਨਸਟਰਸ਼ਨ ਵਰਕਰਾਂ ਦੀਆਂ ਧੀਆਂ ਦੇ ਵਿਆਹ 'ਤੇ ਸਰਕਾਰ ਵੱਲੋਂ 31 ਹਜ਼ਾਰ ਦਿੱਤੇ ਜਾਂਦੇ ਸਨ ਹੁਣ ਇਸ ਵਿੱਚ ਵਾਧਾ ਕਰਕੇ 51 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ
.@capt_amarinder announces hike from Rs 31,000 to Rs 51,000 in Shagun amount for marriage of daughters of construction workers in Punjab from April 1, okays Rs 1500 financial aid to such workers or their family members who test #COVID +ve. Rules relaxed to avail benefits. pic.twitter.com/yB4BfdAXst
— Raveen Thukral (@RT_MediaAdvPbCM) January 23, 2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ Building and Other Construction Workers (BOCW) Welfare Board ਦੀ ਮੀਟਿੰਗ ਦੌਰਾਨ ਸ਼ਗਨ ਸਕੀਮ ਵਧਾਉਣ ਬਾਰੇ ਜਾਣਕਾਰੀ ਦਿੱਤੀ ਹੈ,ਇਸ ਤੋਂ ਇਲਾਵਾ ਸਕੀਮ ਦੇ ਤਹਿਤ ਲਾਭਪਾਤਰੀ ਨੂੰ ਗੁਰਦੁਆਰੇ,ਮੰਦਰ ਜਾਂ ਫਿਰ ਚਰਚ ਦਾ ਸਰਟਿਫਿਕੇਟ ਵਿਖਾਉਣਾ ਹੋਵੇਗਾ,ਸਿਰਫ਼ ਇੰਨਾਂ ਹੀ ਨਹੀਂ ਸ਼ਗਨ ਸਕੀਮ ਦੇ ਤਹਿਤ ਪਰਿਵਾਰ ਨੂੰ ਅੱਧੀ ਰਕਮ ਪਹਿਲਾਂ ਮਿਲੇਗੀ ਜਦਕਿ ਬਾਕੀ ਦੇ ਪੈਸੇ ਵਿਆਹ ਦੇ ਸਰਟਿਫਿਕੇਟ ਵਿਖਾਉਣ ਤੋਂ ਬਾਅਦ ਦਿੱਤੀ ਜਾਵੇਗੀ
ਮੁੱਖ ਮੰਤਰੀ ਕੈਪਟਨ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਜੇਕਰ ਕਿਸੇ ਮਜ਼ਦੂਰ ਨੂੰ ਕੋਵਿਡ ਹੁੰਦਾ ਹੈ ਤਾਂ ਉਸ ਨੂੰ 1500 ਰੁਪਏ ਦਿੱਤੇ ਜਾਣਗੇ, ਬਿਲਡਿੰਗ ਦੇ ਕੰਮ ਦੌਰਾਨ ਜੇਕਰ ਕਿਸੇ ਵਰਕਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 2 ਲੱਖ ਤੱਕ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ,ਪੀੜਤ ਪਰਿਵਾਰ ਇਹ ਮਦਦ ਲੈਣ ਦੇ ਲਈ 6 ਮਹੀਨੇ ਦੇ ਅੰਦਰ ਅਪਲਾਈ ਕਰ ਸਕਦਾ ਹੈ
ਇਸ ਤੋਂ ਇਲਾਵਾ ਸਕਰੀਨਿੰਗ ਕਮੇਟੀ ਵੱਲੋਂ ਪੈਨਸ਼ਨ ਬਿਨੈ ਪੱਤਰ ਰੱਦ ਕਰਨ ਦੀ ਸੂਰਤ ਵਿੱਚ ਉਸਾਰੀ ਕਿਰਤੀਆਂ ਨੂੰ ਸਕੱਤਰ ਬੋਰਡ ਕੋਲ ਅਪੀਲ ਕਰਨ ਦਾ ਸਮਾਂ ਵੀ 90 ਦਿਨ ਤੋਂ ਵਧਾ ਕੇ 120 ਦਿਨ ਕਰ ਦਿੱਤਾ। ਬਾਲੜੀ (ਲੜਕੀ) ਜਨਮ ਤੋਹਫਾ ਸਕੀਮ ਤਹਿਤ ਬੋਰਡ ਨੇ ਬਿਨੈ ਪੱਤਰ ਜਮਾਂ ਕਰਵਾਉਣ ਦੀ ਸਮਾਂ ਸੀਮਾ ਵਧਾਉਣ ਦਾ ਫੈਸਲਾ ਕੀਤਾ। ਲਾਭਪਾਤਰੀਆਂ ਦੀ ਲੜਕੀ ਦੇ ਜਨਮ ਦੀ ਤਰੀਕ ਤੋਂ ਛੇ ਮਹੀਨਿਆਂ ਤੋਂ ਵਧਾ ਕੇ ਇਕ ਸਾਲ ਕਰਨ ਦਾ ਫੈਸਲਾ ਕੀਤਾ ਗਿਆ।
ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿਚ ਬੋਰਡ ਨੇ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜਾਈ ਵਿਚ ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦਾ ਸਾਲਾਨਾ ਵਜ਼ੀਫ਼ਾ 25,000 ਤੋਂ ਵਧਾ ਕੇ 35000 ਰੁਪਏ ਅਤੇ ਲੜਕੀਆਂ ਦਾ ਵਜ਼ੀਫਾ 30,000 ਤੋਂ ਵਧਾ ਕੇ 40,000 ਰੁਪਏ ਕਰਨ ਦਾ ਐਲਾਨ ਕੀਤਾ। ਇਸੇ ਤਰਾਂ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜਾਈ ਵਿਚ ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦੇ ਹੋਸਟਲ ਦਾ ਵਜ਼ੀਫ਼ਾ 40,000 ਤੋਂ ਵਧਾ ਕੇ 50,000 ਰੁਪਏ ਅਤੇ ਲੜਕੀਆਂ ਦਾ ਵਜ਼ੀਫਾ 45,000 ਤੋਂ ਵਧਾ ਕੇ 55,000 ਰੁਪਏ ਕਰ ਦਿੱਤਾ ਗਿਆ ਹੈ। ਮੈਡੀਕਲ ਅਤੇ ਇੰਜੀਨੀਅਰਿੰਗ ਵਿੱਚ ਪੜਦੇ ਵਿਦਿਆਰਥੀ ਮੁੰਡਿਆਂ ਦਾ ਸਾਲਾਨਾ ਵਜ਼ੀਫਾ ਵਿਚ ਵਾਧਾ 40,000 ਰੁਪਏ ਤੋਂ ਵਧਾ ਕੇ 50,000 ਰੁਪਏ ਅਤੇ ਲੜਕੀਆਂ ਦਾ ਵਜੀਫਾ 50,000 ਤੋਂ 60,000 ਰੁਪਏ ਜਦੋਂ ਕਿ ਹੋਸਟਲ ਵਜ਼ੀਫਾ ਕ੍ਰਮਵਾਰ 70,000 ਅਤੇ 80,000 ਕਰ ਦਿੱਤਾ ਹੈ।