ਤੀਸਰੀ ਵਾਰ ਅੱਜ ਸੱਚ ਸਾਬਿਤ ਹੋਇਆ CM ਕੈਪਟਨ ਦਾ ਕੋਰੋਨਾ 'ਤੇ ਵੱਡਾ ਦਾਅਵਾ,ਕੰਬਾ ਦੇਣ ਵਾਲੇ ਰਿਕਾਰਡ ਮਰੀਜ਼

 ਪੰਜਾਬ ਵਿੱਚ ਕੋਰੋਨਾ ਦੇ 3459 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 56 ਮੌਤਾਂ ਹੋਇਆ ਨੇ 

ਤੀਸਰੀ ਵਾਰ ਅੱਜ ਸੱਚ ਸਾਬਿਤ ਹੋਇਆ CM ਕੈਪਟਨ ਦਾ ਕੋਰੋਨਾ 'ਤੇ ਵੱਡਾ ਦਾਅਵਾ,ਕੰਬਾ ਦੇਣ ਵਾਲੇ ਰਿਕਾਰਡ ਮਰੀਜ਼
ਪੰਜਾਬ ਵਿੱਚ ਕੋਰੋਨਾ ਦੇ 3459 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 56 ਮੌਤਾਂ ਹੋਇਆ ਨੇ

ਚੰਡੀਗੜ੍ਹ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ 'ਤੇ ਤੀਜੀ ਵਾਰ ਭਵਿੱਖਬਾਣੀ ਸੱਚ ਸਾਬਿਤ ਹੋਈ ਹੈ, 10 ਦਿਨ ਪਹਿਲਾਂ ਕੋਵਿਡ 'ਤੇ ਰੀਵਿਊ ਮੀਟਿੰਗ ਦੌਰਾਨ ਡਾਕਟਰਾਂ ਨਾਲ ਸਲਾਹ ਮਸ਼ਵਰਾਂ ਕਰਨ ਤੋਂ ਬਾਅਦ ਕੈਪਟਨ ਨੇ ਦਾਅਵਾ ਕੀਤਾ ਸੀ ਕੀ 9 ਅਪ੍ਰੈਲ ਦੇ ਆਲੇ-ਦੁਆਲੇ  ਪੰਜਾਬ ਵਿੱਚ ਰਿਕਾਰਡ ਕੇਸ ਆਉਣਗੇ ਜੋ ਬਿਲਕੁਲ ਸੱਚ ਸਾਬਿਤ ਹੋਇਆ ਹੈ, ਪੰਜਾਬ ਸਰਕਾਰ ਦੇ ਸਰਕਾਰੀ ਬੁਲੇਟਿਨ ਮੁਤਾਬਿਕ ਸੂਬੇ ਵਿੱਚ 3459 ਕੋਰੋਨਾ ਦੇ ਰਿਕਾਰਡ ਕੇਸ ਦਰਜ ਹੋਏ ਨੇ ਜੋ ਕੀ ਪਿਛਲੇ 1 ਸਾਲ ਦੇ ਹੁਣ ਤੱਕ ਦੇ ਸਭ ਤੋਂ ਵਧ ਮਾਮਲੇ ਨੇ, ਸਿਰਫ਼ ਇੰਨਾਂ ਹੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ  ਕੰਬਾ ਦੇਣ ਵਾਲੇ ਕੋਰੋਨਾ ਦੇ  ਅੰਕੜੇ ਸਾਹਮਣੇ ਨੇ, ਇਸ ਤੋਂ ਪਹਿਲਾਂ 2 ਵਾਰ  ਜਦੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੀ  ਭਵਿੱਖਬਾਣੀ ਕੀਤੀ ਸੀ ਉਹ ਵੀ ਸੱਚ ਸਾਬਿਤ ਹੋਈ ਸੀ 

 2 ਵਾਰ ਮੁੱਖ ਮੰਤਰੀ ਕੈਪਟਨ ਦੀ ਭਵਿੱਖਬਾਣੀ ਸੱਚ ਸਾਬਿਤ ਹੋਈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ ਵਿੱਚ ਕਿਹਾ ਸੀ ਕੀ ਪੰਜਾਬ ਵਿੱਚ ਕੋਰੋਨਾ ਅਕਤੂਬਰ ਦੌਰਾਨ ਪੀਕ 'ਤੇ ਹੋਵੇਗਾ, ਇਸ ਦੌਰਾਨ ਰਿਕਾਰਡ ਮਾਮਲੇ ਦਰਜ ਕੀਤੇ ਗਏ, ਹਾਲਾਂਕਿ ਉਸ ਦੌਰਾਨ ਵਿਰੋਧੀ ਧਿਰਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਕੋਰੋਨਾ ਨੂੰ ਲੈਕੇ ਲੋਕਾਂ ਵਿੱਚ ਖ਼ੌਫ ਫੈਲਾਉਣ ਦਾ ਇਲਜ਼ਾਮ ਲਗਾਇਆ ਸੀ ਪਰ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਸਰਕਾਰ ਦੀ ਕੋਵਿਡ ਟੀਮ ਦੇ ਮੁਖੀ ਡਾਕਟਰ ਕੇ.ਕੇ ਤਲਵਾਰ ਨਾਲ ਸਲਾਹ ਤੋਂ ਬਾਅਦ ਇਹ ਦਾਅਵਾ ਕੀਤੀ ਸੀ, ਉਸ ਵੇਲੇ PGI ਚੰਡੀਗੜ੍ਹ ਨੇ ਪੰਜਾਬ ਸਰਕਾਰ ਦੇ ਦਾਅਵੇ ਨੂੰ ਖ਼ਾਰਜ ਕੀਤਾ ਸੀ, ਉਸ ਤੋਂ ਬਾਅਦ 22 ਫਰਵਰੀ ਕੋਰੋਨਾ ਦੀ ਰਿਵੀਉ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ਮਾਰਚ ਦੇ ਅਖੀਰ ਤੱਕ ਕੋਰੋਨਾ ਦੇ ਮਾਮਲੇ 3 ਹਜ਼ਾਰ ਪਹੁੰਚ ਸਕਦੇ ਨੇ, ਉਸੇ ਤਰ੍ਹਾਂ ਹੋਇਆ ਮਹੀਨੇ ਦੇ  ਅਖ਼ੀਰ ਵਿੱਚ ਸੂਬੇ ਵਿੱਚ   3 ਹਜ਼ਾਰ ਮਾਮਲੇ ਆ ਗਏ, ਡਾਕਟਰਾਂ ਦੇ ਨਾਲ ਸਲਾਹ ਤੋਂ ਬਾਅਦ ਤੀਜੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ 9 ਅਪ੍ਰੈਲ ਦੇ ਆਲੇ ਦੁਆਲੇ ਪੰਜਾਬ ਵਿੱਚ ਸਭ ਤੋਂ ਵਧ ਮਾਮਲੇ ਆਉਣਗੇ ਇਹ ਵੀ ਸੱਚ ਸਾਬਿਤ ਹੋਇਆ ਹੈ, ਸਿਰਫ਼ ਇੰਨਾਂ ਨਹੀਂ ਮੁੱਖ ਮੰਤਰੀ ਇਹ ਵੀ ਜਾਣਕਾਰੀ ਦਿੱਤੀ ਸੀ ਕੀ ਮਈ ਦੀ 15 ਤਰੀਕ ਦੇ ਆਲੇ-ਦੁਆਲੇ ਪੰਜਾਬ ਵਿੱਚ ਕੋਰੋਨਾ ਦੇ ਕੇਸ ਘੱਟ ਹੋਣੇ ਸ਼ੁਰੂ ਹੋ ਜਾਣਗੇ, ਪਰ ਇਸ ਦੌਰਾਨ 24 ਘੰਟੇ ਦੇ ਅੰਦਰ ਕੋਰੋਨਾ ਦੇ ਕੁੱਲ ਮਾਮਲਿਆਂ ਦੇ ਨਾਲ ਤਿੰਨ ਜ਼ਿਲ੍ਹਿਆਂ ਦੇ ਅੰਕੜਿਆਂ ਨੇ ਪੰਜਾਬ ਸਰਕਾਰ ਦੀ ਨੀਂਦ ਜ਼ਰੂਰ ਉਡਾ ਦਿੱਤਾ ਹੋਵੇਗੀ  

ਪੰਜਾਬ ਵਿੱਚ ਰਿਕਾਰਡ ਕੇਸ 

ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਮੁਤਾਬਿਕ ਸੂਬੇ ਵਿੱਚ 24 ਘੰਟਿਆਂ ਦੇ ਅੰਦਰ  3459 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 56 ਮੌਤਾਂ ਹੋਇਆ ਨੇ, ਸਭ ਤੋਂ ਵਧ ਤਿੰਨ ਜ਼ਿਲ੍ਹਿਆਂ ਵਿੱਚ ਕੰਬਾ ਦੇਣ ਵਾਲੇ ਮਾਮਲੇ ਆਏ ਨੇ, ਮੋਹਾਲੀ ਵਿੱਚ 629  ਜਲੰਧਰ 502,ਲੁਧਿਆਣਾ 438 ਜਦਕਿ ਅੰਮ੍ਰਿਤਸਰ 329,  ਪਟਿਆਲਾ 245, ਹੁਸ਼ਿਆਰਪੁਰ 141,ਬਠਿੰਡਾ 149,ਗੁਰਦਾਸਪੁਰ, 120,ਕਪੂਰਥਲਾ 136 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ ਨੇ