ਪੰਜਾਬ 'ਚ 31 ਮਾਰਚ ਤੋਂ ਪਹਿਲਾਂ ਕੋਰੋਨਾ ਦੀ ਖ਼ਤਰਨਾਕ ਭਵਿੱਖਬਾਣੀ ਦਾ ਟੁੱਟਿਆ ਰਿਕਾਰਡ, PM ਮੋਦੀ ਨੇ ਸੱਦੀ ਬੈਠਕ

ਪੰਜਾਬ ਵਿੱਚ ਕੋਰੋਨਾ ਦੇ 24 ਘੰਟੇ ਦੇ ਅੰਦਰ 20 ਫ਼ੀਸਦੀ ਵਧ ਮਾਮਲੇ ਦਰਜ ਹੋਏ ਨੇ, ਪ੍ਰਧਾਨ ਮੰਤਰੀ ਨੇ 17 ਮਾਰਚ ਨੂੰ ਮੀਟਿੰਗ ਸੱਦੀ ਹੈ 

 ਪੰਜਾਬ 'ਚ 31 ਮਾਰਚ ਤੋਂ ਪਹਿਲਾਂ ਕੋਰੋਨਾ ਦੀ ਖ਼ਤਰਨਾਕ ਭਵਿੱਖਬਾਣੀ ਦਾ ਟੁੱਟਿਆ ਰਿਕਾਰਡ, PM ਮੋਦੀ ਨੇ ਸੱਦੀ ਬੈਠਕ
ਪੰਜਾਬ ਵਿੱਚ ਕੋਰੋਨਾ ਦੇ 24 ਘੰਟੇ ਦੇ ਅੰਦਰ 20 ਫ਼ੀਸਦੀ ਵਧ ਮਾਮਲੇ ਦਰਜ ਹੋਏ ਨੇ, ਪ੍ਰਧਾਨ ਮੰਤਰੀ ਨੇ 17 ਮਾਰਚ ਨੂੰ ਮੀਟਿੰਗ ਸੱਦੀ ਹੈ

ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਹੁਣ ਸਾਰੀਆਂ ਹੱਦਾ ਪਾਰ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ, 14 ਮਾਰਚ ਦੇ ਮੁਕਾਬਲੇ 15 ਮਾਰਚ ਨੂੰ 20 ਫ਼ੀਸਦੀ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਨੇ, 24 ਘੰਟੇ ਦੇ ਅੰਦਰ ਇੰਨਾਂ ਵੱਡਾ ਫਰਕ ਪਹਿਲੀ ਵਾਰ ਨਜ਼ਰ ਆਇਆ ਹੈ, 14 ਮਾਰਚ ਨੂੰ 1501 ਨਵੇਂ ਕੋਰੋਨਾ ਦੇ ਮਾਮਲੇ ਆਏ ਸਨ, ਜਦਕਿ 15 ਮਾਰਚ ਨੂੰ 1843 ਨਵੇਂ ਮਾਮਲੇ ਸਾਹਮਣੇ ਆਏ ਨੇ, ਪਹਿਲਾਂ 2 ਤੋਂ 4 ਫ਼ੀਸਦੀ   ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿੱਚ ਵਾਧਾ ਦਰਜ ਹੋ ਰਿਹਾ ਸੀ ਪਰ ਇਸ ਵਾਰ 20 ਫ਼ੀਸਦੀ ਦਾ ਅੰਕੜਾ ਡਰਾਉਣ ਵਾਲਾ ਹੈ, 24 ਘੰਟੇ ਦੇ ਅੰਦਰ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ,ਮੁਹਾਲੀ, ਅੰਮ੍ਰਿਤਸਰ,ਪਟਿਆਲਾ ਤੋਂ ਆਏ ਅੰਕੜਿਆਂ ਨੇ ਸਰਕਾਰ ਦੀ ਨੀਦ ਉਡਾ ਦਿੱਤੀ ਹੈ, ਲਗਾਤਾਰ ਵਧ ਰਹੇ ਮਾਮਲਿਆਂ ਤੋਂ ਬਾਅਦ 17 ਮਾਰਚ ਨੂੰ ਪ੍ਰਧਾਨ ਮੰਤਰੀ ਨੇ  ਮੁੱਖ ਮੰਤਰੀਆਂ ਨਾਲ ਮੀਟਿੰਗ ਸੱਦੀ ਹੈ, ਇਹ ਅੰਕੜਾ ਡਾਕਟਰ ਭਾਸਕਰ ਦੇ ਦਾਅਵੇ ਨੂੰ ਸਮੇਂ ਤੋਂ ਪਹਿਲਾਂ ਪੂਰਾ ਸੱਚ ਸਾਬਿਤ ਕਰਦਾ ਵਿਖਾਈ ਦੇ ਰਿਹਾ ਹੈ, ਉਨ੍ਹਾਂ ਨੇ ਕਿਹਾ ਸੀ ਪੰਜਾਬ ਵਿੱਚ 31 ਮਾਰਚ ਤੱਕ 3 ਹਜ਼ਾਰ ਕੇਸ ਰੋਜ਼ਾਨਾ ਆਉਣਗੇ ਜਦਕਿ 15 ਮਾਰਚ ਤੱਕ ਇਹ ਅੰਕੜਾ 1800 ਤੋਂ ਵਧ ਹੋ ਗਿਆ ਹੈ 

ਪੰਜਾਬ ਵਿੱਚ 24 ਘੰਟੇ ਦੇ ਅੰਦਰ ਕੋਰੋਨਾ ਦੇ ਚਿੰਤਾਜਨਕ ਅੰਕੜੇ

ਪੰਜਾਬ ਵਿੱਚ 24 ਘੰਟੇ ਦੇ ਅੰਦਰ ਚਿੰਤਾ ਵਿੱਚ ਪਾਉਣ ਵਾਲੇ ਅੰਕੜੇ ਸਾਹਮਣੇ ਆਏ ਨੇ,  ਪੰਜਾਬ ਸਰਕਾਰ ਦੇ ਬੁਲੇਟਿਨ ਮੁਤਾਬਿਕ 1843 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਨੇ, ਸਭ ਤੋਂ ਵੱਡਾ ਕੋਰੋਨਾ ਦਾ ਧਮਾਕਾ ਜਲੰਧਰ ਵਿੱਚ ਹੋਇਆ ਹੈ ਇੱਥੇ 372 ਕੋਰੋਨਾ ਪੋਜ਼ੀਟਿਵ ਮਰੀਜ਼ ਆਏ ਨੇ, ਦੂਜੇ ਨੰਬਰ 'ਤੇ ਹੁਸ਼ਿਆਰਪੁਰ 238,ਲੁਧਿਆਣਾ  226, ਮੋਹਾਲੀ ਅਤੇ ਸ਼ਹੀਦ ਭਗਤ ਸਿੰਘ ਨਗਰ 164- 164,ਅੰਮ੍ਰਿਤਸਰ 147,ਪਟਿਆਲਾ 121, ਕਪੂਰਥਲਾ 92, ਗੁਰਦਾਸਪੁਰ 87 ਰੋਪੜ 43 ਕੋਰੋਨਾ ਦੇ ਨਵੇਂ ਮਾਮਲੇ ਆਏ ਨੇ,

24 ਘੰਟੇ ਦੇ ਅੰਦਰ ਮੌਤਾਂ

24 ਘੰਟੇ ਦੇ ਅੰਦਰ ਪੰਜਬਾ ਵਿੱਚ 27 ਮੌਤਾਂ ਹੋਇਆ ਨੇ, ਸਭ ਤੋਂ ਵਧ ਹੁਸ਼ਿਆਰਪੁਰ 8,ਸ਼ਹੀਦ ਭਗਤ ਸਿੰਘ ਨਗਰ 5,ਲੁਧਿਆਣਾ 4,ਅੰਮ੍ਰਿਤਸਰ 2,ਗੁਰਦਾਸਪੁਰ, ਜਲੰਧਰ,ਮੋਹਾਲੀ 1-1 ਮੌਤ ਹੋਈ ਹੈ