ਨੌਜਵਾਨਾਂ 'ਤੇ ਕੋਰੋਨਾ ਦਾ ਸਭ ਤੋਂ ਵੱਡਾ ਖ਼ਤਰਾ, PM ਮੋਦੀ ਨਾਲ ਗੱਲਬਾਤ ਕਰਨ ਮਗਰੋ CM ਕੈਪਟਨ ਦਾ ਵੱਡਾ ਬਿਆਨ
Advertisement

ਨੌਜਵਾਨਾਂ 'ਤੇ ਕੋਰੋਨਾ ਦਾ ਸਭ ਤੋਂ ਵੱਡਾ ਖ਼ਤਰਾ, PM ਮੋਦੀ ਨਾਲ ਗੱਲਬਾਤ ਕਰਨ ਮਗਰੋ CM ਕੈਪਟਨ ਦਾ ਵੱਡਾ ਬਿਆਨ

ਪੰਜਾਬ ਵਿੱਚ 24 ਘੰਟੇ ਅੰਦਰ 2387 ਨਵੇਂ ਕੇਸ ਸਾਹਮਣੇ ਆਏ ਨੇ ਅਤੇ 32 ਮੌਤਾਂ ਹੋਇਆ 

ਪੰਜਾਬ ਵਿੱਚ 24 ਘੰਟੇ ਅੰਦਰ 2387 ਨਵੇਂ ਕੇਸ ਸਾਹਮਣੇ ਆਏ ਨੇ ਅਤੇ 32 ਮੌਤਾਂ ਹੋਇਆ

ਚੰਡੀਗੜ੍ਹ :  24 ਘੰਟੇ ਦੇ ਅੰਦਰ ਪੰਜਾਬ  ਵਿੱਚ ਜਿਹੜੇ ਕੇਸ ਸਾਹਮਣੇ ਆਏ ਨੇ ਉਹ ਡਰਾਉਣ ਵਾਲੇ ਨੇ, ਸਰਕਾਰ ਨੂੰ ਚਿੰਤਾ ਵਿੱਚ ਪਾਉਣ ਵਾਲੇ ਨੇ, ਪੰਜਾਬ ਸਰਕਾਰ ਦੇ ਹੈਲਥ ਬੁਲੇਟਿਨ ਮੁਤਾਬਿਕ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਕੁੱਲ 2387 ਨਵੇਂ ਕੋਰੋਨਾ ਪੋਜ਼ੀਟਿਵ ਦੇ  ਮਾਮਲੇ ਸਾਹਮਣੇ ਆਏ ਨੇ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ 2 ਹਜ਼ਾਰ ਤੋਂ ਵਧ ਮਾਮਲੇ ਆਏ ਨੇ, ਜਲੰਧਰ ਵਿੱਚ ਕੋਰੋਨਾ ਦੇ ਆਏ ਅੰਕੜਿਆਂ ਨੇ ਤਾਂ ਹਿਲਾ ਦਿੱਤਾ ਹੈ, ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨੂੰ ਲੈਕੇ ਪ੍ਰਧਾਨ ਮੰਤਰੀ ਨੂੰ ਜੋ ਰਿਪੋਰਟ ਦਿੱਤੀ ਹੈ ਉਹ ਬੇਹਦ ਚਿੰਤਾਜਨਕ ਹੈ

50 ਫ਼ੀਸਦੀ ਨੌਜਵਾਨ ਨੂੰ ਕੋਰੋਨਾ ਦਾ ਖ਼ਤਰਾ
  
ਪੰਜਾਬ ਦੇ ਸਿਹਤ ਮੰਤਰੀ ਪਹਿਲਾਂ ਹੀ  ਦੁਆਬੇ ਵਿੱਚ ਨਿਊ ਸਟ੍ਰੇਨ ਦੀ ਪੁਸ਼ਟੀ ਕਰ ਚੁੱਕੇ ਨੇ ਜਿਸ ਦੀ ਵਜ੍ਹਾਂ ਕਰਕੇ ਜਲੰਧਰ,ਹੁਸ਼ਿਆਰਪੁਰ ਵਿੱਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧ ਰਹੇ ਨੇ, ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਣਕਾਰੀ ਦਿੱਤੀ ਹੈ ਕੋਰੋਨਾ ਦੀ  ਦੂਜੀ ਲਹਿਰ  ਵਿੱਚ ਨੌਜਵਾਨ ਸਭ ਤੋਂ ਜ਼ਿਆਦਾ ਨਿਸ਼ਾਨੇ 'ਤੇ ਨੇ, ਜੋ ਕੀ ਖ਼ਤਰੇ ਦੀ ਘੰਟੀ ਹੈ, ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚੋਂ  50 ਫ਼ੀਸਦੀ ਨੌਜਵਾਨ ਪ੍ਰਭਾਵਿਤ ਹੋ ਰਹੇ ਨੇ ਜਿੰਨਾਂ ਦੀ ਉਮਰ 30 ਸਾਲ ਹੈ, ਜੋ ਕੀ ਚਿੰਤਾ ਵਿੱਚ ਪਾਉਣ ਵਾਲੀ ਹੈ, ਇਸ ਤੋਂ ਪਹਿਲਾਂ ਜਦੋਂ ਪੰਜਾਬ ਵਿੱਚ ਕੋਰੋਨਾ ਦੀ ਪਹਿਲੀ ਲਹਿਰ ਆਈ ਸੀ ਤਾਂ ਸਭ ਤੋਂ ਵਧ ਖ਼ਤਰਾ ਉਨ੍ਹਾਂ ਬਜ਼ੁਰਗਾਂ ਨੂੰ ਸੀ ਜੋ ਪਹਿਲਾਂ ਹੀ ਕਿਸੇ ਬਿਮਾਰੀ ਤੋਂ ਪ੍ਰਭਾਵਿਤ ਸਨ, ਪਹਿਲੇ ਗੇੜ ਵਿੱਚ 70 ਫ਼ੀਸਦੀ ਮੌਤਾਂ ਬਜ਼ੁਰਗ ਲੋਕਾਂ ਦੀਆਂ ਹੋਇਆ ਸਨ  

ਪੰਜਾਬ ਵਿੱਚ ਜ਼ਿਲ੍ਹਾਂ ਪੱਧਰ 'ਤੇ ਕੋਰੋਨਾ ਦੇ ਮਾਮਲੇ

24 ਘੰਟੇ ਦੇ ਅੰਦਰ ਸਭ ਤੋਂ ਵਧ ਕੋਰੋਨਾ ਦੇ ਜਲੰਧਰ ਵਿੱਚ 467 ਰਿਕਾਰਡ ਤੋੜ ਮਾਮਲੇ ਆਏ ਨੇ, ਇਹ ਅੰਕੜਾਂ ਸ਼ਹਿਰ ਦੇ ਲਈ ਬਹੁਤ ਹੀ ਖ਼ਤਰਨਾਕ ਹੈ, ਇਸ ਤੋਂ ਬਾਅਦ ਲੁਧਿਆਣਾ ਵਿੱਚ 237,ਅੰਮ੍ਰਿਤਸਰ 230,ਹੁਸ਼ਿਆਰਪੁਰ 216, ਮੋਹਾਲੀ 214, ਪਟਿਆਲਾ 187, ਰੋਪੜ 165, ਗੁਰਦਾਸੁਪਰ 110, ਕਪੂਰਥਲਾ 101 ਕੋਰੋਨਾ ਦੇ ਨਵੇਂ ਮਾਮਲੇ ਆਏ ਨੇ, ਸੂਬੇ ਵਿੱਚ 24 ਘੰਟੇ ਦੇ ਅੰਦਰ 32 ਮੌਤਾਂ ਹੋਇਆ ਨੇ,ਸਭ ਤੋਂ ਵਧ ਹੁਸ਼ਿਆਰਪੁਰ ਵਿੱਚ 8, ਜਲੰਧਰ 6,ਲੁਧਿਆਣਾ 4,ਅੰਮ੍ਰਿਤਸਰ 4,ਰੋਪੜ 2, ਸੰਗਰੂਰ,ਪਟਿਆਲਾ 1-1 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਜੰਗ ਹਾਰ ਗਏ ਨੇ

 

 

 

Trending news