ਨਵਾਂ ਸ਼ਹਿਰ ਦੇ ਮਰੀਜ਼ ਤੋਂ 23 ਵਾਂ ਸ਼ਖਸ ਕੋਰੋਨਾ ਪੋਜ਼ੀਟਿਵ,ਪੰਜਾਬ 'ਚ 33 ਹੋਏ ਕੋਰੋਨਾ ਪੋਜ਼ੀਟਿਵ ਮਰੀਜ਼
Advertisement

ਨਵਾਂ ਸ਼ਹਿਰ ਦੇ ਮਰੀਜ਼ ਤੋਂ 23 ਵਾਂ ਸ਼ਖਸ ਕੋਰੋਨਾ ਪੋਜ਼ੀਟਿਵ,ਪੰਜਾਬ 'ਚ 33 ਹੋਏ ਕੋਰੋਨਾ ਪੋਜ਼ੀਟਿਵ ਮਰੀਜ਼

ਪੰਜਾਬ ਵਿੱਚ ਕੋਰੋਨਾ ਦਾ 33 ਮਰੀਜ਼ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ

ਪੰਜਾਬ ਵਿੱਚ ਕੋਰੋਨਾ ਦਾ 33 ਮਰੀਜ਼ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ

ਜਲੰਧਰ : ਪੰਜਾਬ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ ਵੱਧ ਕੇ 33 ਹੋ ਗਈ ਹੈ,ਵੀਰਵਾਰ ਨੂੰ ਪੰਜਾਬ ਵਿੱਚ 2 ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਨੇ,ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ 70 ਸਾਲ ਦੀ ਇੱਕ ਬਜ਼ੁਰਗ ਮਹਿਲਾ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਇਸ ਮਹਿਲਾ ਦਾ ਲੁਧਿਆਣਾ ਦੇ CMC ਵਿੱਚ ਇਲਾਜ ਚੱਲ ਰਿਹਾ ਹੈ, PGI ਚੰਡੀਗੜ੍ਹ ਦੀ ਲੈਬ ਨੇ ਟੈਸਟ ਪੋਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ ਦੂਜਾ ਮਾਮਲਾ ਨਵਾਂ ਸ਼ਹਿਰ ਦੇ ਜਿਸ ਸ਼ਖ਼ਸ ਦੀ ਮੌਤ ਹੋਈ ਸੀ ਉਸ ਦੇ ਸੰਪਰਕ ਵਿੱਚ ਆਉਣ ਨਾਲ ਆਇਆ ਹੈ,ਕੋਰੋਨਾ ਪੋਜ਼ੀਟਿਵ ਮਹਿਲਾ ਪਠਲਾਵਾ ਪਿੰਡ ਦੇ ਸਰਪੰਚ ਦੀ ਮਾਂ ਹੈ, ਹੁਣ ਤੱਕ 70 ਸਾਲ ਦੇ ਸ਼ਖ਼ਸ ਦੇ ਸਿੱਧੇ ਅਤੇ ਅਸਿੱਧੇ ਸੰਪਰਕ ਵਿੱਚ ਆਉਣ ਨਾਲ 23 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ,ਜਿਸ ਵਿੱਚ ਮ੍ਰਿਤਕ ਦੇ ਆਪਣੇ ਹੀ ਪਰਿਵਾਰ ਦੇ 18 ਮੈਂਬਰ ਸ਼ਾਮਲ ਨੇ, ਇਸਦੇ ਨਾਲ ਲੁਧਿਆਣਾ ਵਿੱਚ ਵੀ ਇੱਕ ਬਿਊਟੀਕ ਚਲਾਉਣ ਵਾਲੀ ਮਹਿਲਾ ਦਾ ਟੈਸਟ ਪੋਜ਼ੀਟਿਵ ਆਇਆ ਹੈ, ਜਿਸ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾ ਦੀ ਬੁੱਧਵਾਰ ਨੂੰ ਗਿਣਤੀ ਵੱਧ ਕੇ 33 ਹੋ ਗੋਈ ਹੈ
 
ਬਜ਼ੁਰਗ ਦੇ ਸੰਪਰਕ 'ਚ ਆਉਣ ਕਿਨ੍ਹਿਆਂ ਦਾ ਟੈਸਟ ਪੋਜ਼ੀਟਿਵ  ?

ਮੰਗਲਵਾਰ ਨੂੰ ਕੋਰੋਨਾ ਵਾਇਰਸ ਪੋਜ਼ੀਟਿਵ ਦੇ ਜੋ ਨਵੇਂ ਮਾਮਲੇ ਸਾਹਮਣੇ ਆਏ ਨੇ ਉਨ੍ਹਾਂ ਵਿੱਚੋਂ ਤਿੰਨ ਸ਼ਖ਼ਸ ਦਾ ਸਿੱਧਾ ਸੰਪਰਕ  ਨਵਾਂ ਸ਼ਹਿਰ ਦੇ 70 ਸਾਲ ਦੇ ਬਜ਼ੁਰਗ ਨਾਲ ਹੋਇਆ ਸੀ, ਇਨ੍ਹਾਂ ਵਿੱਚੋਂ ਇੱਕ ਬਜ਼ੁਰਗ ਦਾ ਪੋਤਰਾ,ਦੂਜਾ 50 ਸਾਲ ਦਾ ਸਾਲਾ ਅਤੇ ਇੱਕ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ, ਇਸਦੇ ਨਾਲ 2 ਕੋਰਨਾ ਪੋਜ਼ੀਟਿਵ ਮਰੀਜ਼ ਉਹ ਨੇ ਜੋ ਬਜ਼ੁਰਗ ਨੂੰ ਡਾਕਟਰ ਕੋਲ ਲੈਕੇ ਗਏ ਸਨ, ਜਿਨ੍ਹਾਂ 6 ਲੋਕਾਂ ਨੂੰ ਬਜ਼ੁਰਗ ਤੋਂ ਕੋਰੋਨਾ ਵਾਇਰਸ ਹੋਇਆ ਸੀ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਦੇ ਸੈਂਪਲ ਟੈਸਟ ਲਈ ਭੇਜ ਦਿੱਤੇ ਗਏ ਨੇ, 70 ਸਾਲ ਦੇ ਬਜ਼ੁਰਗ ਦੇ ਜਿਸ ਜਵਾਈ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਉਹ ਫਿਲੌਰ ਦੇ ਵਿਰਕ ਪਿੰਡ ਦਾ ਰਹਿਣ ਵਾਲੇ ਹੈ, ਕੁੱਝ ਲੋਕ ਉਸ ਦੇ ਘਰ ਸੋਹਰੇ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਗਏ ਸਨ 

ਪੰਜਾਬ ਵਿੱਚ ਹੁਣ ਤੱਕ ਕਿਨ੍ਹੇ ਮਰੀਜ਼ 

ਸਿਹਤ ਵਿਭਾਗ ਮੁਤਾਬਿਕ ਹੁਣ ਤੱਕ ਪੰਜਾਬ ਵਿੱਚ 33 ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ 19,ਮੁਹਾਲੀ ਵਿੱਚ 5,ਜਲੰਧਰ ਵਿੱਚ 4,ਲੁਧਿਆਣਾ 1,ਹੁਸ਼ਿਆਰਪੁਰ 3,ਅੰਮ੍ਰਿਤਸਰ 1, ਪੰਜਾਬ ਸਰਕਾਰ ਨੇ ਆਈਸੋਲੇਸ਼ਨ ਦੇ ਲਈ 2,500 ਬਿਸਤੇ ਤਿਆਰ ਕਰ ਲਏ ਨੇ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਵੱਲੋ ਫ੍ਰੀ ਇਲਾਜ ਕੀਤਾ ਜਾਵੇਗਾ  

Trending news