ਐਕਸਾਈਜ਼ ਵਿਭਾਗ ਦਾ ਦਾਅਵਾ ਇਸ ਸਾਲ ਨਹੀਂ ਕੋਈ ਘਾਟਾ,CM ਵੱਲੋਂ ਹਰ ਹਫ਼ਤੇ ਰਿਵਿਊ ਕਰਨ ਦੇ ਨਿਰਦੇਸ਼
Advertisement

ਐਕਸਾਈਜ਼ ਵਿਭਾਗ ਦਾ ਦਾਅਵਾ ਇਸ ਸਾਲ ਨਹੀਂ ਕੋਈ ਘਾਟਾ,CM ਵੱਲੋਂ ਹਰ ਹਫ਼ਤੇ ਰਿਵਿਊ ਕਰਨ ਦੇ ਨਿਰਦੇਸ਼

ਸਿਰਫ਼ ਲਾਕਡਾਊਨ ਦਾ ਹੀ ਅਸਰ ਐਕਸਾਈਜ਼ ਪਾਲਿਸੀ 'ਤੇ ਨਜ਼ਰ ਆਇਆ 

ਸਿਰਫ਼ ਲਾਕਡਾਊਨ ਦਾ ਹੀ ਅਸਰ ਐਕਸਾਈਜ਼ ਪਾਲਿਸੀ 'ਤੇ ਨਜ਼ਰ ਆਇਆ

ਚੰਡੀਗੜ੍ਹ : ਪੰਜਾਬ ਦੇ ਐਕਸਾਈਜ਼ ਵਿਭਾਗ ਦੀ ਆਮਦਨ ਵਿੱਚ ਆਈ ਕਮੀ ਦੇ ਲਈ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਤੋਂ ਮੁੱਖ ਸਕੱਤਰ ਤੋਂ ਇਹ ਵਿਭਾਗ ਵਾਪਸ ਲੈ ਲਿਆ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 3 ਮੈਂਬਰੀ ਜਾਂਚ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ, ਇਸ ਦੌਰਾਨ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਮਹਿਕਮੇ ਵੱਲੋਂ ਜਾਰੀ ਅੰਕੜਿਆਂ ਦੇ ਨਾਲ ਸੀਐੱਮ ਕੈਪਟਨ ਨੇ ਦਾਅਵਾ ਕੀਤਾ ਕੀ  2019-20 ਵਿੱਚ ਸਿਰਫ਼ ਲਾਕਡਾਊਨ ਨੂੰ ਛੱਡ ਕੇ  ਐਕਸਾਈਜ਼ ਤੋਂ ਆਉਣ ਵਾਲੀ ਆਮਦਨ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ, ਮੁੱਖ ਮੰਤਰੀ ਨਾਲ ਐਕਸਾਇਜ਼ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਨੇ ਕੀ ਆਮਦਨ ਵਧਾਉਣ ਦੇ ਲਈ ਹਰ ਸ਼ੁੱਕਰਵਾਰ ਪੂਰੇ ਹਾਲਾਤਾਂ ਨੂੰ ਰਿਵਿਊ ਕਰਨ, ਉਨ੍ਹਾਂ ਕਿਹਾ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਸਾਰੇ ਸੂਬੇ ਵਿੱਚ ਸ਼ਰਾਬ ਦੇ ਠੇਕੇ ਖੁੱਲ ਗਏ ਨੇ  

ਮੁੱਖ ਮੰਤਰੀ ਦੀ ਐਕਸਾਈਜ਼ ਵਿਭਾਗ ਨਾਲ ਮੀਟਿੰਗ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧੀਨ ਹੀ ਐਕਸਾਈਜ਼ ਵਿਭਾਗ ਆਉਂਦਾ ਹੈ ਪਿਛਲੇ ਦਿਨਾਂ ਵਿੱਚ ਉੱਠੇ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਐਕਸਾਈਜ਼ ਵਿਭਾਗ ਨੇ ਦੱਸਿਆ ਕੀ 2019 ਅਤੇ 2020 ਵਿੱਚ ਵਿਭਾਗ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ, ਵਿਭਾਗ ਮੁਤਾਬਿਕ 2019-20 ਵਿੱਚ ਹੁਣ ਤੱਕ ਐਕਸਾਈਜ਼ ਤੋਂ 5015 ਕਰੋੜ ਰੁਪਏ ਆ ਚੁੱਕੇ ਨੇ, ਜਦਕਿ ਇਸ ਵਿੱਚ 50 ਕਰੋੜ ਰੁਪਏ ਐਕਸਾਈਜ਼ ਲਈ ਦਾਖ਼ਲ ਕੀਤੀ ਗਈ ਦਰਖ਼ਾਸਤ ਫ਼ੀਸ ਸ਼ਾਮਲ ਨਹੀਂ ਹੈ,ਸਿਰਫ਼ ਇਨ੍ਹਾਂ ਹੀ ਨਹੀਂ ਐਕਸਾਈਜ਼ ਵਿਭਾਗ ਮੁਤਾਬਿਕ 125 ਕਰੋੜ ਦੇ ਵੈਟ ਨੂੰ ਸ਼ਾਮਲ ਕਰਕੇ ਇਸ ਸਾਲ ਦਾ ਐਕਸਾਈਜ਼ ਦਾ ਅੰਕੜਾ 5222 ਕਰੋੜ ਪਹੁੰਚ ਜਾਂਦਾ ਹੈ, ਵਿਭਾਗ ਦਾ ਦਾਅਵਾ ਹੈ ਕੀ 23 ਮਾਰਚ ਤੋਂ ਪੰਜਾਬ ਵਿੱਚ ਕਰਫ਼ਿਊ ਲੱਗ ਗਿਆ ਸੀ ਜਿਸ ਦੀ ਵਜ੍ਹਾਂ ਕਰਕੇ ਮਾਰਚ ਦੇ ਮਹੀਨੇ ਦੀ ਫ਼ੀਸ ਵੀ ਜਮਾ ਨਹੀਂ ਹੋ ਸਕੀ ਹੈ,ਇਸ ਵਿੱਚ ਲਾਇਸੈਂਸ ਰੀਨਿਊ ਕਰਵਾਉਣ ਦੇ ਲਈ 278 ਕਰੋੜ ਦੀ ਫ਼ੀਸ ਵੀ ਇਸ ਵਿੱਚ ਸ਼ਾਮਲ ਨਹੀਂ ਹੈ, ਵਿਭਾਗ ਦਾ ਕਹਿਣਾ ਕੀ ਜੇਕਰ ਇਨ੍ਹਾਂ ਅੰਕੜਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਪਿਛਲੀ ਸਾਲ ਦੇ ਐਕਸਾਈਜ਼ ਤੋਂ ਕਾਫ਼ੀ ਜ਼ਿਆਦਾ ਹੈ,ਹਾਲਾਂਕਿ ਵਿਭਾਗ ਨੇ ਸਾਫ਼ ਕੀਤਾ ਕੀ ਫਾਈਨਲ ਅੰਕੜਾ ਆਉਣਾ ਬਾਕੀ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤੀ ਕੀ ਉਨ੍ਹਾਂ ਦੀ ਸਰਕਾਰ ਦੇ ਆਉਣ ਤੋਂ ਬਾਅਦ ਐਕਸਾਈਜ਼ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ ਉਨ੍ਹਾਂ ਕਿਹਾ ਕੀ 2016-17 ਵਿੱਚ ਐਕਸਾਈਜ਼ ਤੋਂ  4405 ਕਰੋੜ ਦੀ ਆਮਦਨ ਹੋਈ ਸੀ ਜਦਕਿ 2017-18 ਵਿੱਚ ਇਸ ਵਿੱਚ 16 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਸੂਬੇ ਨੂੰ 5135 ਕਰੋੜ ਰੁਪਏ ਐਕਸਾਈਜ਼ ਤੋਂ ਮਿਲੇ,ਹਾਲਾਂਕਿ 2018-19 ਵਿੱਚ ਪੰਜਾਬ ਦੇ ਮਾਲੀਆ ਵਿੱਚ  ਐਕਸਾਈਜ਼ ਤੋਂ ਮਿਲਣ ਵਾਲੇ ਰਕਮ ਵਿੱਚ ਕਮੀ ਦਰਜ ਕੀਤੀ ਗਈ ਸੀ ਸੂਬੇ ਨੂੰ 5073 ਕਰੋੜ ਦੀ ਆਮਦਨ ਹੋਈ ਸੀ,ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸ਼ਰਾਬ ਦੇ ਕੋਟੇ ਅਤੇ ਕੀਮਤ ਵਿੱਚ ਕੀਤੀ ਗਈ ਕਮੀ ਸੀ ਅਤੇ  ਵੈਟ ਵਿੱਚ ਕੀਤਾ ਗਿਆ 14 ਫ਼ੀਸਦੀ ਦਾ ਵਾਧਾ ਸੀ

ਪੰਜਾਬ ਵਿੱਚ ਕਿੰਨੇ ਖੁੱਲੇ ਠੇਕੇ ?

ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕੀ ਸੂਬੇ ਵਿੱਚ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ 4404 ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਿਆਂ ਨੇ,ਸੂਬਾ ਸਰਕਾਰ ਵੱਲੋਂ 4674 ਠੇਕਿਆਂ ਨੂੰ ਲਾਇਸੈਂਸ ਦਿੱਤੇ ਗਏ ਸਨ, ਅੰਮ੍ਰਿਤਸਰ ਵਿੱਚ  669 ਠੇਕੇ ਖੁਲੇ ਨੇ, ਗੁਰਦਾਸਪੁਰ,ਪਠਾਨਕੋਟ ਅਤੇ ਤਰਨਤਾਰਨ ਵਿੱਚ  977 ਠੇਕੇ ਖੁੱਲੇ ਨੇ ਜਦਕਿ ਹੁਸ਼ਿਆਰਪੁਰ, ਜਲੰਧਰ,ਕਪੂਰਥਲਾ,ਸ਼ਹੀਦ ਭਗਤ ਸਿੰਘ ਨਗਰ ਵਿੱਚ  742 ਠੇਕੇ ਖੋਲੇ ਗਏ ਨੇ,ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ  718 ਸ਼ਰਾਬ ਦੇ ਠੇਕੇ ਖੁੱਲੇ ਨੇ,ਪਟਿਆਲਾ ਅਤੇ ਸੰਗਰੂਰ ਵਿੱਚ  340 ਠੇਕੇ ਖੋਲੇ ਗਏ ਨੇ,ਰੂਪ ਨਗਰ,ਮੁਹਾਲੀ ਵਿੱਚ  485 ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਿਆਂ ਨੇ,ਫ਼ਿਰੋਜ਼ਪੁਰ,ਫ਼ਾਜ਼ਿਲਕਾ,ਮੋਗਾ,ਮੁਕਤਸਰ ਵਿੱਚ ਕੁੱਲ 473 ਠੇਕੇ ਖੋਲੇ ਗਏ ਨੇ 

 

 

Trending news